ਬੰਗਾ (ਸਮਾਜ ਵੀਕਲੀ )-ਚੜ੍ਹਦੇ ਸਾਲ 2024 ਦੇ ਪਹਿਲੇ ਦਿਨ ਹੀ ਅਰਜੁਨ ਐਵਾਰਡੀ ਡੀ.ਐਸ.ਪੀ.
ਦਲਬੀਰ ਸਿੰਘ ਦਿਓਲ ਦਾ ਕਤਲ ‘ਤੇ ਸਾਲ ਦੇ ਦੂਜੇ ਦਿਨ ਸਵੇਰੇ-ਸਵੇਰੇ ਮੋਗਾ ਤੋਂ ਜਲੰਧਰ ਆ ਰਹੀ ਕਰਤਾਰ ਬੱਸ ਨੂੰ ਲਾਂਬੜਾ ਨੇੜੇ ਘੇਰ ਇੱਕ ਦਰਜਨ ਦੇ ਕਰੀਬ ਲੁਟੇਰਿਆਂ ਨੇ ਬੱਸ ਵਿੱਚ ਬੈਠੀਆਂ ਸਾਰੀਆਂ ਸਵਾਰੀਆਂ ਨੂੰ ਡਰਾ ਧਮਕਾ ਕੇ ਕੈਸ਼ ‘ਤੇ ਹੋਰ ਸਮਾਨ ਲੁੱਟ ਲਿਆ। ਲੁਟੇਰਿਆਂ ਨੇ ਬੱਸ ਡਰਾਈਵਰ ‘ਤੇ ਕੰਡਕਟਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ‘ਤੇ ਕਈ ਸਵਾਰੀਆਂ ਨੂੰ ਵੀ ਸੱਟਾਂ ਮਾਰੀਆਂ। ਉਥੇ ਕੇਂਦਰ ਦੀ ਮੋਦੀ ਸਰਕਾਰ ਨੇ ਡਰਾਇਵਰ ਦੇ ਖਿਲਾਫ਼ ਕਾਨੂੰਨ ਬਣਾਉਣ ਤੇ ਲਾਗੂ ਕਰਨ ਦਾ ਫੈਸਲਾ ਦੂਰਦਰਸ਼ੀ ਨਾਲ ਨਾ ਬਣਾਉਣ ਦੇ ਖਿਲਾਫ਼ ਡਰਾਇਵਰਾਂ ਨੇ ਦੇਸ਼ ਵਿਆਪੀ ਅੰਦੋਲਨ ਨੇ ਸਰਕਾਰ ਨੂੰ ਝੂਕਣ ਲਈ ਮਜਬੂਰ ਕਰ ਦਿੱਤਾ ਰੋਡ ਐਕਸੀਡੈਟਾਂ ਨੂੰ ਰੋਕਣ ਲਈ ਦੂਰਦਰਸ਼ੀ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਦੇਸ਼ ਦੇ ਆਮ ਲੋਕਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਮੋਦੀ ਸਰਕਾਰ ਦੀ ਮਨਮਰਜ਼ੀ ਵਾਲੇ ਫੈਸਲਿਆਂ ਨੂੰ ਰੋਕਣ ਲਈ ਈ ਵੀ ਐਮ ਦੇ ਖਿਲਾਫ਼ ਇਕਮੁੱਠਤਾ ਨਾਲ ਦੇਸ਼ ਵਿਆਪੀ ਅੰਦੋਲਨ ਦੀ ਜਰੂਰਤ ਹੈ
ਕੁੱਲ ਮਿਲਾ ਕੇ ਪੰਜਾਬ ਵਿੱਚ ਹਰ ਰੋਜ਼ ਲੁੱਟਾਂ,ਕਤਲ ,ਗੋਲੀਆਂ ਚੱਲਣ , ਦੁਕਾਨਾਂ ਲੁੱਟਣ ਦੀਆਂ ਘਟਨਾਵਾਂ ਪੰਜਾਬ ਦੇ ਅਮਨ ਪਸੰਦ ਲੋਕਾਂ ਲਈ ਸਿਰਦਰਦੀ ਬਣੀਆਂ ਹੋਈਆਂ ਹਨ ‘ਤੇ ਲੋਕਾਂ ਵਿੱਚ ਡਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।ਜਿਸ ਕਰ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ ‘ਤੇ ਵਪਾਰੀ ਦੂਜਿਆਂ ਸੂਬਿਆਂ ਵੱਲ ਹਿਜਰਤ ਕਰ ਰਹੇ ਹਨ।
ਬਹੁਜਨ ਸਮਾਜ ਪਾਰਟੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਦਤਰ ਬਣਾਉਣ ਵਾਲੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕਰਦੀ ਹੈ ਅਤੇ ਪੰਜਾਬ ਸਰਕਾਰ ਦੀ ਲਾਅ ਐਂਡ ਆਰਡਰ ਦੀ ਨਕਾਮੀ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਸੁਚੇਤ ਕਰਦੀ ਹੈ ‘ਤੇ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕਰਦੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly