ਨਵਾਂ ਸਾਲ :-

-(ਸਮਾਜਵੀਕਲੀ)
(1)ਕੋਠੀਆਂ-ਮਹਿਲਾਂ ਵਾਲੇ ਕਈ,ਇਸ ਦਿਨ ਦੀ ਖੁਸ਼ੀ ਮਨਾਉਂਦੇ ਨੇ;
ਖਾਂਦੇ ਭਾਂਤ-ਭਾਂਤ ਦੇ ਭੋਜਨ,ਗੀਤ ਸੰਗੀਤ ਵੀ ਖੂਬ ਚਲਾਉਂਦੇ ਨੇ;
ਪਰ ਕੁਝ ਸੋਚੋ ਉਨ੍ਹਾਂ ਬਾਰੇ ਵੀ,ਜੋ ਠੰਢ ਵਿੱਚ ਦਿਨ ਰਾਤ ਮਰਦੇ ਨੇ;
ਕੀ ਜਸ਼ਨ ਮਨਾਈਏ ਨਵੇਂ ਸਾਲ ਦੇ , ਇਹ ਸਾਲ ਤਾਂ ਰਹਿੰਦੇ ਚੜ੍ਹਦੇ ਨੇ…।

(2) ਕੋਈ ਸੰਤੁਸ਼ਟ ਨਾ ਮਹਿਲ ਮੁਨਾਰਿਆਂ ਤੋਂ;
ਕਈ ਖ਼ੁਸ਼ ਝੁੱਗੀਆਂ ਵਿੱਚ ਵੀ ਵੱਸਦੇ ਨੇ;
ਕਿੰਝ ਮਨਾਈਏ ਸਾਲ ਨਵਾਂ,ਕਈਆਂ ਘਰ ਮਸ਼ਵਰੇ ਚਲਦੇ ਨੇ;
ਪਰ ਕੁਝ ਸੋਚੋ ਉਨ੍ਹਾਂ ਬਾਰੇ ਵੀ,ਜੋ ਦੋ ਵਕਤ ਦੀ ਰੋਟੀ ਪਿੱਛੇ ਮਰਦੇ ਨੇ;
ਕੀ ਜਸ਼ਨ ਮਨਾਈਏ ਨਵੇਂ ਸਾਲ ਦੇ ,ਇਹ ਸਾਲ ਤਾਂ ਰਹਿੰਦੇ ਚੜ੍ਹਦੇ ਨੇ…।

(3)ਕਈਆਂ ਨੂੰ ਮਿਲਦਾ ਸਭ ਘਰ ਬੈਠੇ ਹੀ;
ਕਈ ਦਰ ਦਰ ਜਾ ਕੇ ਮੰਗਦੇ ਨੇ ;
ਉਮਰ ਹੁੰਦੀ ਇਨ੍ਹਾਂ ਦੇ ਲਿਖਣੇ ਪੜ੍ਹਨੇ ਦੀ,ਪਰ ਉਹ ਮਾਂ ਪਿਉ ਨਾਲ ਦਿਹਾੜੀਆਂ ਕਰਦੇ ਨੇ;
ਕਈ ਮਹਿੰਗੇ ਪਹਿਨਦੇ ਵਸਤਰ ਨੇ,ਪਰ ਫਿਰ ਵੀ ਨਖ਼ਰੇ ਕਰਦੇ ਨੇ;
ਪਰ ਕੁਝ ਸੋਚੋ ਉਨ੍ਹਾਂ ਬਾਰੇ ਵੀ,ਜੋ ਪਾਲੇ ਦੇ ਵਿੱਚ ਬਿਨ ਕੱਪੜਿਆਂ ਤੋਂ ਠਰਦੇ ਨੇ;
ਕੀ ਜਸ਼ਨ ਮਨਾਈਏ ਨਵੇਂ ਸਾਲ ਦੇ,ਇਹ ਸਾਲ ਤਾਂ ਰਹਿੰਦੇ ਚੜ੍ਹਦੇ ਨੇ…….।।

:-ਜੈਸਮੀਨ ਕੌਰ (ਬਾਨੋ)
ਜਮਾਤ:-12(ਨਾਨ ਮੈਡੀਕਲ)
ਨਵਯੁਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਧਰਮਕੋਟ ਮੋਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ੁੱਧ ਪੰਜਾਬੀ ਕਿਵੇਂ ਲਿਖੀਏ? – ਭਾਗ: ੯.
Next articleਐਸ਼. ਸੀ., ਬੀ. ਸੀ. ਮੁਲਾਜ਼ਮ ਤੇ ਲੋਕ ਏਕਤਾ ਫਰੰਟ ਪੰਜਾਬ ਦੇ ਮੋਰਿੰਡਾ ਵਿੱਖੇ ਸਟੇਟ ਪੱਧਰੀ ਧਰਨੇ ਵਿੱਚ ਉਮੜੀ ਹਜਾਰਾਂ ਦੀ ਭੀੜ