(ਸਮਾਜ ਵੀਕਲੀ)- ਅੱਜਕੱਲ੍ਹ ਫਿਲੀਪੀਨ(ਮਨੀਲਾ)ਵਿੱਚ ਪੰਜਾਬੀਆ ਦਾ ਕੰਮਕਾਰ ਬੜਾ ਹੀ ਮੰਦਾ ਚੱਲ ਰਿਹਾ ਹੈ।ਪੰਜਾਬੀਆਂ ਦੀ ਗਿਣਤੀ ਏਨੀ ਜਿਆਦਾ ਹੋ ਗਈ ਹੈ ਕਿ ਪੈਸੇ ਦੇਣ ਵਾਲੇ(ਪੰਜਾਬੀ)ਬਹੁਤੇ ਹਨ ਤੇ ਲੈਣ ਵਾਲੇ ਲੋਕ ਘੱਟ,ਫਿਲੀਪੀਨੋਂ ਲੋਕ ਪੈਸੇ ਲੈ ਤਾਂ ਸਾਰਿਆਂ ਤੋਂ ਹੀ ਲੈਂਦੇ ਹਨ ਪਰ ਜਦੋਂ ਮੋੜਨ ਦੀ ਸਮਰੱਥਾ ਨਹੀਂ ਰਹਿੰਦੀ ਫਿਰ ਜਾਂ ਤਾਂ ਦੁਕਾਨ ਬੰਦ ਕਰਕੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ ਤੇ ਜਾਂ ਫਿਰ ਪੈਸੇ ਦੇਣ ਤੋਂ ਕੋਰਾ ਜੁਆਬ ਦੇ ਦਿੰਦੇ ਹਨ।ਅਸੀਂ ਆਪਣਾਂ ਪੈਸਾ ਉਗਰਾਹੁਣ ਲਈ ਇਹਨਾਂ ਲੋਕਾਂ ਨਾਲ ਸਖਤੀ ਨਹੀਂ ਕਰ ਸਕਦੇ ਕਿਉਂਕਿ ਸਮੁੰਦਰ ਵਿੱਚ ਰਹਿ ਕਿ ਮਗਰਮੱਛ ਨਾਲ ਵੈਰ ਸਹੇੜਨਾ ਬੜਾ ਮਹਿੰਗਾ ਪੈਂਦਾ ਹੈ..ਖਾਸ ਕਰਕੇ ਫਿਲੀਪੀਨ ਵਰਗੇ ਦੇਸ਼ ਵਿੱਚ।ਇੱਥੇ ਸਾਰੇ ਪੰਜਾਬੀਆਂ ਦਾ ਕਾਰੋਬਾਰ ਇੱਕੋ ਹੀ ਹੈ ਜਿਸਨੂੰ ਫਾਈਵ ਸਿਖਸ(Five Six) ਆਖਿਆ ਜਾਂਦਾ ਹੈ।
ਇੱਥੇ ਪੰਜਾਬੀਆਂ ਦੀ ਵਧ ਰਹੀ ਤਾਦਾਦ ਅਤੇ ਮੰਦੇ ਪੈ ਰਹੇ ਕਾਰੋਬਾਰ ਨੂੰ ਭਾਂਪਦਿਆਂ ਕਈ ਸਰਦੇ ਪੁੱਜਦੇ ਪੰਜਾਬੀ ਪ੍ਰੀਵਾਰ ਕੈਨੇਡਾ,ਅਮਰੀਕਾ,ਆਸਟਰੇਲੀਆ ਅਤੇ ਨਿਊਜੀਲੈਂਡ ਵਰਗਿਆਂ ਮੁਲਖਾਂ ਨੂੰ ਰੁਖਸਤ ਕਰ ਗਏ ਹਨ ਅਤੇ ਕਰੀ ਜਾ ਰਹੇ ਹਨ।ਕਈ ਜਾਪਾਨ,ਦੱਖਣੀ ਕੋਰੀਆ ਹਾਲੈਂਡ..ਵਗੈਰਾ ਵਗੈਰਾ ਜਿੱਧਰ ਵੀ ਕਿਸੇ ਦਾ ਹੱਥ ਅੜਦਾ ਹੈ ਜਾਂ ਇੰਞ ਆਖ ਲਵੋ ਬਈ ਜਿੱਥੇ ਜਿੱਥੇ ਵੀ ਕਿਸੇ ਦਾ ਜਾਣਕਾਰ ਰਹਿੰਦਾ ਹੈ ਉੱਧਰ ਨੂੰ ਜਾਈ ਜਾ ਰਹੇ ਹਨ।
ਇੱਥੇ ਬਹੁਤ ਸਾਰੇ ਪੰਜਾਬੀ ਵੀਰ ਅਜਿਹੇ ਵੀ ਹਨ ਜਿਹਨਾਂ ਕੋਲ ਕੁੱਝ ਵੀ ਨਹੀਂ ਬਚਿਆ ਹੈ ਅਤੇ ਉਹ ਪੰਜਾਬ ਵਾਪਸ ਜਾਣ ਨੂੰ ਤਰਸ ਰਹੇ ਹਨ,ਕੁੱਝ ਕੁ ਨੂੰ ਗੁਰੂ ਘਰਾਂ ਦੀਆਂ ਕਮੇਟੀਆਂ ਭੇਜ ਵੀ ਚੁੱਕੀਆਂ ਹਨ ਤੇ ਬਹੁਤ ਸਾਰੇ ਲੋਕ ਅਜੇ ਵੀ ਬਾਕੀ ਹਨ ਜਿਹਨਾਂ ਨੂੰ ਸਹਾਇਤਾ ਦੀ ਲੋੜ ਹੈ ਵਾਪਸ ਆਪਣੇ ਪਰਵਾਰ ਕੋਲ਼ ਪਰਤ ਜਾਣ ਲਈ।
ਬਲਦੇਵ ਸਿੰਘ ”ਪੂਨੀਆਂ”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly