ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਪਿਛਲੇ ਤਿੰਨ ਸਾਲ ਤੋਂ ਰਾਜ ਕਰ ਹੀ ਆਮ ਆਦਮੀ ਪਾਰਟੀ ਜਿਸ ਦੇ ਮੁੱਖ ਮੰਤਰੀ ਭਗਵੰਤ ਮਾਨ ਹਨ ਪਿਛਲੇ 20 ਦਿਨ ਤੋਂ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਸਾਂਝੇ ਤੌਰ ਉੱਤੇ ਬੜੇ ਸਖਤ ਢੰਗ ਦੇ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਅਨੇਕਾਂ ਨਸ਼ਾ ਤਸਕਰ ਨਸ਼ੇ ਨਾਲ ਸੰਬੰਧਿਤ ਵਿਅਕਤੀ ਫੜੇ ਜਾ ਰਹੇ ਹਨ ਇਮਾਰਤਾਂ ਢਾਹੀਆਂ ਜਾ ਰਹੀਆਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਪਿਛਲੇ ਦਿਨੀਂ ਕੀਤੇ ਸੀ ਕਿ ਜਿਸ ਵੀ ਥਾਣੇ ਦੇ ਵਿੱਚ ਸਟਾਫ਼ ਲੰਮੇ ਸਮੇਂ ਤੋਂ ਇੱਕ ਥਾਂ ਹੀ ਡਿਊਟੀ ਦੇ ਰਿਹਾ ਹੈ ਉਹਨਾਂ ਨੂੰ ਪੁਲਿਸ ਵਿਭਾਗ ਜਾਂਚ ਪੜਤਾਲ ਕਰਕੇ ਬਦਲੇ। ਨਸ਼ਿਆਂ ਦੇ ਮਾਮਲੇ ਵਿੱਚ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ ਜਿਥੇ ਪੁਲਿਸ ਦੀ ਖਾਕੀ ਵਰਦੀ ਨੂੰ ਦਾਗਦਾਰ ਕਰਦੇ ਹੋਏ ਪੁਲਿਸ ਮੁਲਾਜ਼ਮ ਨਸ਼ਿਆਂ ਦੇ ਮਾਮਲੇ ਵਿੱਚ ਵੀ ਨਾਮਜਦ ਕੀਤੇ ਗਏ ਇਥੋਂ ਤੱਕ ਕਿ ਉੱਚ ਪੁਲਿਸ ਅਧਿਕਾਰੀ ਤੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਇੰਦਰਜੀਤ ਸਿੰਘ ਤੇ ਹੋਰ ਜਿਨਾਂ ਉੱਤੇ ਨਸ਼ੇ ਦੇ ਵਿੱਚ ਹੱਥ ਰੰਗਣ ਦੇ ਦੋਸ਼ ਵੀ ਵੀ ਲੱਗੇ ਤੇ ਅਦਾਲਤੀ ਪ੍ਰਕਿਰਿਆ ਵਿੱਚ ਵੀ ਕਾਫੀ ਕੁਝ ਸਾਹਮਣੇ ਆਇਆ। ਹੁਣ ਨਸ਼ਿਆਂ ਵਿਰੁੱਧ ਯੁੱਧ ਤਾਂ ਹੀ ਸਫਲ ਹੋਵੇਗਾ ਜੇਕਰ ਪੁਲਿਸ ਦੇ ਵੱਡੇ ਅਫਸਰਾਂ ਤੋਂ ਲੈ ਕੇ ਛੋਟੀ ਮੁਲਾਜ਼ਮ ਤੱਕ ਸਾਫ ਸੁਥਰੇ ਤੇ ਚੰਗੀ ਸੋਚ ਵਾਲੇ ਹੋਣ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਦਾਗੀ ਪੁਲਸ ਅਫਸਰਾਂ ਉੱਤੇ ਕਾਰਵਾਈ ਲਈ ਕਿਹਾ ਸੀ ਉਹ ਤਾਂ ਹੋਈ ਜਾਂ ਨਹੀਂ ਪਰ ਦਾਗ਼ੀ ਪੁਲਿਸ ਮੁਲਾਜਮ ਥਾਣਾ ਮੁਖੀ ਜਰੂਰ ਲਾਏ ਜਾ ਰਹੇ ਹਨ।ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚੋਂ ਇਸ ਤਰਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj