(ਸਮਾਜ ਵੀਕਲੀ)
ਅਸਾਂ ਦਿਲ ਤਾਂ ਦਿਖਾਇਆ ਬਹੁਤ
ਲੇਕਿਨ ਦਿਲਦਾਰ ਨਹੀਂ ਮਿਲਦਾ।
ਵਿਗੜੀ ਹੋਈ ਕਿਸਮਤ ਹੈ ਮੇਰੀ
ਲੇਕਿਨ ਮਦਦਗਾਰ ਨਹੀਂ ਮਿਲਦਾ।
ਵਾਇਦੇ ਕਰਨ ਵਾਲੇ ਤਾਂ ਹਨ ਬਹੁਤ
ਲੇਕਿਨ ਕੋਈਦਮਦਾਰ ਨਹੀਂ ਮਿਲਦਾ।
ਸ਼ਰਾਫਤ ਦੇ ਤਗਮੇ ਤਾਂ ਲੱਗੇ ਹੋਏ ਹਨ
ਲੇਕਿਨ ਕੋਈ ਵੀ ਵਫਾਦਾਰ ਨਹੀਂ ਮਿਲਦਾ।
ਕੰਮ ਨਿਕਲਣ ਤੋਂ ਬਾਅਦ ਮੂੰਹ ਫੇਰ ਲੈਂਦੇ ਨੇ
ਲੇਕਿਨ ਦੁੱਖ ਦਾ ਹਿੱਸੇਦਾਰ ਨਹੀਂ ਮਿਲਦਾ।
ਕੋਸ਼ਿਸ਼ ਤਾਂ ਕੀਤੀ ਹੈ ਅਸਾਂ ਬਹੁਤ ਸਾਰੀ
ਲੇਕਿਨ ਮਨ ਕਮਲ ਕਦੇ ਨਹੀਂ ਖਿੜਦਾ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ