(ਸਮਾਜ ਵੀਕਲੀ): ਪੰਜਾਬ ਦੇ ਉਪ ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕਿਸੇ ਵੀ ਪੁਲੀਸ ਅਧਿਕਾਰੀ ਦੇ ਛੁੱਟੀ ’ਤੇ ਜਾਣ ਜਾਂ ਪੜਤਾਲ ਤੋਂ ਪਿਛਾਂਹ ਹਟਣ ਨਾਲ ਸਰਕਾਰ ਵੱਲੋਂ ਨਸ਼ਿਆਂ ਦੇ ਮਾਮਲੇ ’ਤੇ ਕੀਤੀ ਜਾਣ ਵਾਲੀ ਕਾਰਵਾਈ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਕਿ ਐੱਸ ਕੇ ਅਸਥਾਨਾ ਦੀ ਛੁੱਟੀ ਬਾਰੇ ਤਾਂ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ, ਪਰ ਵਧੀਕ ਡੀਜੀਪੀ ਦੇ ਛੁੱਟੀ ’ਤੇ ਜਾਣ ਨਾਲ ਕੀ ਫ਼ਰਕ ਪੈ ਸਕਦਾ ਹੈ ਕਿਉਂਕਿ ਕਾਰਵਾਈ ਤਾਂ ਇੱਕ ਸਬ-ਇੰਸਪੈਕਟਰ ਪੱਧਰ ਦਾ ਪੁਲੀਸ ਕਰਮਚਾਰੀ ਵੀ ਕਰ ਸਕਦਾ ਹੈ।
HOME ਵਧੀਕ ਡੀਜੀਪੀ ਦੇ ਛੁੱਟੀ ’ਤੇ ਜਾਣ ਦਾ ਕੋਈ ਅਸਰ ਨਹੀਂ: ਰੰਧਾਵਾ