ਗ਼ਜ਼ਲ ਨਹੀਂ-

ਜਸਵਿੰਦਰ ਪੰਜਾਬੀ
         (ਸਮਾਜ ਵੀਕਲੀ)
ਤੂੰ ਓਹ ਪਲ ਨ੍ਹੀਂ ਵੇਖੇ,ਵੱਜੇ ਸੱਲ੍ਹ ਨ੍ਹੀਂ ਵੇਖੇ।
ਤੂੰ ਤਾਂ ਅੱਜ ਵੇਖੇ ਨੇ,ਲੰਘੇ ਕੱਲ੍ਹ ਨ੍ਹੀਂ ਵੇਖੇ।
ਕਿਵੇਂ ਸੌਂਦੇ ਨੇ ਸੂਲਾਂ ‘ਤੇ,ਬਾਂਹ ਨੂੰ ਮੋੜ ਕੇ ਲੋਕੀਂ,
ਤੂੰ ਓਹ ਹਾਲ ਨ੍ਹੀਂ ਵੇਖੇ,ਤੂੰ ਓਹ ਵੱਲ ਨ੍ਹੀਂ ਵੇਖੇ।
ਤੈਨੂੰ ਵਾ ਓਹ ਮਿਲੀ,ਜੋ ਲਬਰੇਜ਼ ਸੁਗੰਧੀ ਦੀ,
ਤੂੰ ਆਪਣੇ ਜ਼ਮਾਨੇ ‘ਚ,ਝੱਖੜ੍ਹ ਠੱਲ੍ਹ ਨ੍ਹੀਂ ਵੇਖੇ।
ਭੁੱਖਾ ਮਰ ਰਿਹਾ ਬੰਦਾ,ਖਾਵੇ ਮਾਸ ਮੁਰਦੇ ਦਾ,
ਕਿਵੇਂ ਕਚਿਆਣ ਹੈ ਆਉਂਦੀ,ਤੂੰ ਓਹ ਪਲ ਨ੍ਹੀਂ ਵੇਖੇ।
ਤਕਰੀਰ ਗਰਮ ਦੇ ਪਿੱਛੇ,ਕੀ ਮਕਸਦ ਹੈ ਹੁੰਦਾ,
ਮਸਲੇ ਵੇਖਣ ‘ਚ ਵੱਡੇ,ਹੁੰਦੇ ਹੱਲ ਨ੍ਹੀਂ ਵੇਖੇ।
ਜ਼ਾਲਮ ਦੇ ਚਿਹਰੇ ‘ਤੇ,ਡਰ ਦੀ ਹੈ ਵਜ੍ਹਾ ਕਿਹੜੀ,
ਹੱਸ ਕੇ ਤਨਾਂ ਦੇ ਉੱਤੋਂ,ਲਹਿੰਦੇ ਖੱਲ ਨ੍ਹੀਂ ਵੇਖੇ।
ਇਸ਼ਕ ‘ਚੋਂ ਜ਼ਿੰਦਗੀ ਲੱਭਦੈਂ,ਬੜਾ ਮੂਰਖ ਏਂ ਯਾਰਾ ਤੂੰ,
ਮਰੇ ਸੱਸੀ ਤੇ ਪੁਨੂੰ ਨੇ,ਤੂੰ ਓਹ ਥਲ ਨ੍ਹੀਂ ਵੇਖੇ।
ਜੁਬਾੜ੍ਹੇ ਸ਼ੇਰ ਦੇ ਫੜ ਕੇ,ਕਰ ਦੋਫਾੜ ਵੀ ਦਿੰਦੇ,
ਓਹਨਾਂ ਸੂਰਬੀਰਾਂ ਦੇ,ਕਦੀ ਤੂੰ ਬਲ ਨ੍ਹੀਂ ਵੇਖੇ।
ਪਰਾਂ ਨੂੰ ਕੱਟ ਕੇ ਪੁੱਛਦਾ,ਹਾਲ ਕੀ ਪਰਿੰਦੇ ਦਾ,
ਤੂੰ ਯਾਰਾ ਏਸ ਤੋਂ ਵਧ ਕੇ,ਹੁੰਦੇ ਛਲ ਨ੍ਹੀਂ ਵੇਖੇ।
ਕਿਵੇਂ ਤਖ਼ਤੀ ਨੂੰ ਜਾਂਦਾ ਵੀ,ਤਰਾਨਾ ਗਾ ਰਿਹਾ ਕੋਈ,
‘ਪੰਜਾਬੀ’ ਤੂੰ ਕਦੀ ਏਦਾਂ,ਕਦਮ ਓਹ ਚੱਲ ਨ੍ਹੀਂ ਵੇਖੇ।
ਜਸਵਿੰਦਰ ਪੰਜਾਬੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਹੈ /ਸੁਖਦੇਵ ਸਿੰਘ ਭੁੱਲੜ 
Next articleਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ 36ਵੀਂ ਬਰਸੀ 24 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਵਿਖੇ ਮਨਾਈ ਜਾਵੇਗੀ   – ਸੂਬਾ ਉਦੇਸੀਆਂ, ਦਲਵਿੰਦਰ ਦਿਆਲਪੁਰੀ