ਨਵੇਂ ਬਣੇ ਬਲਾਕ ਰਿਸੋਰਸ ਪਰਸਨਜ਼ ਦੀ ਇੱਕ ਰੋਜ਼ਾ ਓਰੀਐਂਟਸ਼ਨ ਵਰਕਸ਼ਾਪ ਆਯੋਜਿਤ

“ਜ਼ਿਲ੍ਹੇ ਦੇ 37 ਸਕੂਲਾਂ ਦੀ ਸੁਤੰਤਰ ਜਾਂਚ ਕਰਨ ਲਈ  ਬੀ ਆਰ ਸੀ ਨੂੰ ਜਮਾਤਾਂ ਦੀ ਸੈਮਪਲਿੰਗ ਟੈਸਟਿੰਗ ਬਾਰੇ ਜਾਣਕਾਰੀ ਦਿੱਤੀ “

ਕਪੂਰਥਲਾ,(ਸਮਾਜ ਵੀਕਲੀ)(ਕੌੜਾ)– ਜਿਲ੍ਹਾ ਸਿੱਖਿਆ ਅਧਿਕਾਰੀ ( ਐਲੀਮੈਂਟਰੀ/ ਸੈਕੰਡਰੀ) ਕਪੂਰਥਲਾ ਸਟੇਟ ਐਵਾਰਡੀ ਮੈਡਮ ਦਲਜਿੰਦਰ ਕੌਰ , ਉਪਜਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਮੈਡਮ ਨੰਦਾ ਧਵਨ, ਅਤੇ ਡਾਇਟ ਸ਼ੇਖੂਪੁਰ ਦੇ ਪ੍ਰਿੰਸੀਪਲ ਮਮਤਾ ਬਜਾਜ ਦੀ ਅਗਵਾਈ ਹੇਠ ਅੱਜ ਡਾਇਟ ਸ਼ੇਖੂਪੁਰ( ਕਪੂਰਥਲਾ) ਵਿਖ਼ੇ ਨਵੇਂ ਬਣੇ ਬਲਾਕ ਰਿਸੋਰਸ ਪਰਸਨਜ਼ ( ਪ੍ਰਾਈਮਰੀ ਅਤੇ ਸੈਕੰਡਰੀ ) ਦੀ ਇੱਕ ਰੋਜ਼ਾ ਓਰੀਐਂਟਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਨਵੇਂ ਬਣੇ ਬਲਾਕ ਰਿਸੋਰਸ ਪਰਸਨਜ਼ ਦੀ ਇੱਕ ਰੋਜ਼ਾ ਓਰੀਐਂਟਸ਼ਨ ਵਰਕਸ਼ਾਪ ਦੌਰਾਨ ਡੀ ਆਰ ਸੀ ( ਸੈਕੰਡਰੀ ) ਕਪੂਰਥਲਾ ਦਵਿੰਦਰ ਸ਼ਰਮਾ ਅਤੇ ਡੀ ਆਰ ਸੀ ( ਪ੍ਰਾਇਮਰੀ )  ਹਰਮਿੰਦਰ ਸਿੰਘ ਜੋਸਨ ਨੇ ਨਵੇਂ ਬੀ ਆਰ ਸੀ ਨੂੰ ਜਮਾਤਾਂ ਦੀ ਸੈਮਪਲਿੰਗ ਟੈਸਟਿੰਗ ਬਾਰੇ ਜਾਣਕਾਰੀ ਦਿੱਤੀ। ਓਹਨਾਂ ਆਖਿਆ ਕਿ ਸਿੱਖਿਆ ਵਿਭਾਗ ਵਲੋਂ ਪੰਜਾਬ ਦੇ 1000 ਸਕੂਲਾਂ ਦੀ ਸੁਤੰਤਰ ਅਸੇੰਸਮਮੈਂਟ 09  ਤੋਂ 14 ਅਗਸਤ ਤਕ ਮੁਕੰਮਲ ਕੀਤੀ ਜਾਵੇਗੀ। ਓਹਨਾਂ ਆਖਿਆ ਕਿ ਜ਼ਿਲ੍ਹੇ ਦੇ 37 ਸਕੂਲਾਂ ਦੀ ਸੁਤੰਤਰ ਜਾਂਚ ਕੀਤੀ ਜਾਵੇਗੀ । ਇਸ ਮੌਕੇ ਪ੍ਰਾਇਮਰੀ ਵਿੰਗ ਦੇ ਬੀ ਆਰ ਸੀ ਗੁਰਪ੍ਰੀਤ ਸਿੰਘ ਮੰਗੂਪੁਰ, ਰਾਜੂ ਜੈਨਪੁਰੀ ,ਨਵਜੋਤ ਸਿੰਘ ਕਰੀਰ, ਹਰਪ੍ਰੀਤ ਸਿੰਘ ਨੰਗਲ ਲੁਬਾਣਾ, ਹਰਪ੍ਰੀਤ ਸਿੰਘ ਨਡਾਲਾ ਤਰਸੇਮ ਸਿੰਘ ਨਡਾਲਾ, ਪਰਮਿੰਦਰ ਸਿੰਘ ਸੈਦੋ ਭੁਲਾਣਾ ਡਾਕਟਰ ਪਰਮਜੀਤ ਕੌਰ ਆਰਸੀਐਫ,  ਰੇਸ਼ਮ ਲਾਲ ਭੁਲੱਥ,ਅੱਪਰ ਪ੍ਰਾਇਮਰੀ ਦੇ ਬੀ ਆਰ ਸੀ ਸੁਖਵਿੰਦਰ ਸਿੰਘ, ਓਂਕਾਰ ਸਿੰਘ, ਮਨਜਿੰਦਰ ਪਾਲ ਸਿੰਘ, ਜਤਿੰਦਰ ਕੌਰ ,ਅਵਤਾਰ ਸਿੰਘ ਹਰਵਿੰਦਰ ਸਿੰਘ ਆਦਿ ਵਰਕਸ਼ਾਪ ਦੌਰਾਨ ਸਿਖਲਾਈ ਹਾਸਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਚਿੱਟੇ ਦੀ ਵਧ ਡੋਜ ਲੈਣ ਨਾਲ ਪਿੰਡ ਬਾਗੀ ਵਾਲ ਖੁਰਦ ਦੇ ਨੋਜਵਾਨ ਦੀ ਹੋਈ ਮੋਤ, ਮਿਰਤਕ ਦੇ ਭਰਾ ਦੀ ਮੌਤ ਦਾ ਕਾਰਨ ਵੀ ਬਣਿਆ ਸੀ ਚਿੱਟਾ,ਪੀੜਤ ਪਰਿਵਾਰ ਲਈ ਕੀਤੀ ਮੁਆਵਜ਼ੇ ਦੀ ਮੰਗ
Next articleਕੌਮੀ ਪੱਧਰੀ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਲਈ ਚੁਣਿਆ ਗਿਆ ਸਰਕਾਰੀ ਹਾਈ ਸਕੂਲ , ਖੇੜੀ ਬਰਨਾ (ਪਟਿਆਲਾ) ਦਾ ਮਾਡਲ