ਸਿਓਲ (ਸਮਾਜ ਵੀਕਲੀ) : ਉੱਤਰੀ ਕੋਰੀਆ ਨੇ ਅੱਜ ਸਮੁੰਦਰ ਵਿੱਚ ਸ਼ੱਕੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਜਾਣਕਾਰੀ ਉਸ ਦੇ ਗੁਆਂਢੀ ਦੇਸ਼ ਦੀ ਫੌਜ ਨੇ ਦਿੱਤੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰਾਜਧਾਨੀ ਤੋਂ ਦੇਸ਼ ਦੇ ਪੂਰਬੀ ਸਮੁੰਦਰ ਵੱਲ ਬੈਲਿਸਟਿਕ ਮਿਜ਼ਾਈਲ ਦਾਗੀ। ਇਹ ਪਤਾ ਨਹੀਂ ਕਿ ਉਹ ਕਿੰਨੀ ਦੂਰ ਡਿੱਗ ਗਈ। ਜਾਪਾਨ ਦੇ ਰੱਖਿਆ ਮੰਤਰਾਲੇ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਬੈਲਿਸਟਿਕ ਮਿਜ਼ਾਈਲ ਹੋ ਸਕਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly