HOME ਸੂਬਾ ਸਰਕਾਰ ਪੰਜਾਬ ਵਿੱਚ ਕੋਈ ਨਵਾਂ ਪ੍ਰੋਜੈਕਟ ਜਾਂ ਇੰਡਸਟਰੀ ਲਾਉਣ ਜਾ ਲਿਆਉਣ...

ਸੂਬਾ ਸਰਕਾਰ ਪੰਜਾਬ ਵਿੱਚ ਕੋਈ ਨਵਾਂ ਪ੍ਰੋਜੈਕਟ ਜਾਂ ਇੰਡਸਟਰੀ ਲਾਉਣ ਜਾ ਲਿਆਉਣ ਵਿੱਚ ਨਕਾਮ ਰਹੀ : ਬੇਗਮਪੁਰਾ ਟਾਈਗਰ ਫੋਰਸ

2
ਫੋਟੋ ਅਜਮੇਰ ਦੀਵਾਨਾ

ਮਾਨ ਸਰਕਾਰਭੋਲੇ ਭਾਲੇ ਵੋਟਰਾਂ ਤੇ ਸਪੋਟਰਾਂ ਨਾਲ ਝੂਠ ਬੋਲਕੇ ਅਤੇ ਝੂਠੇ ਲਾਰੇ ਲਾ ਕੇ ਆਪਣਾ ਸਮਾਂ ਟਪਾ ਰਹੀ ਹੈ  : ਬੀਰਪਾਲ, ਹੈਪੀ, ਬੰਟੀ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੀ ਇੱਕ ਹੰਗਾਮੀ ਮੀਟਿੰਗ ਫੋਰਸ ਦੇ ਸਬ-ਦਫਤਰ ਅੱਡਾ ਪੁਰਾਣੀ ਨੇੜੇ ਸੂਦ ਫਾਰਮ ਹੁਸ਼ਿਆਰਪੁਰ ਵਿਖ਼ੇ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ ! ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ ਅਤੇ ਅਨਿਲ ਕੁਮਾਰ ਬੰਟੀ ਬਲਾਕ ਪ੍ਰਧਾਨ ਹਰਿਆਣਾ ਭੂੰਗਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਆਗੂਆ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਪੱਖ ਤੋਂ ਫੇਲ ਅਤੇ ਜੁਮਲੇਬਾਜ਼ਾ ਦੀ ਸਰਕਾਰ ਸਾਬਤ ਹੋਈ ਹੈ ਕਿਉਂਕਿ ਪੰਜਾਬ ਸਰਕਾਰ  ਪੰਜਾਬ ਵਿੱਚ ਕੋਈ ਨਵਾਂ ਪ੍ਰੋਜੈਕਟ ਜਾਂ ਇੰਡਸਟਰੀ ਲਾਉਣ ਜਾ ਲਿਆਉਣ  ਵਿੱਚ ਨਕਾਮ ਰਹੀ ਹੈ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਜਿਸ ਤਰ੍ਹਾਂ ਕੇਂਦਰ ਸਰਕਾਰ ਦੀ ਤਰ੍ਹਾਂ ਹਿੰਦੁਸਤਾਨ ਦੇ ਰੇਲਵੇ ਸਟੇਸ਼ਨ ਏਅਰਪੋਰਟ ਅਤੇ ਹੋਰ ਸਰਕਾਰੀ ਅਰਧ ਸਰਕਾਰੀ ਜਮੀਨਾਂ ਨੂੰ ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਵਿੱਚ ਹੈ ! ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਦਿਵਾਲੀ ਤੋਂ ਪਹਿਲਾਂ ਹੀ ਦਿਵਾਲਾ ਨਿਕਲ ਚੁੱਕਾ ਹੈ ! ਇਸ ਕਰਕੇ ਪੰਜਾਬ ਦੇ ਮੁਲਾਜ਼ਮਾ ਨੂੰ ਜੋ  ਦਿਵਾਲੀ ਵੇਲੇ ਤੋਹਫੇ ਦੇ ਤੌਰ ਤੇ ਮਹਿਗਾਈ ਭੱਤੇ  ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਲੱਗਦਾ ਹੈ ਕਿ ਇਸ ਵਾਰ ਮੁਲਾਜਮ ਉਹਨਾਂ ਤੋਂ ਵੀ ਵਾਂਝੇ ਰਹਿਣਗੇ ! ਉਹਨਾ ਕਿਹਾ ਕਿ ਅਗਰ ਪੰਜਾਬ ਸਰਕਾਰ ਆਪਣੇ ਐਮਐਲਏ ਅਤੇ ਮੰਤਰੀਆਂ ਦੇ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਇਹਨਾ ਦੇ ਇਨਕਮ ਸਾਧਨ, ਜਾਇਦਾਦਾਂ ਦੇ ਨਾਲ ਨਾਲ ਇਹਨਾਂ ਦੇ ਖਾਤਿਆਂ ਦੀ ਜਾਂਚ ਕਰਾਵੇ ਤਾਂ ਇਹ ਐਮਐਲਏ ਅਤੇ ਮੰਤਰੀ ਪਿਛਲੀਆਂ ਸਰਕਾਰਾਂ ਦੇ ਸਾਰੇ ਹੀ ਮੰਤਰੀਆਂ ਨੂੰ ਪਿੱਛੇ ਛੱਡ ਕੇ ਇੱਕ ਨੰਬਰ ਤੇ ਆ ਜਾਣਗੇ ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਜੁਮਲੇਬਾਜ਼ੀ ਅਤੇ ਝੂਠ ਬੋਲ,ਕੇ ਲਾਰੇ ਲਾ ਕੇ ਆਪਣਾ ਸਮਾਂ ਟਪਾ ਰਹੀ ਹੈ !  ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਜਿਨਾਂ ਹਾਲਾਤਾਂ ਵਿੱਚ ਪੰਜਾਬ ਦੇ ਲੋਕਾ ਨੂੰ ਜਿਸ ਜਗ੍ਹਾ ਤੇ ਖੜਾ ਕਰ ਦਿੱਤਾ ਹੈ ਉੱਥੇ ਤਾਂ ਹੁਣ ਪੰਜਾਬ ਵਾਸੀਆਂ ਦਾ ਰੱਬ ਹੀ ਰਾਖਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ , ਰਾਮ ਮੂਰਤੀ ਸ਼ੇਰਪੁਰ ਗੁਲਿੰਡ, ਸਤੀਸ਼ ਕੁਮਾਰ, ਬੱਬੂ ਹਰਿਆਣਾ, ਨਵਜੋਤ,ਦਵਿੰਦਰ ਸਿੰਘ, ਦੀਪ ਹਰਿਆਣਾ, ਸਾਬੀ ਸੁੰਦਰ ਨਗਰ, ਮਨੀ ਸੁੰਦਰ ਨਗਰ, ਰਵੀ ਸੁੰਦਰ ਨਗਰ, ਵਿਪਨ ਕੁਮਾਰ ਬੱਸੀ ਕਲਾ,ਹੈਪੀ ਬਿਹਾਲਾ, ਲਖਵਿੰਦਰ ਬਿਹਾਲਾ, ਵਿਪਨ ਕੁਮਾਰ ਬਿਹਾਲਾ,ਤਰਸੇਮ ਸ਼ੇਰਪੁਰ, ਜੱਸੀ ਚੱਬੇਵਾਲ,ਕਮਲਜੀਤ ਡਾਡਾ,ਵਿਸ਼ਾਲ,ਨੋਨੀ, ਢਿੱਲੋ,ਮਨਿੰਦਰ ਬਸੀ ਕਿੱਕਰਾਂ, ਚਰਨਜੀਤ ਡਾਡਾ, ਅਮਰੀਕ ਸਿੰਘ ਰਾਜੂ, ਦਲੀਪ ਚੰਦ, ਗਿਆਨ ਚੰਦ,ਆਦਿ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleSAMAJ WEEKLY = 19/10/2025
Next articleਸਪੈਸ਼ਲ ਬੱਚਿਆਂ ਵੱਲੋਂ ਸੈਸ਼ਨ ਕੋਰਟ ਵਿਖੇ ਪ੍ਰਦਰਸ਼ਨੀ ਦਾ ਆਯੋਜਨ