ਕਣਕ ਦੀਆਂ ਨਵੀਆਂ ਕਿਸਮਾਂ ਬੀ ਆਰ 74 ਅਤੇ ਐਚ ਡੀ 3386 ਵਧੇਰੇ ਲਾਹੇਵੰਦ: ਬਰਾੜ

ਹਰਵਿੰਦਰ ਸਿੰਘ ਬਰਾੜ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)  ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫਸਲ ਹੈ ਇਸ ਦੀ ਬੀਜਾਈ ਝੋਨੇ ਤੋਂ ਬਾਅਦ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਕਣਕ ਸਰਦੀ ਰੁੱਤ ਦੀ ਫਸਲ ਹੈ ਸ਼ੁਰੂ ਵਿੱਚ ਕਣਕ ਨੂੰ ਠੰਡ ਦੀ ਲੋੜ ਹੁੰਦੀ ਹੈ ਕਣਕ ਦੀ ਫਸਲ ਕਲਰ ਅਤੇ ਸੇਮ ਵਾਲੀਆਂ ਜਮੀਨਾਂ ਤੋਂ ਬਿਨਾਂ ਕਣਕ ਹਰ ਕਿਸਮ ਦੀ ਜ਼ਮੀਨ ਵਿੱਚ ਪੈਦਾ ਕੀਤੀ ਜਾ ਸਕਦੀ ਹੈ ਇਹ ਪ੍ਰਗਟਾਵਾ ਫਿਰੋਜ਼ਪੁਰ ਰੋਡ ਸਥਿਤ ਬਰਾੜ ਸੀਡਜ ਦੇ ਐਮ. ਡੀ ਹਰਵਿੰਦਰ ਸਿੰਘ ਬਰਾੜ ਨੇ ਕੀਤਾ  ਉਹਨਾਂ ਦੱਸਿਆ ਕਿ ਇਸ ਸਾਲ ਕਣਕ ਦੀਆਂ ਲਾਹੇਵੰਦ ਨਵੀਆਂ ਕਿਸਮਾਂ ਲਿਆਂਦੀਆਂ ਗਈਆਂ ਹਨ ਜਿਨਾਂ ਵਿੱਚੋਂ ਮੁੱਖ ਤੌਰ ਤੇ ਕਿਸਾਨ ਭਰਾ ਬੀ ਆਰ 74 ਦੀ ਖਰੀਦਦਾਰੀ ਕਰਨ ਵਿੱਚ ਵਿਸ਼ੇਸ਼ ਰੁਚੀ ਲੈ ਰਹੇ ਹਨ ਇਹ ਕਿਸਮ ਬਰਾੜ ਸੀਡਜ ਦੀ ਰਿਸਰਚ ਵਰਾਇਟੀ ਹੈ ਇਸ ਕਿਸਮ ਦਾ ਔਸਤਨ ਕੱਦ 95 ਤੋਂ 100 ਸੈਂਟੀਮੀਟਰ ਤੱਕ ਹੁੰਦਾ ਹੈ ਇਹ ਕਿਸਮ 150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਕਿਸਮ ਦਾ ਝਾੜ ਚੱਲ ਰਹੀਆਂ ਕਿਸਮਾਂ ਨਾਲੋਂ ਵੱਧ ਨਿਕਲ ਸਕਦਾ ਹੈ ਇਸ ਦਾ ਬੀਜ 40 ਕਿਲੋ ਪ੍ਰਤੀ ਏਕੜ ਵਿੱਚ ਪਾਉਣਾ ਚਾਹੀਦਾ ਹੈ ਇਸ ਕਿਸਮ ਦਾ ਫੂਟਾਰਾ ਬਹੁਤ ਹੁੰਦਾ ਹੈ ਇਸ ਦਾ ਤਨਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਹੈ ਇਸ ਦੇ ਦਾਣੇ ਮੋਟੇ ਤੇ ਚਮਕਦਾਰ ਹੁੰਦੇ ਹਨ ਇਹ ਕਿਸਮ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਕਿਸਮ ਗਰਮੀ ਅਤੇ ਸਰਦੀ ਨੂੰ ਸਹਾਰ ਸਕਦੀ ਹੈ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਦੂਸਰੀ ਕਣਕ ਦੀ ਨਵੀਂ ਕਿਸਮ ਆਈਏਆਰਆਈ ਦਿੱਲੀ ਵੱਲੋਂ ਪਾਸ ਐਚ ਡੀ 3386 ਲਿਆਂਦੀ ਗਈ ਹੈ  ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ ਇਸ ਦਾ ਨਾੜ ਮੋਟਾ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਸ ਕਿਸਮ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ ਇਸ ਦਾ ਔਸਤਨ ਕੱਦ 100-105 ਸੈਂਟੀਮੀਟਰ ਤੱਕ ਹੁੰਦਾ ਹੈ ਇਹ ਕਿਸਮ ਤਕਰੀਬਨ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਬਿਜਾਈ  ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਆਦਿ ਰਾਜਾਂ ਵਿੱਚ ਬੀਜਣ ਦੀ ਸਿਫ਼ਾਰਸ਼ ਕੀਤੀ ਗਈ ਹੈ ਇਸ ਕਿਸਮ ਦਾ ਝਾੜ ਆਈ ਏ ਆਰ ਆਈ ਮੁਤਾਬਕ ਘੱਟ ਤੋਂ ਘੱਟ 26 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀ ਲਾਹੇਵੰਦ ਕਿਸਮ ਪੀਏਯੂ ਲੁਧਿਆਣਾ ਵੱਲੋਂ ਪਾਸ ਨਵੀਂ ਕਿਸਮ ਪੀ ਬੀ ਡਬਲਿਊ 826 ਲਿਆਂਦੀ ਗਈ ਹੈ ਇਸ ਦਾ ਕੱਦ 100 ਸੈਂ. ਮੀ ਤੱਕ ਹੁੰਦਾ ਹੈ ਇਹ ਕਿਸਮ ਤਕਰੀਬਨ 148 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ  ਇਸ ਕਿਸਮ ਦਾ ਝਾੜ ਘਟ ਤੋਂ ਘਟ 24 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ  ਇਹ ਕਿਸਮ ਗਰਮੀ ਦੇ ਤਾਪਮਾਨ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਇਹ ਕਿਸਮ ਭੂਰੀ ਤੇ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਨਾੜ ਮੋਟਾ ਹੋਣ ਕਰਕੇ ਇਹ ਕਿਸਮ ਡਿੱਗਦੀ ਨਹੀਂ ਇਸ ਕਿਸਮ ਦੇ ਦਾਣੇ ਚਮਕੀਲੇ ਅਤੇ ਮੋਟੇ ਹੁੰਦੇ ਹਨ ਇਹ ਕਿਸਮ ਅਗੇਤੀ ਅਤੇ ਪਿਛੇਤੀ ਕਿਸਮ ਹੈ ਇਸ ਦੀ ਬੀਜਾਈ 25 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਕੀਤੀ ਜਾ ਸਕਦੀ ਹੈ।
ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਣਕ ਦੀਆਂ ਹੋਰ  ਕਿਸਮਾਂ ਡੀਬੀਡਬਲਊ 303 ,ਡੀਬੀਡਬਲਊ 222, ਡੀਬੀਡਬਲਊ 187, ਬੀ ਆਰ 36 ਐਚਡੀ 3086 ਵੀ ਕਿਸਮਾਂ ਵਧੇਰੇ ਲਾਹੇਵੰਦ ਹਨ ਉਹਨਾਂ ਦੱਸਿਆ ਕਿ ਚਾਰੇ ਦੀਆਂ ਕਿਸਮਾਂ ਦੀ ਬੀਜਾਈ ਦਾ ਢੁਕਵਾਂ ਸਮਾਂ ਚੱਲ ਰਿਹਾ ਹੈ ਜਿਨਾਂ ਵਿੱਚੋਂ ਬਰਸੀਮ ਬੀ ਐਲ 10 ਹਾੜੂ , ਬੀ ਐਲ 42, ਰਾਈ ਘਾਹ ਨੰਬਰ 1, ਮੱਖਣ ਘਾਹ, ਜਵਾਂ ਕੈਂਟ, ਸਰੋਂ ਹੋਰ ਕਿਸਮਾਂ ਛੋਲੇ, ਮਸਰ, ਤੋਰੀਆ ਅਲਸੀ, ਰਾਈਆ, ਮਟਰ, ਗੋਭੀ ਸਰੋਂ ਦੀ ਬੀਜਾਈ ਕਰਕੇ ਕਿਸਾਨ ਭਰਾ  ਵਧੇਰੇ ਮੁਨਾਫਾ ਲੈ ਸਕਦੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਝੋਨੇ ਦੇ ਨਾੜ ਨੂੰ ਖੇਤ ਵਿੱਚ ਵਾਹ ਕੇ ਖੇਤੀਬਾੜੀ ਵਿਭਾਗ ਨੇ ਲਗਾਇਆ ਪ੍ਰਦਰਸ਼ਨੀ ਪਲਾਟ
Next articleਡੀ.ਏ.ਪੀ ਦੀ ਖਾਦ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਘਬਰਾਹਟ ਪਾਈ ਜਾ ਰਹੀ ਹੈ ਸਰਕਾਰ ਤੁਰੰਤ ਪ੍ਰਬੰਧ ਕਰੇ-ਜੱਥੇਦਾਰ ਨਿਮਾਣਾ/ ਮਖੂ ਅੰਨਦਾਤਾ ਕਿਸਾਨ