ਕੁੜੀਓ ਨੀਂ…..

ਮਨਜੀਤ ਕੌਰ ਧੀਮਾਨ,

(ਸਮਾਜ ਵੀਕਲੀ)

ਕੁੜੀਓ ਨੀਂ ਸਮਝਦਾਰ ਬਣੋ,
ਤਿੱਖੀਆਂ ਤੇਜ਼ ਤਰਾਰ ਬਣੋ।
ਭੂੰਡ ਆਸ਼ਿਕ ਜੋ ਮਗਰ ਲਗਾਉਂਦੇ,
ਪੜ੍ਹ ਲਿਖ ਕੇ ਨਾ ਗਵਾਰ ਬਣੋ।
ਕੁੜੀਓ ਨੀਂ……
ਡਰ ਕੇ ਘਰ ਤੁਸਾਂ ਬਹਿਣਾ ਨਹੀਂ,
ਮੰਦਾ ਕਿਸੇ ਨੂੰ ਕਹਿਣਾ ਨਹੀਂ।
ਜ਼ੁਲਮ ਕਿਸੇ ਤੇ ਕਰਨਾ ਨਹੀਂ,
ਤੇ ਜ਼ੁਲਮ ਕਿਸੇ ਦਾ ਸਹਿਣਾ ਨਹੀਂ।
ਮਿੱਠੀਆਂ ਬੇਸ਼ੱਕ ਨਾਜ਼ੁਕ ਤੁਸੀਂ,
ਪਰ ਦੁਸ਼ਟਾਂ ਲਈ ਤਲਵਾਰ ਬਣੋ।
ਕੁੜੀਓ ਨੀਂ……..
ਆਪਣੀ ਇੱਜ਼ਤ ਸਾਂਭੋ ਆਪੇ,
ਦੁੱਖਾਂ ਵਿੱਚ ਨਾ ਪਾਓ ਮਾਪੇ।
ਲਾਡਾਂ ਨਾਲ਼ ਉਹ ਪਾਲ਼ ਤੜਪਦੇ,
ਧੀਆਂ ਨੂੰ ਜਦ ਦਰਦ ਬਿਆਪੇ।
ਜੀਵਨ ਸਾਥੀ ਨਾਲ਼ ਨਿਭਾ ਕੇ,
ਓਸਦਾ ਸੋਹਣਾ ਜਿਹਾ ਪਰਿਵਾਰ ਬਣੋ।
ਕੁੜੀਓ ਨੀਂ……
ਕੋਈ ਭਾਰ ਕਹੇ,ਕੋਈ ਮਾਰ ਦਵੇ,
ਕੋਈ ਇੱਜ਼ਤ ਤਾਰੋ ਤਾਰ ਕਰੇ।
ਬੇਟੀ ਪੜ੍ਹਾਓ,ਬੇਟੀ ਬਚਾਓ,
ਹਰ ਕੋਈ ਬੇਸ਼ੱਕ ਪ੍ਰਚਾਰ ਕਰੇ।
ਇਹਨਾਂ ਰਾਕਸ਼ਾਂ ਦੇ ਸੰਘਾਰ ਲਈ,
ਮਨਜੀਤ ‘ਚੰਡੀ’ ਦਾ ਅਵਤਾਰ ਬਣੋ।
ਕੁੜੀਓ ਨੀਂ ਸਮਝਦਾਰ ਬਣੋ,
ਤਿੱਖੀਆਂ ਤੇਜ਼ ਤਰਾਰ ਬਣੋ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

Previous articleਸਰਕਾਰੀ ਰਾਸ਼ਨ……
Next articleSonia stable and under observation, says Ganga Ram Hospital