ਇਲਾਕੇ ਦੀ ਕੋਈ ਵੀ ਸੜਕ ਨਹੀਂ ਰਹੇਗੀ ਅਧੂਰੀ – ਹਲਕਾ ਵਿਧਾਇਕ ਪਵਨ ਕੁਮਾਰ ਆਦੀਆ

1059.35 ਲੱਖ ਦੀ ਲਾਗਤ ਨਾਲ ਬਣੇਗੀ ਵਿਸ਼ਾਲ ਸੜਕ , ਰੱਖਿਆ ਸੜਕ ਨਿਰਮਾਣ ਕਾਰਜ ਦਾ ਨੀਂਹ ਪੱਥਰ

ਸ਼ਾਮ ਚੁਰਾਸੀ/ ਹੁਸ਼ਿਆਰਪੁਰ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਪੀ ਐਮ ਜੀ ਐਸ ਵਾਈ ਥ੍ਰੀ ਸਕੀਮ ਅਧੀਨ ਅਪਗਰੇਡੇਸ਼ਨ ਆਫ ਬੁੱਲੋਵਾਲ ਆਨ ਹੁਸ਼ਿਆਰਪੁਰ- ਟਾਂਡਾ ਰੋਡ ਟੂ ਹੁਸ਼ਿਆਰਪੁਰ , ਹਰਿਆਣਾ- ਸ਼ਾਮਚੁਰਾਸੀ ਰੋਡ ਵਾਇਆ ਖਾਨਪੁਰ ਸਹੋਤਾ, ਪੱਜੋਦਿਓਤਾ ਗਰੋਆ ਦੀ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਅੱਜ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਸ੍ਰੀ ਪਵਨ ਕੁਮਾਰ ਆਦੀਆ ਵਲੋਂ ਰੱਖਿਆ ਗਿਆ । ਇਸ ਉਪਰੰਤ ਮੂਰਤੀਆਂ ਵਾਲੀ ਖੂਹੀ ਮੰਦਿਰ ਵਿਖੇ ਕੀਤੇ ਗਏ ਸਮਾਗਮ ਦੌਰਾਨ ਸ੍ਰੀ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਤੇ ਤਕਰੀਬਨ 10 ਕਰੋੜ 59.35 ਲੱਖ ਰੁਪਏ ਖ਼ਰਚੇ ਜਾਣਗੇ ।

ਇਸ ਸਡ਼ਕ ਦੇ ਨਿਰਮਾਣ ਦੇ ਨਾਲ ਸ਼ਾਮ ਚੁਰਾਸੀ ਬੁੱਲ੍ਹੋਵਾਲ ਹੁਸ਼ਿਆਰਪੁਰ ਟਾਂਡਾ ਹਰਿਆਣਾ ਅਤੇ ਨਾਲ ਲੱਗਦੇ ਕਈ ਪਿੰਡਾਂ ਨੂੰ ਬਿਹਤਰ ਆਵਾਜਾਈ ਸਹੂਲਤ ਪ੍ਰਦਾਨ ਹੋਵੇਗੀ ਅਤੇ ਉਨ੍ਹਾਂ ਨੂੰ ਸ਼ਹਿਰ ਬਾਜ਼ਾਰ ਜਾਣ ਵਿੱਚ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ । ਇਸ ਮੌਕੇ ਸ੍ਰੀ ਆਦੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਨੇਕਾਂ ਸ਼ਾਮਚੁਰਾਸੀ ਹਲਕੇ ਦੀਆਂ ਸੜਕਾਂ ਨੂੰ ਨਿਰਮਾਣ ਅਧੀਨ ਲਿਆਂਦਾ ਗਿਆ ਹੈ ਤੇ ਜੋ ਖ਼ਰਾਬ ਸੜਕਾਂ ਸੀ ਉਨ੍ਹਾਂ ਦਾ ਨਵ ਨਿਰਮਾਣ ਕੀਤਾ ਗਿਆ ਹੈ। ਕਠਾਰ ਵਾਇਆ ਸ਼ਾਮ ਚੁਰਾਸੀ ਤੋਂ ਹਰਿਆਣਾ ਰੋਡ ਤਕਰੀਬਨ ਲਗਪਗ ਮੁਕੰਮਲ ਕਰ ਦਿੱਤਾ ਗਿਆ ਹੈ । ਜਿਸ ਦੀਆਂ ਆਉਣ ਵਾਲੀਆਂ ਪੁਲੀਆਂ ਅਤੇ ਕਾਜ਼ਵੇਅ ਜਲਦ ਮੁਕੰਮਲ ਕਰ ਲਏ ਜਾਣਗੇ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਕਾਲ ਵਿਚ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਵਾਈਆਂ ਗਈਆਂ ਹਨ ਜਦਕਿ ਇਸ ਤੋਂ ਪਹਿਲਾਂ ਆਈਆਂ ਸਰਕਾਰਾਂ ਨੇ ਗੱਲਾਂ ਬਾਤਾਂ ਨਾਲ ਹੀ ਲੋਕਾਂ ਦਾ ਢਿੱਡ ਭਰਿਆ ਅਤੇ ਉਨ੍ਹਾਂ ਨੂੰ ਵਿਕਾਸ ਤੋਂ ਅੱਖੋਂ ਪਰੋਖੇ ਕਰੀ ਰੱਖਿਆ ।

ਇਸ ਮੌਕੇ ਮੈਡਮ ਕੁਸਮ ਆਦੀਆ ,ਐਕਸੀਅਨ ਰਜਿੰਦਰ ਸਿੰਘ, ਐੱਸ ਡੀ ਓ ਗੁਰਮੀਤ ਸਿੰਘ, ਜੇ ਈ ਰਜਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਨਿਰਮਲ ਕੁਮਾਰ, ਕੁਲਜੀਤ ਸਿੰਘ ਹੁੰਦਲ ਕੌਂਸਲਰ, ਕੌਂਸਲਰ ਬਲਜਿੰਦਰ ਕੌਰ, ਕੌਂਸਲਰ ਹਰਭਜਨ ਕੌਰ, ਕੌਂਸਲਰ ਮਨਜੀਤ ਕੌਰ, ਸਾਬਕਾ ਕੌਂਸਲਰ ਬਲਵੀਰ ਸਿੰਘ ਫਲੋਰਾ, ਸਾਬਕਾ ਕੌਂਸਲਰ ਦਲਜਿੰਦਰ ਸੋਹਲ, ਪ੍ਰੇਮ ਲਾਲ ਸ਼ਹਿਰੀ ਪ੍ਰਧਾਨ, ਬਾਬਾ ਪ੍ਰਿਥੀ ਸਿੰਘ ਬਾਲੀ ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ, ਲਾਲ ਚੰਦ ਵਿਰਦੀ, ਤਰਲੋਚਨ ਲੋਚੀ, ਇੰਦਰਪਾਲ ਸਿੰਘ, ਹੀਰਾ ਲਾਲ, ਕਪਿਲ ਬਹਿਲ, ਭੂਸ਼ਨ ਕੁਮਾਰ, ਕੁਲਦੀਪ ਸੋਨੂ ਸਰਪੰਚ ਧਾਮੀਆਂ, ਬਲਵਿੰਦਰ ਸਿੰਘ ਸੰਮਤੀ ਮੈਂਬਰ, ਨੀਤੂ ਰਾਣੀ ਵਾਈਸ ਚੇਅਰਪਰਸਨ ਨੂਰਪੁਰ, ਸਰਬਜੀਤ ਨੂਰਪੁਰ, ਪ੍ਰਿਤਪਾਲ ਸਿੰਘ ਪੰਮਾ ਬਡਾਲਾ ਮਾਹੀ, ਸਰਪੰਚ ਸੁਖਵੀਰ ਸਿੰਘ ਗਰੋਆ, ਨਿਰਜੀਤ ਕੁਮਾਰ ਰਾਏਪੁਰ, ਸਰਵਣ ਸਿੰਘ, ਧਰਮਪਾਲ ਸਰਪੰਚ, ਅਸ਼ੋਕ ਕੁਮਾਰ ਸਾਬਕਾ ਡੀ ਐੱਸ ਪੀ, ਪਰਮਜੀਤ ਰਾਜੂ, ਮੁਹੰਮਦ ਰਫੀ, ਰਣਜੀਤ ਸਿੰਘ ਰੰਧਾਵਾ, ਅਮਾਮ ਹੁਸੈਨ, ਨੰਬਰਦਾਰ ਆਜੁ , ਨੰਬਰਦਾਰ ਸੁਖਵਿੰਦਰ ਸਿੰਘ, ਦੀਪਕ ਬਹਿਲ, ਮੇਜਰ ਇਕਬਾਲ ਸਿੰਘ, ਅਸ਼ੋਕ ਕੁਮਾਰ ਸਰਪੰਚ, ਪਰਮਜੀਤ ਰਾਜੂ, ਸੁਖਵਿੰਦਰ ਸਿੰਘ ਸੁੱਖਾ ਨੰਬਰਦਾਰ , ਡਾ ਐਚ ਕੇ ਭਾਟੀਆ ਮੈਂਬਰ ਪੰਚਾਇਤ ਧਾਮੀਆਂ ਕਲਾਂ , ਸਰਬਜੀਤ, ਪ੍ਰੇਮ ਕੁਮਾਰ ਸਾਬਕਾ ਐਮ ਸੀ ਸਮੇਤ ਕਈ ਹੋਰ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article36ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਪੰਦਰਵਾੜੇ ਦੀ ਹੋਈ ਆਰੰਭਤਾ
Next articleਕਿਸੇ ਕੀਮਤ ਤੇ ਨਹੀਂ ਬਖਸ਼ੇ ਜਾਣਗੇ ਸਮਾਜ ਵਿਰੋਧੀ ਅਨਸਰ -ਏਐਸਆਈ ਜਗਦੀਪ ਸਿੰਘ ਚੌਕੀ ਇੰਚਾਰਜ ਸ਼ਾਮ ਚੁਰਾਸੀ