ਸੰਗਰੂਰ (ਸਮਾਜ ਵੀਕਲੀ) (ਚਰਨਜੀਤ ਪਟਵਾਰੀ) ਸੰਗਰੂਰ ਦੀਆਂ ਵੱਖ ਵੱਖ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਪਿਛਲੇ ਦਿਨੀਂ ਦੇਸ਼ ਦੇ ਕਰੀਬ 14 ਸੂਬਿਆਂ ਵਿੱਚ ਦੀਆਂ ਸੱਅਨਤਾਂ ਵਿੱਚ ਮਜ਼ਦੂਰਾਂ ਨੇ ਲੱਕ ਤੋੜਵੀਂ ਮਹਿੰਗਾਈ ਤੇ ਫੈਕਟਰੀਆਂ ਅੰਦਰ ਕੰਮ ਕਰਨ ਦੀਆਂ ਗੈਰ ਮਨੁੱਖੀ ਹਾਲਤਾਂ ਵਿਰੁੱਧ ਹੜਤਾਲਾਂ ਕੀਤੀਆਂ ਇਸ ਤਰ੍ਹਾਂ ਹੀ ਪਾਣੀਪੱਤ, ਨੋਇਡਾ, ਗੁੜਗਾਓਂ, ਫਰੀਦਾਬਾਦ ਆਦਿ ਦੇ ਕਾਰਖਾਨਿਆਂ ਵਿੱਚ ਵੀ ਹੜਤਾਲਾਂ ਕੀਤੀਆਂ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਮਜਦੂਰਾਂ ਦੇ ਹੱਕੀ ਸ਼ੰਘਰਸ਼ਾ ਨੂੰ ਦਬਾਉਣ ਲਈ ਇਹਨਾਂ ਸ਼ੰਘਰਸ਼ਾ ਨੂੰ ਬਦਨਾਮ ਕਰਨ ਲਈ ਇਸ ਨੂੰ ਦੰਗਿਆਂ ਦਾ ਨਾਮ ਦੇ ਕੇ ਮਜ਼ਦੂਰਾਂ ਹੱਕ ਵਿੱਚ ਅਵਾਜ ਉਠਾਉਣ ਵਾਲਿਆ ਤੇ ਲੋਕਾਂ ਨੂੰ ਜਾਗਰੂਕ ਕਰਨ ਲੋਕ ਪੱਖੀ ਬੁੱਧੀਜੀਵੀਆਂ ਨੂੰ ਝੂਠੇ ਪਰਚੇ ਦਰਜ ਕਰਕੇ ਜੇਲ੍ਹ ਅੰਦਰ ਡੱਕਿਆ ਹੋਇਆ ਹੈ।ਇਹਨਾਂ ਵਿੱਚ ਉੱਘੇ ਲੇਖਕ, ਪੱਤਰਕਾਰ
*ਸਤਿਅਮ ਵਰਮਾ* ਜੋ ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਅਤੇ ਵਿਚਾਰਧਾਰਾ ਦੇ ਸੰਪਾਦਕ ਵੀ ਹਨ ਸਮੇਤ *ਆਦਿਤਿਆ ਆਨੰਦ,*ਮਨੀਸ਼ਾ* *ਚੌਹਾਨ* , *ਹਿਮਾਂਸ਼ੂ* *ਠਾਕੁਰ* , *ਅਕਰੀਤੀ* *ਚੌਧਰੀ* , *ਰਾਕੇਸ਼ ਰੇ,ਰਿਕਸ਼ਾ* *ਚਾਲਕ,ਸ੍ਰਿਸ਼ਟੀ ਗੁਪਤਾ* ਸਮੇਤ ਹੋਰ ਬਹੁਤ ਸਾਰੇ ਮਜ਼ਦੂਰਾਂ ਨੂੰ ਗਿਰਫਤਾਰ ਕੀਤਾ ਹੋਇਆ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਇੱਕ ਰੋਸ ਮੁਜ਼ਹਰਾ ਕੀਤਾ ਗਿਆ ।ਇਸ ਮੌਕੇ ਤਰਕਸ਼ੀਲ ਸੁਸਾਇਟੀ ਜੋਨ ਮੁਖੀ ਪਰਮਵੇਦ, ਜਮਹੂਰੀ ਅਧਿਕਾਰ ਸਭਾ ਦੇ ਆਗੂ ਬਿਸ਼ੇਸਰ ਰਾਮ ਬੀਕੇਯੂ ਉਗਰਾਹਾਂ ਦੇ ਜ਼ਿਲਾਂ ਆਗੂ ਜਗਤਾਰ ਸਿੰਘ ਲੱਡੀ ,ਤਰਕਸ਼ਕ ਮੈਗਜ਼ੀਨ ਦੇ ਸੰਪਾਦਕ ਇੰਨਜਿੰਦਰ ਖੀਵਾ ਸਾਝਾਂ ਬੇਰੁਜ਼ਗਾਰ ਮੋਰਚਾਂ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾ, ਡੀਟੀਐਫ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਮੇਤ ਆਗੂਆਂ ਨੇ ਮੰਗ ਕੀਤੀ ਹੈ ਕਿ ਲੋਕ ਪੱਖੀ ਆਗੂਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਆਹ ਕੀਤਾ ਜਾਵੇ। ਮੰਚ ਸੁਚਾਲਨ ਜੁਝਾਰ ਲੋਂਗਵਾਲ ਵੱਲੋਂ ਕੀਤਾ ਗਿਆ ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਦੱਸਿਆ ਕਿ ਅੱਜ ਆਮ ਲੋਕਾਂ ਤੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਹਮਲਾ ਵਿੱਢਿਆ ਹੋਇਆ ।ਮਜ਼ਦੂਰ ਵਿਰੋਧੀ ਕਿਰਤ ਕੋਡਾ ਦਾ ਵਿਰੋਧ ਕਰਦੇ ਮਜ਼ਦੂਰਾਂ ਦੇ ਸ਼ੰਘਰਸ਼ਾ ਨੂੰ ਦਬਾਉਣ ਲਈ ਲੋਕਪੱਖੀ ਬੁੱਧੀਜੀਵੀਆਂ ਤੇ ਮਜ਼ਦੂਰਾਂ ਪੱਖੀ ਕਾਰਕੁੰਨਾਂ ਨੂੰ ਗਿਰਫਤਾਰ ਕੀਤਾ ਉਹਨਾਂ ਨੂੰ ਤੁਰੰਤ ਰਿਆਹ ਕੀਤਾ ਜਾਵੇ। ਇਸ ਮੌਕੇ ਰੋਸ ਵਜੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਦਾ ਪੂਤਲਾ ਫੂਕਿਆ ਗਿਆ ਇਸ ਮੌਕੇ ਡੈਮੋਕਰੇਟਿਕ ਟੀਚਰ ਫਰੰਟ ਦੇ ਦਾਤਾ ਨਮੋਲ ਜਮਹੂਰੀ ਸਭਾ ਸੰਗਰੂਰ ਸਕੱਤਰ ਕੁਲਦੀਪ ਸਿੰਘ , ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਮੋਹਿੰਦਰ ਸਿੰਘ ਮੰਗਵਾਲ,ਪਰਵਿੰਦਰ ਉਭਾਵਾਲ ਚਰਨਜੀਤ ਪਟਵਾਰੀ ਅਮਰੀਕ ਖੋਖਰ, ਲਖਵੀਰ ਲੌਂਗੋਵਾਲ,ਲਾਲ ਚੰਦ, ਬਲਵਿੰਦਰ ਬੋਪਾਰਾਏ, ਕ੍ਰਿਸ਼ਨ ਸਿੰਘ ਦੁੱਗਾਂ,ਸੁਰਿੰਦਰ ਪਾਲ ਉਪਲੀ ਤਰਕਸ਼ੀਲ ਆਗੂ ਹਾਜ਼ਰ ਸਨ! ਸਤਨਾਮ ਉਭਾਵਾਲ ਅਤੇ ਜਗਦੇਵ ਵਰਮਾ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਅੰਤ ਵਿੱਚ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਵਿੱਤ ਸਕੱਤਰ ਮਨਧੀਰ ਸਿੰਘ ਨੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਸਾਰਿਆਂ ਦਾ ਧੰਨਵਾਦ ਕੀਤਾ‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


