HOME *ਨਵਾਂ ਬਣਿਆ ਰੇਲਵੇ ਪੂਲ ਚੱਲਣ ਕਾਰਨ ਟ੍ਰੈਫਿਕ ਵਧਿਆ ਗੁਰਦੁਆਰਾ ਕਲਗੀਧਰ ਸਾਹਿਬ ਵਾਲੇ...

*ਨਵਾਂ ਬਣਿਆ ਰੇਲਵੇ ਪੂਲ ਚੱਲਣ ਕਾਰਨ ਟ੍ਰੈਫਿਕ ਵਧਿਆ ਗੁਰਦੁਆਰਾ ਕਲਗੀਧਰ ਸਾਹਿਬ ਵਾਲੇ ਪਾਸੇ ਦੋ ਚੌਕਾਂ ਦੀ ਲੋੜ*

2
ਬਠਿੰਡਾ   (ਸਮਾਜ ਵੀਕਲੀ)   (ਰਮੇਸਵਰ ਸਿੰਘ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ , ਲੰਘੀ 10 ਜਨਵਰੀ ਨੂੰ ਬਠਿੰਡਾ ਦੇ ਪੁਰਾਣੇ ਪੁਲ ਨੂੰ ਢਾਹ ਕੇ ਬਣਾਏ ਗਏ ਨਵੇਂ  ਰੇਲਵੇ ਪੁੱਲ ਦਾ ਉਦਘਾਟਨ ਕੀਤਾ ਗਿਆ ਹੈ। ਕੁੱਲ ਮਿਲਾ ਕੇ ਦੋ ਸਾਲ ਤੋਂ ਵੱਧ ਸਮੇਂ ਤੋਂ ਬੰਦ ਇਹ ਮੁੱਖ ਸੜਕ ਦੇ ਚੱਲਣ ਦਾ ਹੁਣ ਤੱਕ ਸਾਰੇ ਪਾਸੇ ਪਤਾ ਲੱਗ ਗਿਆ ਹੈ।ਜਿਸ ਕਾਰਨ ਇਸ ਸਮੇਂ ਇਸ ਪੁੱਲ ਉੱਪਰ ਵੱਡੇ ਵਾਹਨ , ਛੋਟੇ ਵਾਹਨ ਅਤੇ ਦੋ ਪਹੀਆ ਵਾਹਨ ਵੱਡੀ ਗਿਣਤੀ ਵਿੱਚ ਆ ਜਾ ਰਹੇ ਹਨ | ਇਸ ਪੁੱਲ ਦੇ ਮੰਡੀ ਵਾਲੇ ਪਾਸੇ ਤਾਂ ਸਭ ਕੁਝ ਠੀਕ ਚੱਲ ਰਿਹਾ ਹੈ । ਕਿਉਂਕਿ ਉਧਰ ਸ਼ਹੀਦ ਜਰਨੈਲ ਸਿੰਘ ਦਾ ਬੁੱਤ ਲਗਾ ਕੇ ਚੌਂਕ ਬਣਾਇਆ ਗਿਆ ਹੈ ਪਰ ਗੁਰਦੁਆਰਾ ਕਲਗੀਧਰ ਸਾਹਿਬ ਵਾਲੇ ਪਾਸੇ ਤਕਨੀਕੀ ਪੱਖ ਤੋਂ ਠੀਕ ਨਹੀਂ ਚੱਲ ਰਿਹਾ ਹੈ।ਇੱਥੇ ਕਦੇ ਵੀ ਹਾਦਸਾ ਹੋ ਕੇ , ਮਨੁੱਖੀ ਜਾਨ ਅਤੇ ਮਾਲ ਦਾ ਨੁਕਸਾਨ ਹੋ ਸਕਦਾ ਹੈ। ਕੁੱਲ ਮਿਲਾ ਕੇ ਮਾਮਲਾ ਇਸ ਤਰ੍ਹਾਂ ਹੈ ਕਿ ਜਿੱਥੇ ਇਹ ਪੁੱਲ ਉਤਰਦਾ ਹੈ | ਉਸ ਥਾਂ ਉੱਪਰ ਦੋ ਸਹਾਇਕ ਸੜਕਾਂ ਜੋ ਪੁੱਲ ਦੇ ਨਾਲ- ਨਾਲ ਬਣੀਆਂ ਹਨ | ਇਕ ਤਾਂ ਇਨ੍ਹਾਂ ਦੋਵੇਂ ਸੜਕਾਂ ਦੇ ਰਾਹਗੀਰ ਹੁੰਦੇ ਹਨ ਅਤੇ ਇੱਕ ਪੁੱਲ ਤੋਂ ਥੱਲੇ ਉਤਰਨ ਵਾਲੇ ਰਾਹਗੀਰ ਉਸ ਤੋਂ ਬਾਅਦ ਪੁਲ ਦੇ ਉੱਪਰ ਚੜਨ ਵਾਲੇ ਰਾਹਗੀਰ ਹੁੰਦੇ ਹਨ ਪਰ ਇੱਥੇ ਕੋਈ ਚੌਂਕ ਜਾਂ ਰੋਕ ਮਾਰਗ (ਡਿਵਾਈਡਰ)ਨਾ ਬਣਿਆ ਹੋਣ ਕਾਰਨ ਆਵਾਜਾਈ ਵਿੱਚ ਰੋਕ ਲੱਗੀ ਰਹਿੰਦੀ ਹੈ।  ਇਸੇ ਤਰ੍ਹਾਂ ਇਸ ਤੋਂ ਅੱਗੇ ਚੱਲ ਕੇ ਸੁਰਖਪੀਰ ਰੋਡ , ਲਾਲ ਸਿੰਘ ਬਸਤੀ , ਬੀੜ ਬਸਤੀ ਅਤੇ ਪਿੰਡ ਤਿਊਣਾ ਮੁਲਤਾਨੀ ਸੜਕ ਉੱਪਰ ਚੌਰਸਤੇ ਦੀ ਥਾਂ ਤੇ ਵੀ ਪੰਜ ਰਸਤੇ ਬਣਦੇ ਮਿਲਦੇ ਹਨ ਪਰ ਇੱਥੇ ਵੀ ਕੋਈ ਚੌਂਕ ਨਹੀਂ ਹੈ ।ਇੱਥੇ ਜ਼ਿਕਰਯੋਗ ਹੈ ਕਿ ਕਰੀਬ ਇੱਕ ਦਹਾਕਾ ਪਹਿਲਾਂ ਇੱਥੇ ਸੀਵਰ ਹੋਲ ਉੱਪਰ ਇੱਕ ਇੰਜਨ ਰੱਖਿਆ ਹੋਇਆ ਸੀ। ਉਹ ਚੌਂਕ ਦਾ ਕੰਮ ਕਰਦਾ ਸੀ ਅਤੇ ਇੱਥੇ ਆ ਕੇ ਟਰੈਫਿਕ ਵੀ ਹੌਲੀ ਹੋ ਜਾਂਦੀ ਸੀ। ਜਿਸ ਕਾਰਨ ਹਾਦਸਾ ਹੋਣ ਦਾ ਡਰ ਨਹੀਂ ਸੀ ਪਰ ਹੁਣ ਹਾਲਾਤ ਬਿਲਕੁਲ ਵੱਖਰੇ ਹਨ। ਇਸ ਪੁਲ ਉੱਪਰੋਂ ਤੇਜੀ ਨਾਲ ਵਾਹਨ ਹੇਠਾ ਆਉਂਦੇ ਹਨ , ਪਿੰਡ ਮੁਲਤਾਨੀਆ ਵਾਲੇ ਪਾਸਿਓਂ ਵੀ ਤੇਜੀ ਨਾਲ ਵਾਹਨ , ਵਹੀਕਲ ਆਉਂਦੇ ਹਨ ਪਰ ਇੱਥੇ ਸਵੇਰੇ ਸ਼ਾਮ ਰੋਕ ਲੱਗੀ ਰਹਿੰਦੀ ਹੈ, ਕਿਉਂਕਿ ਇਸ ਸਮੇਂ ਵੱਡੀ ਗਿਣਤੀ ਵਿੱਚ ਸਕੂਲ ਬੱਸਾਂ , ਗੱਡੀਆਂ, ਟੈਂਪੂ ਲੰਘਦੇ ਹਨ। ਇਸ ਦੇ ਨੇੜੇ ਹੀ ਪੁਲਿਸ ਨਾਕਾ ਹੋਣ ਦੇ ਬਾਵਜੂਦ , ਪੁਲਿਸ ਮੁਲਾਜ਼ਮ ਇਸ ਸਮੱਸਿਆ ਨੂੰ ਸਮੱਸਿਆ ਵਜੋਂ ਨਹੀਂ ਲੈ ਰਹੇ।ਇਸ ਖੇਤਰ ਮੁਲਤਾਨੀਆ ਰੋਡ, ਬੀੜ ਰੋਡ ਸੁਰਖਪੀਰ ਰੋਡ , ਲਾਲ ਸਿੰਘ ਬਸਤੀ ਦੇ ਵਸਨੀਕ ਲੋਕਾਂ ਦੀ ਮੰਗ ਹੈ ਕਿ ਇੱਥੇ ਜਲਦੀ ਦੋ ਚੌਕਾਂ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਕਿਸੇ ਦੁਖਾਂਤਕ ਘਟਨਾ ਘਟਨ ਤੋਂ ਪਹਿਲਾਂ ਹੀ ਮੌਕਾ ਸੰਭਾਲਿਆ ਜਾ ਸਕੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਗਵਾ ਕਰਕੇ ਤਸ਼ੱਦਦ, ਤਿੰਨ ਮਿਲੀਅਨ ਦੀ ਫ਼ਿਰੌਤੀ ਦੀ ਮੰਗ, ਬਰਮਿੰਘਮ ਵਿੱਚ ਗੈਂਗ ਵੱਲੋਂ ਨਰਸੰਹਾਰਕ ਕਰਤੂਤ
Next articleਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ‘ਤੇ ਵਿਸ਼ੇਸ਼