ਨਵ ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਦਾ ਜਿੰਮੇਵਾਰੀ ਸੰਭਾਲਣ ਸਮੇਂ ਸਾਥੀਆਂ ਵਲੋਂ ਕੀਤਾ ਗਿਆ ਸਵਾਗਤ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਬਲ ਬਲ ਸੇਵਾ ਸੁਸਾਇਟੀ ਵਲੋਂ ਨਵਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਜੀ ਦਾ ਹੁਸ਼ਿਆਰਪੁਰ ਦੀ ਡੀ.ਈ.ਓ. ਦੀ ਜਿੰਮੇਵਾਰੀ ਸੰਭਾਲਣ ਤੇ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਨ੍ਹਾ ਨੂੰ ਬਲ ਬਲ ਸੇਵਾ ਵਲੋਂ ਕਰਵਾਏ ਜਾ ਰਹੇ ਡਾਇਮੰਡ ਆਫ ਨਾਲਿਜ-3 ਕਵਿਜ਼ ਮੁਕਾਬਲੇ ਵਾਰੇ ਗੱਲ ਕੀਤੀ ਗਈ। ਡੀ.ਈ.ਓ. ਵਲੋਂ ਸਾਰੇ ਹੀ ਸਕੂਲਾਂ ਵਿੱਚ ਲੈਟਰ ਕਢਵਾਇਆ ਗਿਆ ਅਤੇ ਸੁਨੇਹਾ ਦਿੱਤਾ ਗਿਆ ਕਿ ਸਾਰੇ ਹੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਬੱਚੇ ਇਸ ਪ੍ਰਤੀਯੋਗਿਤਾ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਅਤੇ ਮਾਪੇ ਆਪਣੇ ਬੱਚਿਆਂ ਨੂੰ ਹਿੱਸਾ ਦਵਾਉਣ ਲਈ ਉਤਸ਼ਾਹਤ ਕਰਨ। ਇਸ ਮੋਕੇ ਬਲ ਬਲ ਸੇਵਾ ਪ੍ਰਧਾਨ ਹਰਕ੍ਰਿਸ਼ਨ ਕੱਜਲਾ ਨੇ ਕਿਹਾ ਬਹੁਤ ਹੀ ਨਿੱਘੇ ਸੁਭਾ ਦੀ ਮਾਲਿਕ ਨੇ ਡੀ.ਈ.ਓ. ਲਲਿਤਾ ਅਰੋੜਾ ਜੀ। ਉਨਾਂ ਦੀ ਆਮਦ ਨਾਲ ਜ਼ਰੂਰ ਚੰਗਾ ਪ੍ਰਭਾਵ ਪਵੇਗਾ। ਬਲ ਬਲ ਸੇਵਾ ਦੀ ਸਾਰੀ ਟੀਮ ਉਨਾਂ ਦਾ ਬਹੁਤ ਸਵਾਗਤ ਕਰਦੀ ਹੈ। ਇਸ ਮੋਕੇ ਰੋਜ਼ੀ ਸ਼ਰਮਾ, ਮੋਹਨ, ਬਲਵਿੰਦਰ ਰਾਣਾ ਅਤੇ ਮਨੋਜ ਕੁੰਦਰਾ ਵਲੋਂ ਵੀ ਹਾਜਰੀ ਲਗਵਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਸ਼ਾ ਵਿਭਾਗ ਵਿਖੇ ਪੁਸਤਕ ਵਿਕਰੀ ਕੇਂਦਰ ਦਾ ਉਦਘਾਟਨ
Next articleਸ਼ਹਿਰ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜਿਲ਼੍ਹਾ ਫੂਡ ਸੇਫਟੀ ਟੀਮ ਵੱਲੋਂ ਵੱਖ ਵੱਖ ਸਥਾਨਾਂ ਤੇ ਚੈਕਿੰਗ