ਰੇਡੀਓ ਤੇ ਦੂਰਦਰਸ਼ਨ ਨੇ ਸੂਚਨਾ, ਗਿਆਨ ਤੇ ਮਨੋਰੰਜਨ ਦਾ ਮੋਹਰੀ ਬਣ ਕੇ ਅਹਿਮ ਭੂਮਿਕਾ ਨਿਭਾਈ-ਮਾਣਕ

ਸਾਲਾਨਾ ਸਮਾਗਮ ’ਚ ਆਕਾਸ਼ਵਾਣੀ/ ਦੂਰਦਰਸ਼ਨ ਦੀਆਂ ਪ੍ਰਮੁੱਖ ਸਖਸ਼ੀਅਤਾਂ ਸਨਮਾਨਿਤ

ਸਰੀ /ਵੈਨਕੂਵਰ, (ਸਮਾਜ ਵੀਕਲੀ) (ਕੁਲਦੀਪ ਚੁੰਬਰ )-ਰੇਡੀਓ ਤੇ ਦੂਰਦਰਸ਼ਨ ਨੇ ਲੰਬੇ ਅਰਸੇ ਤੋਂ ਸੂਚਨਾ, ਗਿਆਨ ਅਤੇ ਮਨੌਰੰਜਨ ਨਾਲ ਸਾਂਝ ਬਣਾ ਕੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ ਹੈ। ਰੇਡੀਓ ਦੇ ਵੱਖ-ਵੱਖ ਵਰਗਾਂ ਲਈ ਪਰੋਸੇ ਪ੍ਰੋਗਰਾਮਾਂ ਨੇ ਹਰੇ, ਨੀਲੇ ਅਤੇ ਕਈ ਇਨਕਲਾਬਾਂ ਦੇ ਕਰਿਸ਼ਮੇ ਕਰਕੇ ਲੋਕ ਚੇਤਨਾ ਪੈਦਾ ਕੀਤੀ ਹੈ। ਕੇਂਦਰ ਸਰਕਾਰ ਨੂੰ ਰੇਡੀਓ ਤੇ ਦੂਰਦਰਸ਼ਨ ਦਾ ਘੇਰਾ ਸੀਮਤ ਕਰਨ ਦੀ ਜਗ੍ਹਾ ਸਟਾਫ ਸਮੇਤ ਹੋਰ ਵਿਸਥਾਰ ਕਰਨਾ ਚਾਹੀਦਾ ਹੈ। ਇਹ ਵਿਚਾਰ ਪੰਜਾਬ ਚੇਤਨਾ ਮੰਚ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦਰਸ਼ਕ ਸਰੋਤਾ ਸੰਘ ਵਲੋਂ ਕਰਵਾਏ ਗਏ ਸਾਲਾਨਾ ਸਮਾਗਮ ਵਿਚ ਬੋਲਦਿਆਂ ਪ੍ਰਗਟ ਕੀਤੇ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਗੁਰਮੀਤ ਖ਼ਾਨਪੁਰੀ, ਜਗਦੀਸ਼ਪਾਲ ਮਹਿਤਾ, ਅਵਤਾਰ ਸਿੰਘ ਬਸੀਆਂ, ਓਮ ਗੌਰੀ ਦੱਤ ਸ਼ਰਮਾ, ਸ਼ਿਸ਼ੂ ਸ਼ਰਮਾ ਸ਼ਾਂਤਲ, ਜਸਵੀਰ ਸਿੰਘ, ਦਵਿੰਦਰ ਮਹਿੰਦਰੂ, ਇਮਤਿਆਜ਼, ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਚੌਹਾਨ ਸ਼ੁਸ਼ੋਭਿਤ ਹੋਏ। ਇਸ ਮੌਕੇ ਤੇ ਆਕਾਸ਼ਵਾਣੀ ਜਲੰਧਰ ਦੀ ਸੀਨੀਅਰ ਐਨਾਊਂਸਰ ਸੁਖਜੀਤ ਕੌਰ, ਮੋਨਿਕਾ ਦੱਤ ਅਤੇ ਦਵਿੰਦਰ ਮਹਿੰਦਰੂ ਨੇ ਆਕਾਸ਼ਵਾਣੀ ਜਲੰਧਰ ਦੇ ਭੈਣਾਂ ਦੇ ਪ੍ਰੋਗਰਾਮ ਦੀ ਸਟੇਜ ਪੇਸ਼ਕਾਰੀ, ਗੁਰਮੀਤ ਖ਼ਾਨਪੁਰੀ ਵਲੋਂ ਆਕਾਸ਼ਵਾਣੀ ਜਲੰਧਰ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਦਾ ਪ੍ਰੋਗਰਾਮ ‘ਮੇਰੀ ਆਵਾਜ਼ ਸੁਣੋ’, ਸਰਕਾਰੀ ਸਕੂਲ ਲਾਂਬੜਾ/ਬੀਰਮਪੁਰ ਵਲੋਂ ਸੱਭਿਆਚਾਰਕ ਪ੍ਰੋਗਰਾਮ, ਗੀਤ ਤੇ ਕਵਿਤਾ ਪਾਠ ਅਤੇ ਆਕਾਸ਼ਵਾਣੀ ਜਲੰਧਰ ਦੇ ਐਂਕਰਾਂ ਵਲੋ ਪੇਸ਼ ਕੀਤਾ ਗਏ ਸਮੂਹਿਕ ਨਿ੍ਰਤ ਨਾਲ ਹਾਲ ਗੂੰਜ ਉੱਠਿਆ। ਇਸ ਦਰਮਿਆਨ ਆਕਾਸ਼ਵਾਣੀ ਜਲੰਧਰ ਦੀਆਂ ਨਾਮਵਰ ਸਖਸ਼ੀਅਤਾਂ ਸੁਖਜੀਤ, ਮੋਨਿਕਾ ਮਹਿਤਾ, ਪੂਜਾ ਹਾਂਡਾ, ਸੁਖਦੀਪ, ਤੀਰਥ ਸਿੰਘ ਢਿੱਲੋਂ, ਕਮਲੇਸ਼, ਦੀਪਾਲੀ, ਸੋਨੀਆ ਸੈਣੀ, ਆਸ਼ਾ ਕੱਸ਼ਯਪ, ਗੁਰਵਿੰਦਰ ਸੰਧੂ, ਮੋਨਿਕਾ ਦੱਤ, ਸੰਜੀਵ, ਨਵਜੋਤ ਸਿੱਧੂ, ਕਮਲਪ੍ਰੀਤ, ਰੁਪਿੰਦਰ, ਸਵਿਤਾ, ਪਾਰਸ, ਅਰੁਣ, ਕਮਲ ਸ਼ਰਮਾ, ਪੂਜਾ ਟੁਹਾਣੀ, ਗਨੀਸ਼ਾ, ਆਸ਼ਾ, ਰਜਨੀ, ਰਚਨਾ, ਨਵਜੋਤ ਤੇ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗਰੁੱਪ ਦੇ ਬਾਨੀ ਪ੍ਰਧਾਨ ਸੁਖਪਾਲ ਸਿੰਘ ਢਿੱਲੋਂ ਨੂੰ ਸਮਰਪਿਤ ਸਮਾਗਮ ਵਿਚ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕਰਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਦੂਰਦਰਸ਼ਨ ਜਲੰਧਰ ਦੀ ਐਂਕਰ ਕਮਲਪ੍ਰੀਤ ਤੇ ਮੋਹਣ ਲਾਲ ਨੇ ਨਿਭਾਈ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਗੁਰਦੀਪ ਸਿੰਘ ਜ਼ੀਰਾ, ਜਤਿੰਦਰ ਭਾਸਕਰ, ਪੈਰੀ ਢਿੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਫੋਟੋ ਫਾਈਲ-ਦਰਸ਼ਕ ਸਰੋਤਾ ਸੰਘ ਵਲੋਂ ਕਰਵਾਏ ਗਏ ਸਾਲਾਨਾ ਸਦਭਾਵਨਾ ਮਿਲਣੀ ਸਮਾਗਮ ਦੌਰਾਨ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੀਆਂ ਸਖਸ਼ੀਅਤਾਂ ਸਨਮਾਨ ਉਪਰੰਤ ਪ੍ਰਬੰਧਕਾਂ ਨਾਲ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਨੂੰ
Next articleਹਲਕਾ ਬੰਗਾ ਦੇ ਪਿੰਡ ਮੇਹਲੀ ਦੇ ਕਰਤਾਰ ਚੰਦ ਦੇ ਸਦੀਵੀ ਵਿਛੋੜੇ ਦੇਣ ਤੋਂ ਬਾਅਦ ਬਸਪਾ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ