ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੱਖਣੀ ਆਸਟ੍ਰੇਲੀਆ ਦੇ ਪ੍ਰਸਿੱਧ ਹੋਲਸੇਲ ਡੀਲਰ ਰਾਇਲ ਗੋਲਡ ਸੈਮ ਮਿਲਜ਼ ਵੱਲੋਂ ਨਵੇਂ ਸਾਲ ਦੇ ਸ਼ੁਭ ਅਵਸਰ ‘ਤੇ ਪਾਮ ਬੈਂਕੁਇਟ ਹਾਲ, ਮੋਡਬਰੀ ਵਿਖੇ ਇੱਕ ਵਿਸ਼ਾਲ ਅਤੇ ਰੌਣਕਦਾਰ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਸੰਸਥਾ ਦੇ ਮੁਖੀ ਪ੍ਰਿਤਪਾਲ ਸਿੰਘ ਅਮਰ, ਰਾਮ ਕੁਮਾਰ ਮਿੱਤਲ ਅਤੇ ਸਮੂਹ ਸਟਾਫ ਵੱਲੋਂ ਕੀਤੀ ਗਈ।ਇਸ ਸਮਾਗਮ ਵਿੱਚ ਆਸਟ੍ਰੇਲੀਆ ਭਰ ਤੋਂ ਵੱਡੀ ਗਿਣਤੀ ਵਿੱਚ ਕਸਟਮਰਾਂ ਅਤੇ ਰਿਟੇਲਰਾਂ ਨੇ ਭਾਗ ਲਿਆ। ਸਮਾਗਮ ਦੌਰਾਨ ਰਾਇਲ ਗੋਲਡ ਆਟਾ ਸਮੇਤ ਵੱਖ-ਵੱਖ ਕਿਸਮਾਂ ਦੇ ਉੱਚ ਗੁਣਵੱਤਾ ਵਾਲੇ ਆਟੇ, ਚਾਵਲ ਅਤੇ ਹੋਰ ਰੋਜ਼ਾਨਾ ਲੋੜੀਂਦੇ ਉਤਪਾਦਾਂ ‘ਤੇ ਆਧਾਰਿਤ ਲੱਕੀ ਡ੍ਰਾ ਕੱਢੇ ਗਏ। ਇਹ ਸਕੀਮ ਜੂਨ 2025 ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹਰ ਖਰੀਦ ‘ਤੇ ਗ੍ਰਾਹਕਾਂ ਅਤੇ ਰਿਟੇਲਰਾਂ ਨੂੰ ਕੂਪਨ ਦਿੱਤਾ ਜਾਂਦਾ ਸੀ।ਨਿਊ ਯੀਅਰ ਧਮਾਕਾ ਸਕੀਮ ਤਹਿਤ ਪਹਿਲਾ ਇਨਾਮ ਮਹਿੰਦਰਾ ਐੱਸ ਯੂ ਵੀ ਕਾਰ ਕੱਢਿਆ ਗਿਆ, ਜੋ ਮੁਹੰਮਦ ਖਿਜ਼ਾਰ (ਐਡੀਲੇਡ, ਐਸ.ਏ.) ਦੇ ਨਾਂ ਨਿਕਲਿਆ।ਦੂਜੇ ਨੰਬਰ ‘ਤੇ 10-10 ਗ੍ਰਾਮ ਦੇ ਦੋ ਸੋਨੇ ਦੇ ਗੋਲਡ ਕੋਇਨ ਕੱਢੇ ਗਏ, ਜੋ ਰਮਨਜੋਤ ਕੌਰ (ਵਿਕਟੋਰੀਆ) ਅਤੇ ਅਕਸ਼ਤ ਮਿੱਤਲ (ਐਡੀਲੇਡ, ਐਸ.ਏ.) ਦੇ ਨਾਂ ਰਹੇ।ਤੀਜੇ ਨੰਬਰ ‘ਤੇ 500-500 ਗ੍ਰਾਮ ਚਾਂਦੀ ਦੇ ਤਿੰਨ ਬਾਰ ਕੱਢੇ ਗਏ, ਜੋ ਜੈਨ ਪਟੇਲ ਬੀ (ਐਡੀਲੇਡ, ਐਸ.ਏ.), ਰਾਘਵੇਂਦਰ ਥੋਵਿੰਕੇਰੇ ਸ਼੍ਰੀਨਿਵਾਸਈਆ (ਐਡੀਲੇਡ) ਅਤੇ ਨਿਤਿਨ ਮਿੱਤਲ (ਐਡੀਲੇਡ) ਨੂੰ ਮਿਲੇ।ਇਸ ਤੋਂ ਇਲਾਵਾ, ਚੌਥੇ ਇਨਾਮ ਤਹਿਤ ਆਸਟ੍ਰੇਲੀਆ ਭਰ ਤੋਂ ਵੱਖ-ਵੱਖ ਜੇਤੂਆਂ ਲਈ 100 ਤੋਂ ਵੱਧ LED ਟੀਵੀ (65 ਇੰਚ) ਕੱਢੇ ਗਏ, ਜਿਨ੍ਹਾਂ ਸੰਬੰਧੀ ਵਧੇਰੇ ਜਾਣਕਾਰੀ ਲਈ ਰਾਇਲ ਗੋਲਡ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ। ਸਮਾਗਮ ਵਿੱਚ ਹਾਜ਼ਰ ਦਰਸ਼ਕਾਂ ਲਈ ਵੀ ਖਾਸ ਤੌਰ ‘ਤੇ 65 ਇੰਚ LED ਟੀਵੀ ਦਾ ਇਨਾਮ ਕੱਢਿਆ ਗਿਆ, ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵਧ ਗਈ। ਸਮਾਗਮ ਦੀ ਸਟੇਜ ਪੇਸ਼ਕਾਰੀ ਸੁਨੈਨਾ ਸ਼ਰਮਾ ਵੱਲੋਂ ਬਹੁਤ ਹੀ ਦਮਦਾਰ, ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ, ਜਿਨ੍ਹਾਂ ਨੇ ਦਰਸ਼ਕਾਂ ਨੂੰ ਅੰਤ ਤੱਕ ਸਮਾਗਮ ਨਾਲ ਜੋੜ ਕੇ ਰੱਖਿਆ।ਬੁਲਾਰਿਆਂ ਨੇ ਪ੍ਰਿਤਪਾਲ ਸਿੰਘ ਅਮਰ ਅਤੇ ਰਾਮ ਕੁਮਾਰ ਮਿੱਤਲ ਦੇ ਕਾਰੋਬਾਰੀ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵੇਂ ਨੇ ਲੰਮੇ ਸਮੇਂ ਦੀ ਸਖ਼ਤ ਮਿਹਨਤ ਨਾਲ ਆਪਣੇ ਕਾਰੋਬਾਰ ਨੂੰ ਆਸਟ੍ਰੇਲੀਆ ਪੱਧਰ ‘ਤੇ ਇੱਕ ਮਜ਼ਬੂਤ ਪਛਾਣ ਦਿਵਾਈ ਹੈ। ਉਨ੍ਹਾਂ ਨੇ ਰਿਟੇਲਰਾਂ ਨਾਲ ਸੁਹਿਰਦਤਾ ਭਰੇ ਸਬੰਧ ਬਣਾਏ ਹਨ ਅਤੇ ਗ੍ਰਾਹਕਾਂ ਨੂੰ ਵਾਜਿਬ ਰੇਟਾਂ ‘ਤੇ ਉੱਚ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾ ਕੇ ਮਾਰਕੀਟ ਵਿੱਚ ਆਪਣੀ ਵੱਖਰੀ ਸਾਖ ਕਾਇਮ ਕੀਤੀ ਹੈ।ਸਮਾਗਮ ਦੌਰਾਨ ਪ੍ਰਿਤਪਾਲ ਸਿੰਘ ਅਮਰ ਅਤੇ ਰਾਮ ਕੁਮਾਰ ਮਿੱਤਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਮੂਹ ਉਪਰਾਲਾ ਰਿਟੇਲਰਾਂ, ਕਸਟਮਰਾਂ ਅਤੇ ਸਟਾਫ ਦੇ ਸਾਂਝੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



