ਮਤਰੇਈ ਮਾਂ ਵੱਲੋਂ ਨੌਂ ਸਾਲਾ ਬੱਚੀ ’ਤੇ ਗਰਮ ਚਿਮਟੇ ਨਾਲ ਤਸ਼ੱਦਦ

ਸੰਗਰੂਰ (ਸਮਾਜ ਵੀਕਲੀ):  ਇੱਥੇ ਥਾਣਾ ਦਿੜ੍ਹਬਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਮਤਰੇਈ ਮਾਂ ਵੱਲੋਂ ਆਪਣੇ ਪਤੀ ਦੇ ਪਹਿਲੇ ਵਿਆਹ ਤੋਂ ਹੋਈ ਨੌਂ ਸਾਲਾਂ ਬੱਚੀ ਦੇ ਸ਼ਰੀਰ ’ਤੇ ਗਰਮ ਚਿਮਟੇ ਲਗਾਉਣ ਅਤੇ ਮੂੰਹ ਬੰਨ੍ਹ ਕੇ ਜ਼ੁਲਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮੁਲਜ਼ਮ ਔਰਤ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਪੀੜਤ ਦੇ ਰਿਸ਼ਤੇਦਾਰਾਂ ਨੇ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ, ਜਿਸ ਮਗਰੋਂ ਉਨ੍ਹਾਂ ਪੁਲੀਸ ਅਧਿਕਾਰੀ ਸਮੇਤ ਪੀੜਤ ਧਿਰ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਸੰਗਰੂਰ ਕੋਲ ਭੇਜਿਆ, ਜਿੱਥੇ ਪੁਲੀਸ ਦੀ ਹਾਜ਼ਰੀ ’ਚ ਪੀੜਤ ਬੱਚੀ ਦੀ ਭੂਆ ਨੇ ਬਿਆਨ ਦਰਜ ਕਰਵਾਏ। ਪੀੜਤ ਬੱਚੀ ਨੇ ਦੱਸਿਆ ਕਿ ਉਸ ਦੀ ਮਾਂ ਕਾਫ਼ੀ ਕੁੱਟਮਾਰ ਕਰਦੀ ਹੈ ਅਤੇ ਉਸ ਦੇ ਸਰੀਰ ’ਤੇ ਗਰਮ ਚਿਮਟੇ ਲਗਾਉਂਦੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀਆਂ ਦਸ ਪੰਚਾਇਤਾਂ ਦੀ ਝੋਲੀ ਪਏ ਕੌਮੀ ਐਵਾਰਡ
Next articleਲਾਪ੍ਰਵਾਹੀ: ਸ਼ਹੀਦ ਸੁਖਦੇਵ ਦੇ ਜੱਦੀ ਘਰ ’ਚ ਕੁੱਤਾ ਬੰਦ ਕੀਤਾ