ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਟੂਰਨਾਂਮੈਂਟ ਲਈ ਸਾਡਾ ਏਜੰਡਾ ਤਿਆਰ – ਰਾਣਾ, ਨੇਕਾ, ਬੂਟਾ 

ਮੈਚ ਦੀ ਬੁਕਿੰਗ ਲਈ ਧਨੋਆ ਤੇ ਕਾਲਾ ਕੁੱਲਥਮ ਨਾਲ ਸੰਪਰਕ ਕੀਤਾ ਜਾਵੇ

ਹਰਜਿੰਦਰ ਪਾਲ ਛਾਬੜਾ

ਕਨੈਡਾ ਨਕੋਦਰ ਮਹਿਤਪੁਰ  ਦਿੜ੍ਹਬਾ ਮੰਡੀ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 ਦੇਸ਼ ਦੀ ਨਾਮਵਰ ਖੇਡ ਸੰਸਥਾਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵੱਲੋਂ ਅਗਾਮੀ ਖੇਡ ਸੀਜ਼ਨ ਨੂੰ ਲੈਕੇ ਆਪਣਾ ਪਰੋਗਰਾਮ ਤਿਆਰ ਕਰ ਲਿਆ ਹੈ। ਇਸ ਸਾਲ ਜਿੱਥੇ ਵੱਡੀਆਂ ਟੀਮਾਂ ਦਾ ਆਗਮਨ ਹੋਵੇਗਾ ਉਥੇ ਹੀ ਨਵੀਂ ਚੁਣੀ ਕਾਰਜਕਾਰਨੀ ਕਮੇਟੀ ਅਨੁਸਾਰ ਵੱਡੇ ਸਟਾਰ ਖਿਡਾਰੀਆਂ ਦੀ ਵੀ ਜਬਰਦਸਤ ਐਂਟਰੀ ਹੋਵੇਗੀ। ਫੇਡਰੇਸ਼ਨ ਦੇ ਪ੍ਰਧਾਨ ਸ੍ਰ ਸੇਵਾ ਸਿੰਘ ਰਾਣਾ ਦੀ ਅਗਵਾਈ ਵਿੱਚ ਸਾਫ਼ ਸੁਥਰੇ ਢੰਗ ਨਾਲ ਮੈਚ ਕਰਾਉਣ ਲਈ ਕਮੈਟੀ ਦਾ ਗਠਨ ਹੋ ਚੁੱਕਾ ਹੈ। ਫੇਡਰੇਸ਼ਨ ਦੇ ਜਰਨਲ ਸਕੱਤਰ ਸ੍ਰ ਬੂਟਾ ਸਿੰਘ ਖੱਖ ਕੈਨੇਡਾ ਨੇ ਦੱਸਿਆ ਕਿ ਅਸੀਂ ਪੂਰੀ ਤਿਆਰੀ ਨਾਲ ਮੈਦਾਨ ਵਿਚ ਆ ਰਹੇ ਹਾਂ। ਸਾਰੀਆਂ ਟੀਮਾਂ ਵਿਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹਿਣ ਵਾਲੇ ਖਿਡਾਰੀ ਸਾਡੀ ਫੇਡਰੇਸ਼ਨ ਵਿਚ ਦੇਖਣ ਨੂੰ ਮਿਲਣਗੇ। ਇਸ ਮੌਕੇ ਚੈਅਰਮੈਨ ਸ੍ਰ ਹਰਨੇਕ ਸਿੰਘ ਨੇਕਾ ਮੈਰੀਪੁਰ ਯੂ ਕੇ ਨੇ ਦੱਸਿਆ ਕਿ ਇਸ ਵਾਰ ਜਿੱਥੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਟੂਰਨਾਂਮੈਂਟ ਵਿਚ ਵਾਧਾ ਹੋਵੇਗਾ ਉਥੇ ਕਈ ਵੱਡੀਆਂ ਨਵੀਆਂ ਟੀਮਾਂ ਵੀ ਸਾਮਿਲ ਹੋਣਗੀਆਂ। ਉਹਨਾਂ ਕਿਹਾ ਕਿ ਸਾਨੂੰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬਹੁਤ ਸਾਰੇ ਪ੍ਰਮੋਟਰ ਭਰਾਵਾਂ ਦਾ ਵੀ ਸਹਿਯੋਗ ਮਿਲੇਗਾ। ਇਸ ਮੌਕੇ ਫੇਡਰੇਸ਼ਨ ਦੇ ਵਾਇਸ ਜਰਨਲ ਸਕੱਤਰ ਕਾਲਾ ਕੁਲੱਥਮ ਨੇ ਕਿਹਾ ਕਿ ਸਾਡੇ ਕੋਲ ਕਾਫੀ ਮੈਚ ਬੁੱਕ ਹੋ ਰਹੇ ਹਨ। ਹੋਰ ਮੈਚ ਬੁੱਕ ਕਰਾਉਣ ਲਈ ਤੁਸੀਂ ਖ਼ਜਾਨਚੀ ਸ੍ਰ ਜਸਵੀਰ ਸਿੰਘ ਧਨੋਆ ਦੇ ਨਾਲ ਉਹਨਾਂ ਦੇ ਫੋਨ ਨੰਬਰ 8284840053 ਜਾ ਮੇਰੇ ਨਾਲ 9815588167 ਤੇ ਸੰਪਰਕ ਕਰ ਸਕਦੇ ਹੋ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੀਨੀਅਰ ਵਾਇਸ ਪ੍ਰਧਾਨ ਸ੍ਰ ਗੁਰਦੇਵ ਸਿੰਘ ਪੱਪੂ ਪੰਛੀ ਅਮਰੀਕਾ, ਵਾਇਸ ਪ੍ਰਧਾਨ ਗੋਪਾ ਬੈਂਸ ਨਿਊਜ਼ੀਲ਼ੈਂਡ, ਜਤਿੰਦਰ ਸਿੰਘ ਜੋ ਨਿੱਝਰ ਕੈਨੇਡਾ, ਗੁਰਜੀਤ ਸਿੰਘ ਬਾਪਲਾ ਕੈਨੇਡਾ, ਗੁਰਦੀਪ ਸਿੰਘ ਦੀਪਾ ਚੱਕ ਦੇਸ ਰਾਜ ਯੂ ਕੇ, ਜਸ ਬਰਿਆਰ ਕੈਨੇਡਾ, ਤੇਜਿੰਦਰ ਸਿੰਘ ਜੋਸਨ, ਸੰਦੀਪ ਸਿੰਘ ਸੰਧੂ, ਇੰਦਰਜੀਤ ਸਿੰਘ ਰੂਮੀ ਕੈਨੇਡਾ, ਜੋਨਾ ਬੋਲੀਨਾ ਕੈਨੇਡਾ, ਜੱਗਾ ਦਿਓਲ ਹਾਲੈਂਡ, ਜਿੰਦਰ ਵਿਰਕ ਫਰਾਂਸ, ਟੈਕਨੀਕਲ ਕਮੈਟੀ ਚੈਅਰਮੈਨ ਪ੍ਰੋ ਗੋਪਾਲ ਸਿੰਘ ਕੋਚ ਡੀ ਏ ਵੀ ਜਲੰਧਰ, ਟੈਕਨੀਕਲ ਕਮੇਟੀ ਮੈਂਬਰ ਗਗਨਦੀਪ ਸਿੰਘ ਗੱਗੀ ਖੀਰਾਂਵਾਲ, ਕੁਲਵੀਰ ਸਿੰਘ ਬਿਜਲੀ ਨੰਗਲ, ਮਨਜਿੰਦਰ ਸਿੰਘ ਸੀਪਾ ਆਲਮਵਾਲਾ, ਮਹਿੰਦਰ ਸਿੰਘ ਸੁਰਖਪੁਰ, ਅਮਨ ਦੁੱਗਾਂ , ਸੀਨੀਅਰ ਐਡਵਾਇਜਰ ਬਲਵੀਰ ਸਿੰਘ ਬਿੱਟੂ ਅਤੇ ਮੀਡੀਆ ਇੰਚਾਰਜ ਸਤਪਾਲ ਮਾਹੀ ਖਡਿਆਲ ਹੋਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਹੁਤ ਹੀ ਪਵਿੱਤਰ ਤਿਉਹਾਰ ਜਾਤ ਪਾਤ ਤੋ ਰਹਿਤ ਵਰਤ ਕਰਵਾਚੌਥ ਯੂ ਕੇ ਦੀ ਧਰਤੀ ਤੇ ਮਨਾਇਆ ਗਿਆ
Next articleਕੈਂਪ ਦੌਰਾਨ 40 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ