ਨਵੀਂ ਦਿੱਲੀ— ਭਾਰਤ ਦੀ ਫੌਜੀ ਤਾਕਤ ਵਧਣ ਜਾ ਰਹੀ ਹੈ।ਕੇਂਦਰ ਸਰਕਾਰ ਨੇ 31 ਪ੍ਰੀਡੇਟਰ ਡਰੋਨ ਖਰੀਦਣ ਲਈ ਅਮਰੀਕਾ ਨਾਲ ਸਮਝੌਤਾ ਕੀਤਾ ਹੈ। ਇਹ ਸੌਦਾ 32 ਹਜ਼ਾਰ ਕਰੋੜ ਰੁਪਏ ਦਾ ਹੈ। ਇਸ ਨਾਲ ਭਾਰਤ ਦੀ ਸਟਰਾਈਕ ਅਤੇ ਨਿਗਰਾਨੀ ਸਮਰੱਥਾ ਸਮੁੰਦਰ ਤੋਂ ਲੈ ਕੇ ਸਤ੍ਹਾ ਅਤੇ ਅਸਮਾਨ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਵਧੇਗੀ। ਇਸ ਸੌਦੇ ਨਾਲ ਭਾਰਤੀ ਫੌਜ ਦੀ ਤਾਕਤ ਵਧੇਗੀ, ਕਿਉਂਕਿ ਇਹ ਅਤਿ-ਆਧੁਨਿਕ ਡਰੋਨ ਭਾਰਤੀ ਫੌਜ ਨੂੰ ਖਾਸ ਤੌਰ ‘ਤੇ ਚੀਨ ਨਾਲ ਲੱਗਦੀਆਂ ਵਿਵਾਦਿਤ ਸਰਹੱਦਾਂ ‘ਤੇ ਨਿਗਰਾਨੀ ਕਰਨ ‘ਚ ਮਦਦ ਕਰਨਗੇ। ਇਨ੍ਹਾਂ ਪ੍ਰੀਡੇਟਰ ਡਰੋਨਾਂ ਦੀ ਡਿਲੀਵਰੀ 4 ਸਾਲਾਂ ‘ਚ ਸ਼ੁਰੂ ਹੋਵੇਗੀ, ਜੋ 6 ਸਾਲਾਂ ‘ਚ ਪੂਰੀ ਹੋਵੇਗੀ, ਇਨ੍ਹਾਂ ‘ਚੋਂ 15 ਸੀ ਗਾਰਡੀਅਨ ਡਰੋਨ ਭਾਰਤੀ ਜਲ ਸੈਨਾ ਨੂੰ ਦਿੱਤੇ ਜਾਣਗੇ, ਜਦਕਿ ਏਅਰ ਫੋਰਸ ਅਤੇ ਆਰਮੀ ਨੂੰ 8-8 ਸਕਾਈ ਗਾਰਡੀਅਨ ਡਰੋਨ ਮਿਲਣਗੇ। ਤੁਹਾਨੂੰ ਦੱਸ ਦਈਏ ਕਿ ਇਹ ਡਰੋਨ ਨਾ ਸਿਰਫ ਨਿਗਰਾਨੀ ਲਈ ਦਿਖਾਈ ਦੇਣਗੇ ਸਗੋਂ ਲੜਾਕੂ ਭੂਮਿਕਾ ਵਿਚ ਵੀ ਨਜ਼ਰ ਆਉਣਗੇ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ‘ਚ ਚੋਟੀ ਦੇ ਭਾਰਤੀ ਰੱਖਿਆ ਅਤੇ ਰਣਨੀਤਕ ਅਧਿਕਾਰੀਆਂ ਦੀ ਮੌਜੂਦਗੀ ‘ਚ ਹਸਤਾਖਰ ਕੀਤੇ ਗਏ ਇਹ ਸੌਦਾ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਸਬੰਧਾਂ ‘ਚ ਇਕ ਮਹੱਤਵਪੂਰਨ ਕਦਮ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਡਰੋਨਾਂ ਦੀ ਖਰੀਦ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਪਿਛਲੇ ਹਫ਼ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ MQ-9B ਹੰਟਰ ਕਿਲਰ ਡਰੋਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly