ਰਟੀਫੀਸ਼ੀਅਲ ਇੰਟੈਲੀਜੈਂਸ (AI) ਦੀਆਂ ਬਾਰੀਕੀਆਂ ਬਾਰੇ ਦਿੱਤੀ ਜਾਣਕਾਰੀ
ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਨਿਕੋਨ ਕਾਰਪੋਰੇਸ਼ਨ ਵੱਲੋਂ ਕਰਾਊਨ ਹੋਟਲ ਵਿੱਚ ਫੋਟੋਗ੍ਰਾਫਰਾਂ ਲਈ ਇੱਕ ਵਿਸ਼ੇਸ਼ ਤਕਨੀਕੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੋਰਿੰਡਾ ਫੋਟੋਗ੍ਰਾਫਰ ਐਸੋਸੀਏਸ਼ਨ ਨਾਲ ਜੁੜੇ ਕਈ ਪੇਸ਼ੇਵਰਾਂ ਨੇ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਫੋਟੋਗ੍ਰਾਫੀ ਦੀਆਂ ਨਵੀਆਂ ਤਕਨੀਕਾਂ, ਮਿਰਰਲੈੱਸ ਕੈਮਰਿਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਹਰਮਿੰਦਰ ਸਿੰਘ ਲੱਕੀ ਨੇ ਕੀਤੀ, ਜਦਕਿ ਮੁੱਖ ਬੁਲਾਰੇ ਮਨੀਸ਼ ਸ਼ਰਮਾ (ਟ੍ਰਾਈ ਕਲਰ ਲੈਬ) ਨੇ ਮਿਰਰਲੈੱਸ ਕੈਮਰਿਆਂ ਦੀ ਪ੍ਰਦਰਸ਼ਨੀ ਅਤੇ ਵੀਡੀਓ ਐਡੀਟਿੰਗ ਸਾਫਟਵੇਅਰ ਬਾਰੇ ਜਾਣਕਾਰੀ ਸਾਂਝੀ ਕੀਤੀ। ਮਾਹਿਰਾਂ ਨੇ ਜ਼ੋਰ ਦਿੱਤਾ ਕਿ ਏ.ਆਈ. ਦੇ ਇਸ ਦੌਰ ਵਿੱਚ ਫੋਟੋਗ੍ਰਾਫਰਾਂ ਲਈ ਆਪਣੇ ਆਪ ਨੂੰ ਤਕਨੀਕੀ ਤੌਰ ‘ਤੇ ਅੱਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੇਲਜ਼ ਮੈਨੇਜਰ ਰਾਜੇਸ਼ ਸ਼ਰਮਾ, ਤਕਨੀਕੀ ਸਲਾਹਕਾਰ ਰਾਮ ਨੀਰਜ ਤਿਆਗੀ ਅਤੇ ਰਸ਼ਪਾਲ ਸਿੰਘ ਵੀ ਮੌਜੂਦ ਸਨ, ਅਤੇ ਵਰਕਸ਼ਾਪ ਦੇ ਅੰਤ ਵਿੱਚ ਫੋਟੋਗ੍ਰਾਫਰਾਂ ਦਾ ਸਨਮਾਨ ਵੀ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



