ਸ੍ਰੀ ਫਤਿਹਗੜ੍ਹ ਸਾਹਿਬ (ਰਮੇਸ਼ਵਰ ਸਿੰਘ )- ਪਿਛਲੇ ਦਿਨੀ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵਲੋਂ ਸੰਦਲੀ ਰੂਹਾਂ ਗਰੁੱਪ ਦੇ ਸਹਿਯੋਗ ਨਾਲ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਪ੍ਰਸਿੱਧ ਲੇਖਿਕਾ ਨਿਰਮਲ ਕੌਰ ਕੋਟਲਾ ਦੀ ਕਿਤਾਬ ਸਫਰ ਏ ਸ਼ਹਾਦਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੋਕ ਅਰਪਣ ਕੀਤੀ ਗਈ! ਇਹ ਕਿਤਾਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਮੁੱਖ ਮਹਿਮਾਨ ਡਾ. ਹਰਦੇਵ ਸਿੰਘ ਮੁਖੀ ਧਰਮ ਅਧਿਆਨ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਲੋ ਰਿਲੀਜ ਕੀਤੀ ਗਈ । ਮੰਚ ਸੰਚਾਲਨ ਪਰਮਿੰਦਰ ਕੌਰ ਪੈਮ ਅਤੇ ਕੁਲਵਿੰਦਰ ਕੌਰ ਨੰਗਲ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ । ਇਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਸ੍ਰ. ਗੁਰਦੀਪ ਸਿੰਘ ਕੰਗ ਜੀ ਨੇ ਆਏ ਕਵੀਆਂ ਨੂੰ ਜੀ ਆਇਆ ਆਖਿਆ । ਡਾ. ਆਤਮਾ ਸਿੰਘ ਗਿੱਲ ਵਲੋ ਲਿਖਿਆ ਪਰਚਾ ਡਿਪਟੀ ਡਾਇਰੈਕਟਰ ਅੇੈਗਰੀਕਲਚਰ ਡਾ. ਸੁਖਦੇਵ ਸਿੰਘ ਅੋੌਜਲਾ ਨਵਾ ਸ਼ਹਿਰ ਵਲੋਂ ਪੜ੍ਹਿਆ ਗਿਆ । ਜਿਸ ਵਿੱਚ ਬਹੁਤ ਵਿਸਥਾਰ ਨਾਲ ਕਿਤਾਬ ਬਾਰੇ ਦੱਸਿਆ ਗਿਆ ਕਿ ਇਸ ਕਿਤਾਬ ਵਿੱਚ ਤਕਰੀਬਨ ਚਾਲੀ ਦੇ ਕਰੀਬ ਲਿਖਾਰੀਆਂ ਦੀਆਂ ਰਚਨਾਵਾਂ ਹਨ । ਜਿਨ੍ਹਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰ ਕੌਰ ਅਤੇ ਹੋਰ ਸ਼ਹੀਦਾਂ ਬਾਰੇ ਕਵਿਤਾਵਾਂ ਹਨ । ਇਸ ਮੌਕੇ ਡਾ. ਭੁਪਿੰਦਰ ਕੌਰ ਵਲੋਂ ਵੀ ਕਿਤਾਬ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ । ਉਨਾ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਇਸ ਕਿਤਾਬ ਵਿੱਚ ਲਿਖੀਆਂ ਰਚਨਾਵਾਂ ਨੂੰ ਵਧੇਰੇ ਕਰਕੇ ਕਵੀਤਰੀਆਂ ਵਲੋਂ ਲਿਖਿਆ ਗਿਆ ਹੈ । ਆਏ ਹੋਏ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ । ਬਲਵਿੰਦਰ ਸਿੰਘ ਰਾਜ਼ ਵਲੋਂ ਗਾਈ ਸਾਹਿਬਜ਼ਾਦਿਆਂ ਦੀ ਘੋੜੀ ਸਮੇ ਤਕਰੀਬਨ ਸਭ ਦੀਆਂ ਅੱਖਾਂ ਨਮ ਹੋ ਗਈਆਂ । ਅਮਰਜੀਤ ਕੌਰ ਮੋਰਿੰਡਾ ਅਵਤਾਰ ਸਿੰਘ ਸੋਹੀਆਂ ਬੀਰਪਾਲ ਸਿੰਘ ਅਲਬੇਲਾ,ਸੱਜਣ ਸਿੰਘ,ਸੂਬੇਦਾਰ ਜੋਗਿੰਦਰ ਸਿੰਘ ਚੀਮਾਂ, ਅਮਨ ਢਿੱਲੋਂ ਕਸੇਲ, ਬਲਜੀਤ ਕੌਰ ਝੂਟੀ, ਸਿਮਰਜੀਤ ਗਰੇਵਾਲ, ਦਵਿੰਦਰ ਕੌਰ ਢਿੱਲੋਂ,ਸੁਰਿੰਦਰ ਕੌਰ ਸਰਾਏ, ਸਰਬਜੀਤ ਕੌਰ ਹਾਜੀਪੁਰ, ਸਿਮਰਪਾਲ ਕੌਰ ਬਠਿੰਡਾ, ਮਨਿੰਦਰ ਕੌਰ ਬੱਸੀ, ਗੁਰਦੀਪ ਸਿੰਘ ਦਾਨੀ,ਆਏ ਹੋਏ ਕਵੀਆਂ ਨੇ ਖ਼ੂਬਸੂਰਤ ਰੰਗ ਬੰਨਿਆਂ।ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਵਲੋਂ ਕਿਤਾਬ ” ਦਰੀਚਾ ਏ ਦਸਤਾਰ “ਭੇਟ ਕੀਤੀ ਗਈ । ਇਸ ਸਮੇ ਇੱਕ ਹੋਰ ਕਿਤਾਬ ” ਅੱਖਰਕਾਰੀ ” ਵੀ ਰਿਲੀਜ ਕੀਤੀ ਗਈ । ਅਜਮੇਰ ਸਿੰਘ ਕਥਾਵਾਚਕ ਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਸਾਹਿਬ ਗੁਰਦੀਪ ਸਿੰਘ ਕੰਗ ਵੱਲੋਂ ਨਿਰਮਲ ਕੌਰ ਕੋਟਲਾ ਦਾ ਸਨਮਾਨ ਵੀ ਕੀਤਾ ਗਿਆ ਮੈਡਮ ਨਵਜੋਤ ਕੌਰ ਬਾਜਵਾ ਵਲੋ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly