ਦਿਲ ਦੇ ਮਾੜੇ ਨਹੀ …

ਰੈਪੀ ਰਾਜੀਵ

(ਸਮਾਜ ਵੀਕਲੀ)

ਮੁੰਹ ਦੇ ਕੌੜੇ ਹੋਵਾਗੇ ਪਰ ਅਸੀ ਦਿਲ ਦੇ ਮਾੜੇ ਨਹੀ..
ਹਾਲਾਤਾਂ ਨਾਲ ਲੜਦੇ ਰਹਾਗੇ ਹਾਲਾਤਾ ਤੋ ਹਾਰੇ ਨਹੀ

ਹੌਸਲੇ ਹਿੰਮਤ ਨਾਲ ਹੀ ਹਰ ਜੰਗ ਜਿੱਤੀ ਜਾਂਦੀ ਹੈ
ਇਹ ਜਿੰਦਗੀ ਹੈ ਦੋਸਤਾਂ ਕਿਸੇ ਕਿਤਾਬ ਦੇ ਪਹਾੜੇ ਨਹੀ.

ਜਿਨ੍ਹੀ ਨਿਵੀਂ ਕਿਸੇ ਨਾਲ ਸਾਡੀ ਚੰਗੀ ਹੀ ਨਿਵੀਂ
ਮੁੰਹ ਤੇ ਕਹਿ ਦਿੰਦੇ ਹਾਂ ਕਿਸੇ ਨੂੰ ਲਾਏ ਲਾਰੇ ਨਹੀ

ਓਧਰ ਵੀ ਹੋਵੇਗਾ ਦੋਸ਼ ਸਭ ਸਾਡੇ ਤੇ ਹੀ ਨਾ ਥੋਪੀ ਜਾਓ
ਉਹਨਾਂ ਨੇ ਸੰਭਾਲੇ ਨਹੀ ਰਿਸ਼ਤੇ ਅਸੀ ਹੀ ਵਿਗਾੜੇ ਨਹੀ

ਜੇ ਅਗਲੇ ਨੇ ਸੋਚ ਹੀ ਲਿਆ ਫੇਰ ਕੀ ਕਰ ਸਕਦੇ ਹਾਂ
ਕਿਸੇ ਦੇ ਜਾਣ ਪਿੱਛੋ ਅਸੀ ਵੀ ਗਿਣਦੇ ਤਾਰੇ ਨਹੀ

ਚੱਲ ਇਹਨਾਂ ਦਾ ਕੋਈ ਨਹੀ ਜੇ ਇਹ ਤੇਰੇ ਹੋਏ ਨਹੀ
ਰੱਬ ਵੀ ਉਹਨਾਂ ਨਾਲ ਹੁੰਦਾ ਜਿਹਨਾਂ ਦੇ ਕੋਈ ਸਹਾਰੇ ਨਹੀ

‘ਰੈਪੀ’ ਚੁੱਪ ਚਾਪ ਰਹਿਣਾ ਸਾਡੀ ਸ਼ੁਰੂ ਤੋ ਆਦਤ ਹੈ
ਤੁਸੀਂ ਜਿਨ੍ਹਾਂ ਸਮਝ ਬੈਠੇ ਅਸੀ ਉਨ੍ਹੇ ਵੀ ਮਾੜੇ ਨਹੀ

ਰੈਪੀ ਰਾਜੀਵ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਮੀ ਘੜਾਮੇਂ ਵਾਲ਼ਾ ਜਲਦ ਲੈ ਕੇ ਆਵੇਗਾ ਨਵਾਂ ਸਿਆਸੀ ਵਿਅੰਗ ‘ਛੁਣਛੁਣੇ ਫਾਰ 2022’
Next articleਖ਼ਾਸ ਬੰਦੇ