ਮੁਕੇਰੀਆਂ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਨਾ ਸਹੁੰ ਖਾਣਗੇ ਤੇ ਨਾ ਫਾਰਮ ਭਰਾਉਣਗੇ, ਪਰ ਲੋਕਾਂ ਨਾਲ ਕੀਤੇ ਕਰਾਰ ਜ਼ਰੂਰ ਪੁਗਾਉਣਗੇ। ਉਹ ਅੱਜ ਉੜਮੁੜ ਹਲਕੇ ਤੋਂ ਬਸਪਾ-ਅਕਾਲੀ ਉਮੀਦਵਾਰ ਲਖਵਿੰਦਰ ਲੱਖੀ ਦੇ ਹੱਕ ’ਚ ਪਿੰਡ ਮਸਤੀਵਾਲ ਅਤੇ ਜੌਹਲਾਂ ਵਿੱਚ ਕੀਤੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਬਾਦਲ ਨੇ ਕਾਂਗਰਸ ਸਰਕਾਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਸੂਬੇ ਵਿੱਚ ਕੋਈ ਨਵਾਂ ਪ੍ਰਾਜੈਕਟ ਨਹੀਂ ਲਿਆਂਦਾ, ਸਗੋਂ ਪਹਿਲੀਆਂ ਸਹੂਲਤਾ ਵੀ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬੀਆਂ ਨਾਲ ਉਹ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾ ਰਹੇ ਹਨ, ਜਿਸ ਤੋਂ ਦਿੱਲੀ ਦੇ ਲੋਕ ਵੀ ਹਾਲੇ ਸੱਖਣੇ ਹਨ।
ਦੇਵੀ ਮੰਦਰ ਦਰਸ਼ਨਾਂ ਮੌਕੇ ਕਾਂਗਰਸੀਆਂ ਤੇ ਭਾਜਪਾਈਆਂ ਵੱਲੋਂ ਸਨਮਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਗੜ੍ਹਦੀਵਾਲਾ ਫੇਰੀ ਦੌਰਾਨ ਇਥੋਂ ਦੇ ਦੇਵੀ ਮੰਦਰ ਵਿੱਚ ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਰਣਜੀਤ ਪੁਰੀ ਤੇ ਭਾਜਪਾ ਦੇ ਜ਼ਿਲ੍ਹਾ ਆਗੂ ਸਵਰਨ ਕਾਂਤ ਵੱਲੋਂ ਉਨ੍ਹਾਂ ਦਾ ਸਨਮਾਨ ਕੀਤੇ ਜਾਣ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਮਗਰੋਂ ਉਨ੍ਹਾਂ ਕਈ ਕਾਂਗਰਸੀ ਤੇ ਭਾਜਪਾ ਸਮਰਥਕਾਂ ਨਾਲ ਸੈਲਫੀਆਂ ਵੀ ਲਈਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly