ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕੈਨੇਡਾ ਨਿਵਾਸੀ ਸ਼ਾਇਰ ਸੁਰਿੰਦਰ ਧੰਜਲ ਦਾ ਰੂ-ਬਰੂ ਕਰਵਾਇਆ ਗਿਆ। ਇਸ ਮੌਕੇ ਸੁਰਿੰਦਰ ਧੰਜਲ ਨੇ ਖਚਾ-ਖਚ ਭਰੇ ਹਾਲ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੈਂ ਬਚਪਨ ਵਿਚ ਹੀ ਆਪਣੇ ਮਨ ਵਿਚ ਇਹ ਗੱਲ ਵਸਾ ਲਈ ਸੀ ਕਿ ਪੜ੍ਹਾਈ ਵਿਚ ਉੱਚੀ ਤੋਂ ਉੱਚੀ ਡਿਗਰੀ ਪ੍ਰਾਪਤ ਕਰਨੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਅਜਿਹਾ ਮਾਹੌਲ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਮਨਾਂ ਵਿਚ ਉੱਚੇ ਤੋਂ ਉੱਚੇ ਸੁਪਨੇ ਬੀਜ ਸਕਣ। ਵੱਡਾ ਸਵਾਲ ਇਹ ਹੈ ਕਿ ਅੱਜ ਦੇ ਮਨੁੱਖ ਨੇ ਵਿਗਿਆਨ ਦੇ ਮਾਧਿਅਮ ਰਾਹੀਂ ਅਨੇਕਾਂ ਸੁੱਖ ਸਹੂਲਤਾਂ ਤਾਂ ਪ੍ਰਾਪਤ ਕਰ ਲਈਆਂ ਪਰ ਸੰਵੇਦਨਾ ਨੂੰ ਗੁਆ ਲਿਆ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਸਾਹਿਤ ਅਤੇ ਕਲਾ ਨਾਲ ਜੁੜੇ ਲੋਕਾਂ ਨੂੰ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ ਕਿ ਅੱਜ ਸੰਸਾਰ ਵਿਚ ਦੂਜੇ ਮਹਾਯੁੱਧ ਵਾਲੀਆਂ ਸਥਿਤੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸਥਿਤੀਆਂ ਨੂੰ ਰੋਕਣ ਲਈ ਸਾਨੂੰ ਆਪੋ ਆਪਣੇ ਖੇਤਰਾਂ ਵਿਚ ਕੰਮ ਕਰਨਾ ਪਵੇਗਾ। ਇਹਨਾਂ ਤੋਂ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਡਾ ਜੋਗਿੰਦਰ ਸਿੰਘ ਨਿਰਾਲਾ, ਸੀ. ਮਾਰਕੰਡਾ, ਬੂਟਾ ਸਿੰਘ ਚੌਹਾਨ, ਭੋਲਾ ਸਿੰਘ ਸੰਘੇੜਾ ਅਤੇ ਡਾ. ਹਰਿਭਗਵਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਧਾਨਗੀ ਮੰਡਲ ਤੋਂ ਬਿਨਾਂ ਸੰਘ ਦੇ ਮੈਂਬਰ ਅਤੇ ਸਹਿਯੋਗੀ ਮਹਿੰਦਰ ਪਾਲ ਭੱਠਲ, ਜਗਰਾਜ ਧੌਲਾ ਮੇਜਰ ਸਿੰਘ ਗਿੱਲ, ਜਗਤਾਰ ਜਜ਼ੀਰਾ, ਹਰਦੀਪ ਕੁਮਾਰ, ਵਿਜੇ ਕੁਮਾਰ, ਦਿਲਪ੍ਰੀਤ ਚੌਹਾਨ, ਸਿੰਦਰ ਧੌਲਾ ਅਤੇ ਇਕਬਾਲ ਕੌਰ ਉਦਾਸੀ ਵੱਲੋਂ ਸੁਰਿੰਦਰ ਧੰਜਲ ਨੂੰ ਸਨਮਾਨ ਕਰਨ ਦੀ ਰਸਮ ਵੀ ਅਦਾ ਕੀਤੀ ਗਈ। ਇਸ ਤੋਂ ਬਿਨਾਂ ਦਵਿੰਦਰ ਸਤਿਆਰਥੀ ਸਾਹਿਤ ਸਭਾ ਭਦੌੜ, ਲਿਖਾਰੀ ਸਭਾ ਧਨੌਲਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਾਰਕੁਨਾਂ ਵੱਲੋਂ ਵੀ ਧੰਜਲ ਦਾ ਸਨਮਾਨ ਕੀਤਾ ਗਿਆ। ਸਮਾਗਮ ਦਾ ਆਗ਼ਾਜ਼ ਕਵੀ ਦਰਬਾਰ ਨਾਲ ਹੋਇਆ ਜਿਸ ਵਿਚ ਨਵਦੀਪ ਧੌਲਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ, ਡਾ. ਰਾਮ ਪਾਲ ਸ਼ਾਹਪੁਰੀ, ਸੁਰਜੀਤ ਦਿਹੜ, ਹਾਕਮ ਸਿੰਘ ਰੂੜੇਕੇ, ਰਜਿੰਦਰ ਸ਼ੌਕੀ, ਸੁਦਰਸ਼ਨ ਗੁੱਡੂ, ਗ਼ਮਦੂਰ ਰੰਗੀਲਾ, ਰਘਵੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਸਨੇਹ, ਅਜਮੇਰ ਅਕਲੀਆ, ਜੰਗੀਰ ਸਿੰਘ ਦਿਲਬਰ, ਜਗਜੀਤ ਕੌਰ ਢਿਲਵਾਂ, ਕਰਮਜੀਤ ਜੱਗੀ ਭੋਤਨਾ, ਅਕ੍ਰਿਤੀ ਕੌਸ਼ਲ ਅਤੇ ਮਨਨ ਕੌਸ਼ਲ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਇਸ ਮੌਕੇ ਤੇਜਿੰਦਰ ਚੰਡਿਹੋਕ, ਪਵਨ ਪਰਿੰਦਾ, ਪਰਮਜੀਤ ਮਾਨ, ਬਿੱਕਰ ਸਿੰਘ ਔਲਖ, ਵਿਨੋਦ ਅਨੀਕੇਤ ਆਦਿ ਹਾਜ਼ਰ ਸਨ।



