ਨਵੇਂ ਵਰੇ ਦਿਆ ਸੂਰਜਾ

tarsemlal

(ਸਮਾਜ ਵੀਕਲੀ)

ਨਵੇਂ ਵਰੇ ਦਿਆ ਸੂਰਜਾ ,
ਦੇਵੀਂ ਖੁਸ਼ੀਆਂ ਖੇੜੇ।
ਪਿਆਰ ਮੁਹੱਬਤ ਦਾ ਜਜਬਾ ,
ਆਵੇ ਸਾਡੇ ਵਿਹੜੇ।

ਗਿਲੇ ਸ਼ਿਕਵੇ ਛੱਡ ਕੇ ,
ਫਿਰ ਪਿਆਰ ਵਧਾਈਏ।
ਕੁਦਰਤ ਦੇ ਸਭ ਬੰਦੇ ,
ਸਭ ਨੂੰ ਗਲੇ ਲਗਾਈਏ।
ਚਿੰਬੜੇ ਰੋਗ ,ਚਿਤਾਵਾਂ ਦੇ ,
ਸਭ ਹੋਣ ਨਿਬੇੜੇ।
ਨਵੇਂ ਵਰੇ ਦਿਆ ਸੂਰਜਾ ,
ਦੇਵੀਂ ਖੁਸ਼ੀਆਂ ਖੇੜੇ।

ਮੋਹ ਪਿਆਰ ਦੇ ਰਿਸਤੇ ,
ਸਦਾ ਕਾਇਮ ਤੂੰ ਰੱਖੀਂ।
ਨਿਤ ਨਵੀਂ ਕੋਈ ਬਿਪਤਾ,
ਨਾ ਦੇਖੀਏ ਅੱਖੀਂ ,
ਨਵੇਂ ਸਾਲ ਵਿਚ ਮੁੱਕ ਜਾਵਣ ,
ਸਭ ਝਗੜੇ ਝੇੜੇ।
ਨਵੇਂ ਵਰੇ ਦਿਆ ਸੂਰਜਾ ,
ਦੇਵੀਂ ਖੁਸ਼ੀਆਂ ਖੇੜੇ।

……ਤਰਸੇਮ ਸਹਿਗਲ
93578-96207

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦੀ ਪਹਿਲੇ ਕ੍ਰਿਕਟ ਟੈਸਟ ’ਚ ਦੱਖਣੀ ਅਫਰੀਕਾ ’ਤੇ ਵੱਡੀ ਜਿੱਤ
Next article“ਨਵੇਂ ਵਰ੍ਹੇ ਦੀ ਆਮਦ ‘ਤੇ