HOME ਕੈਨੇਡਾ ਦੀ ਸਕੀ ਜੰਪਰ ਐਬੀ ਸਟ੍ਰੇਟ ਨੇ ਵਰਲਡ ਕੱਪ ‘ਚ ਕੈਰੀਅਰ ਦਾ...

ਕੈਨੇਡਾ ਦੀ ਸਕੀ ਜੰਪਰ ਐਬੀ ਸਟ੍ਰੇਟ ਨੇ ਵਰਲਡ ਕੱਪ ‘ਚ ਕੈਰੀਅਰ ਦਾ ਪਹਿਲਾ ਸੋਨ ਤਗਮਾ ਜਿੱਤਿਆ

1
ਕੈਪਸ਼ਨ ਜੇਤੂ ਅੰਦਾਜ਼ ਵਿੱਚ ਐਬੀ ਸਟਰੀਟ ਦੀ ਇੱਕ ਤਸਵੀਰ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)- ਕੈਨੇਡਾ ਦੀ ਮਹਿਲਾ ਸਕੀ ਜੰਪਰ ਐਬੀ ਸਟਰੇਟ ਨੇ ਨਵੇਂ ਵਰਲਡ ਕੱਪ ਮੁਕਾਬਲੇ ਵਿੱਚ ਆਪਣੇ ਕੈਰੀਅਰ ਦਾ ਪਹਿਲਾ ਸੋਨ ਤਗਮਾ ਹਾਸਲ ਕਰਨ ਚ ਕਾਮਯਾਬੀ ਹਾਸਿਲ ਕੀਤੀ ਹੈ। ਕਨੇਡਾ ਦੇ ਮਹਾਨਗਰ ਕੈਲਗਰੀ ਨਾਲ ਸੰਬੰਧਿਤ 24 ਸਾਲਾ ਉਕਤ ਐਥਲੀਟ ਨੇ ਜਰਮਨੀ ਦੇ ਉਬਰਸਟਡਫੋਡ ਸ਼ਹਿਰ ਵਿੱਚ ਹੋਏ ਮੁਕਾਬਲੇ ਦੌਰਾਨ 268.2 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਮੁਕਾਬਲੇ ਦੌਰਾਨ ਐਬੀ ਸਟ੍ਰੇਟ ਨੇ ਦੋ ਸ਼ਾਨਦਾਰ ਛਾਲਾਂ ਨਾਲ ਆਪਣੀ ਮਜ਼ਬੂਤ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕੈਨੇਡਾ ਦਾ ਨਾਮ ਰੌਸ਼ਨ ਕੀਤਾ। ਇਹ ਜਿੱਤ ਉਸਦੇ ਕੈਰੀਅਰ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਮੰਨੀ ਜਾ ਰਹੀ ਹੈ। ਕੈਨੇਡਾ ਦੀ ਸਕੀ ਜੰਪਿੰਗ ਟੀਮ ਲਈ ਵੀ ਇਹ ਨਤੀਜਾ ਖਾਸ ਅਹਿਮੀਅਤ ਰੱਖਦਾ ਹੈ, ਕਿਉਂਕਿ ਇਸ ਨਾਲ ਟੀਮ ਦਾ ਵਿਸ਼ਵ ਪੱਧਰ ‘ਤੇ ਦਰਜਾ ਮਜ਼ਬੂਤ ਹੋਣਾ ਤੈਅ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਡਾਰਟਸ ਮੁਕਾਬਲਿਆਂ ਨੂੰ ਖੇਡ ਵਜੋਂ ਵਿਕਸਿਤ ਕਰਨ ਲਈ ਯਤਨਸ਼ੀਲ ਹੈ ਬੀਸੀ ਅਤੇ ਨਿਊ ਫਾਊਂਡਲੈਂਡ ਦਾ ਇੱਕ ਪਰਿਵਾਰ
Next articleਨਿਊ ਯੀਅਰ ਮੌਕੇ ਰਾਇਲ ਗੋਲਡ ਸੈਮ ਮਿਲਜ਼ ਦੀ ਧਮਾਕੇਦਾਰ ਸਕੀਮ, ਲੱਕੀ ਡ੍ਰਾ ਰਾਹੀਂ ਕਾਰ ਸਮੇਤ ਕੀਮਤੀ ਇਨਾਮ ਵੰਡੇ