ਨਿਊਜ਼ੀਲੈੰਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਅੱਜ ਉਸ ਮੁਲਕ ਦੀ ਗੱਲ ਕਰਨ ਜਾ ਰਿਹਾ ਮੈਂ ਜੋ ਆਪਣੀ ਸੁੰਦਰਤਾ ਦੇ ਕਰਕੇ ਪੂਰੀ ਦੁਨੀਆ ਚ ਮਸ਼ਹੂਰ ਹੈ ਪਹਾੜੀਆਂ ਨਾਲ ਭਰੀਆ ਦੇਸ਼ , ਆਲ਼ੇ ਦੁਆਲ਼ੇ ਪਾਣੀਂ ਹੀ ਪਾਣੀ, ਦੇਸ਼ ਦੀ ਹਰਿਆਲੀ ਦਿਲ ਨੂੰ ਸਕੂਨ ਦਿੰਦੀ ਹੈ ਉਸ ਨਿਊਜ਼ੀਲੈਂਡ ਦੇਸ਼ ਵਿੱਚ ਜਾਂ ਕੇ ਵੀ ਪੰਜਾਬੀਆਂ ਨੇ ਆਪਣੀ ਮਿਹਨਤ ਕਰ ਕੇ ਵੱਡੀਆਂ ਸਫ਼ਲਤਾ ਦੇ ਝੰਡੇ ਲਹਿਰਾਏ ਹਨ ਕਿਉਂਕਿ ਪੰਜਾਬੀ ਭਾਈਚਾਰਾ ਜਿੱਥੇ ਵੀ ਜਾਂਦਾ ਹੈ ਉੱਥੇ ਆਪਣੇ ਵਿਰਸੇ ਸੱਭਿਆਚਾਰ ਤੇ ਖੇਡਾਂ ਨੂੰ ਹਮੇਸ਼ਾਂ ਹੀ ਨਾਲ ਲੈ ਕੇ ਚਲਦੇ ਹਨ ਨਿਊਜ਼ੀਲੈਂਡ ਦੀਆਂ ਸਿੱਖ ਗੇਮਾਂ ਵੀ ਆਸਟ੍ਰੇਲੀਆ ਦੀਆਂ ਸਿੱਖ ਗੇਮਾਂ ਵਾਂਗ ਹੁਣ ਦੁਨੀਆਂ ਭਰ ਚ ਪ੍ਰਸਿੱਧ ਹੋ ਗਈਆਂ ਹਨ ਨਿਊਜ਼ੀਲੈਂਡ ਸਿੱਖ ਗੇਮਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ 5ਵੀ ਆ ਸਿੱਖ ਖੇਡਾਂ 25/26ਨਵੰਬਰ ਨੂੰ ਹੋਣ ਜਾਂ ਰਹੀਆਂ ਹਨ ਉੱਥੇ ਹੀ ਨਿਊਜ਼ੀਲੈਂਡ ਦੀ ਕਬੱਡੀ ਦਾ ਸੀਜ਼ਨ ਵੀ ਪੂਰੇ ਜਾਹੋ ਜਲਾਲ ਨਾਲ ਖੇਡੀਆਂ ਜਾਵੇਗਾ
ਜਿਸ ਸਾਲ ਦੇ ਸੀਜ਼ਨ ਦੀ ਜੁਮੇਵਾਰੀ ਇੰਡੋ ਸਪਾਈਸ ਦੇ ਮਾਲਕ ਤੀਰਥ ਅਟਵਾਲ ਨੂੰ ਬਤੌਰ ਪ੍ਰਧਾਨ ਦਿੱਤੀ ਗਈ ਹੈ ਨਾਲ ਹੀ ਉਪ ਪ੍ਰਧਾਨ ਜਗਦੇਵ ਸਿੰਘ ਜੱਗੀ ਰਾਮੂਵਾਲੀਆ ਚੈਅਰਮੈਨ ਬਿੱਲਾਂ ਦੁਸਾਂਝ , ਸਕੱਤਰ ਵਰਿੰਦਰ ਸਿੱਧੂ, ਸਹਾਇਕ ਸਕੱਤਰ ਅਵਤਾਰ ਸਿੰਘ ਤਾਰੀ ਟੌਰੰਗਾ, ਮੀਡੀਆ ਤਾਲਮੇਲ ਹਰਪ੍ਰੀਤ ਸਿੰਘ ਹੈਪੀ ਰਾਏਸਰ, ਬੁਲਾਰੇ ਦੀ ਜੁਮੇਵਾਰੀ ਹੈਰੀ ਰਾਣਾ ਮੰਨੇਲਾ ਪਿੰਡ ਵਾਲੇ ਨੂੰ ਦਿੱਤੀ ਗਈ ਹੈ ਨਾਲ਼ ਹੀ ਫੈਡਰੇਸ਼ਨ ਦੇ ਮੈਂਬਰਾਂ ਚ ਪਿਰਤਾਂ ਗਰੇਵਾਲ, ਤਲਵਿੰਦਰ ਸੋਹਲ, ਹੈਪੀ ਹੀਰਾ, ਲੱਖਾਂ ਧਾਲੀਵਾਲ, ਸਤਨਾਮ ਸਿੰਘ ਕਾਲ਼ਾ ਕੋਲਗੜ ਆਪਣੀ ਡਿਊਟੀ ਨਿਭਾਉਣਗੇ ਇਸ ਸਾਲ ਵੀ ਭਾਰਤ ਤੋਂ ਚੋਟੀ ਦੇ ਖਿਡਾਰੀਆਂ, ਕਮੈਂਟੇਟਰਾ,ਕੋਚਾਂ, ਰੈਫਰੀ, ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨੂੰ ਨਿਊਜ਼ੀਲੈਂਡ ਚ ਬੁਲਾ ਕੇ ਵੱਡਾ ਮਾਣ ਸਨਮਾਨ ਦਿੱਤਾ ਜਾਵੇਗਾ ਨਾਲ਼ ਹੀ ਤਾਰਾਂ ਸਿੰਘ ਬੈਂਸ ਚੈਅਰਮੈਨ ਨਿਊਜ਼ੀਲੈਂਡ ਸਿੱਖ ਗੇਮ ਕਮੇਟੀ, ਦਲਜੀਤ ਸਿੰਘ ਸਿੱਧੂ ਪ੍ਰਧਾਨ ਨਿਊਜ਼ੀਲੈਂਡ ਸਿੱਖ ਗੇਮ ਕਮੇਟੀ, ਗੁਰਮੁੱਖ ਸਿੰਘ ਅਟਵਾਲ ਕਨੇਡਾ ਸੁੱਖਾ ਛੋਕਰ, ਦੀਪ ਮੁਠੱਡਾ,ਜਿੰਦੀ ਮੁਠੱਡਾ, ਚਰਨਜੀਤ ਹੀਰਾ, ਰਣਜੀਤ ਰਾਏ, ਸਤਨਾਮ ਬੈਂਸ,ਵਰਿੰਦਰ ਵਰੇਲੀ, ਮੰਗਾਂ ਭੰਡਾਲ, ਬਲਹਾਰ ਮਾਹਲ, ਇੰਦਰਜੀਤ ਕਾਲਕਟ, ਜਸਵਿੰਦਰ ਸੰਧੂ, ਨਰਿੰਦਰ ਸਹੋਤਾ, ਸੰਜੀਵ ਤੁਰਾ, ਸੰਜੀਵ ਭਾਟੀਆ, ਬਿੰਦਰ ਦੁਸਾਂਝ ਆਸਟ੍ਰੇਲੀਆ, ਮਨਵੀਰ ਖੇਰਾ ਮਾਂਝਾ ਆਸਟ੍ਰੇਲੀਆ,ਲੱਕੀ ਚੀਮਾ ਆਸਟ੍ਰੇਲੀਆ ਰਿੰਟੂ ਪਤਾਰਾ ਆਸਟ੍ਰੇਲੀਆ, ਰਾਜ਼ ਖਰਲ ਆਸਟ੍ਰੇਲੀਆ,ਜੈ ਮੈਟਲਾ ਆਸਟ੍ਰੇਲੀਆ ਬੱਬੀ ਬਰਨਾਲਾ ਨਿਊਜ਼ੀਲੈਂਡ, ਹਨੀ ਮੁੱਦਕੀ ਨਿਊਜ਼ੀਲੈਂਡ,ਤੇ ਕੂਮੈਟੇਟਰ ਜਰਨੈਲ ਸਿੰਘ ਰਾਹੋਂ ਨਿਊਜ਼ੀਲੈਂਡ ਕੂਮੈਟੇਟਰ ਚਰਨਜੀਤ ਸਿੰਘ ਦੁੱਲਾ ਤੇ ਨਿਊਜ਼ੀਲੈਂਡ , ਪੰਜਾਬ ਤੋਂ ਕੂਮੈਟੇਟਰ ਜਸ਼ਨ ਮਹਿਲਾ ਨਾਲ਼ ਜਗਦੀਸ਼ ਜੈਲਦਾਰ ਘਰਾਟ ਨੇ ਵੀ ਸਮੂਹ ਨਵੇਂ ਚੁਣੇ ਗਏ ਅਹੁਦੇਦਾਰ ਨੂੰ ਵਧਾਈ ਪੇਸ਼ ਕੀਤੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly