ਉੱਤਰ-ਪੂਰਬੀ ਸੂਬੇ ਵਿਕਾਸ ਦੇ ਰਾਹ ’ਤੇ ਪਏ: ਮੋਦੀ

Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਮਨੀਪੁਰ ਅਤੇ ਮੇਘਾਲਿਆ ਨੂੰ 50ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੰਪਰਕ ਅਤੇ ਬੁਨਿਆਦੀ ਢਾਂਚੇ ’ਚ ਸੁਧਾਰ ਨਾਲ ਇਨ੍ਹਾਂ ਸੂਬਿਆਂ ’ਚ ਤੇਜ਼ ਰਫ਼ਤਾਰ ਨਾਲ ਵਿਕਾਸ ਹੋ ਰਿਹਾ ਹੈ। ਤਿੰਨੋਂ ਸੂਬਿਆਂ ਨੂੰ ਵੱਖੋ ਵੱਖਰੇ ਵੀਡੀਓ ਸੁਨੇਹਿਆਂ ’ਚ ਸ੍ਰੀ ਮੋਦੀ ਨੇ ਮੌਕਿਆਂ ਦੀ ਧਰਤੀ ਕਰਾਰ ਦਿੰਦਿਆਂ ਕਿਹਾ ਕਿ ਇਹ ਵਪਾਰ ਦਾ ਕੇਂਦਰ ਵੀ ਬਣ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ‘ਡਬਲ ਇੰਜਣ ਸਰਕਾਰ’ ਕਾਰਨ ਵਿਕਾਸ ਦਾ ਰਾਹ ਪੱਧਰਾ ਹੋਇਆ ਹੈ। ‘ਜਿਹੜੇ ਅੜਿੱਕੇ ਖੜ੍ਹੇ ਕੀਤੇ ਗਏ ਸਨ, ਉਹ ਹਟਾ ਦਿੱਤੇ ਗਏ ਹਨ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਮੈਨੀਫੈਸਟੋ ਖੇਤੀ ਤੇ ਰੁਜ਼ਗਾਰ ’ਤੇ ਹੋਵੇਗਾ ਕੇਂਦਰਿਤ: ਬਾਜਵਾ
Next articleਪੰਜਾਬ ਚੋਣਾਂ: ਭਾਜਪਾ ਵੱਲੋਂ 34 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ