ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਿਸਗਾ ਭਾਈਚਾਰੇ ਦੇ ਗਿੰਗੋਲਕ ਪਿੰਡ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਦੋ ਸਵਾਗਤੀ ਖੰਭੇ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਭਾਈਚਾਰੇ ਦੀ ਏਕਤਾ, ਸਭਿਆਚਾਰ ਅਤੇ ਮਾਣ ਦਾ ਭਰਪੂਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗਿੰਗੋਲਕ ਮੈਮੋਰਿਅਲ ਰਿਕਰੀਏਸ਼ਨ ਸੈਂਟਰ ਵਿੱਚ ਆਯੋਜਿਤ ਸਮਾਗਮ ਦੌਰਾਨ ਇਹ ਖੰਭੇ ਮੰਚ ਦੇ ਦੋਨੋਂ ਪਾਸਿਆਂ ’ਤੇ ਸਥਾਪਿਤ ਕੀਤੇ ਗਏ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਮਾਣਯੋਗ ਮਹਿਮਾਨਾਂ ਨੇ ਭਾਗ ਲਿਆ। ਭਾਈਚਾਰੇ ਦੇ ਆਗੂਆਂ ਅਨੁਸਾਰ, ਇਹ ਖੰਭੇ ਨਿਸਗਾ ਸਭਿਆਚਾਰ, ਇਤਿਹਾਸ ਅਤੇ ਪਹਿਚਾਣ ਦੇ ਪ੍ਰਤੀਕ ਹਨ। ਇਹ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੋਣਗੇ। ਇਸ ਮੌਕੇ ਰਵਾਇਤੀ ਗੀਤ-ਸੰਗੀਤ, ਨ੍ਰਿਤ ਅਤੇ ਸੱਭਿਆਚਾਰਕ ਕਾਰਜਕ੍ਰਮ ਵੀ ਪੇਸ਼ ਕੀਤੇ ਗਏ। ਲੋਕਾਂ ਵੱਲੋਂ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



