ਨਵੀ ਸੋਚ

ਦਮਨ ਸਿੰਘ

(ਸਮਾਜ ਵੀਕਲੀ)

ਖੁਸ਼ੀਆਂ ਦੇ ਬੂਟੇ ਥਾਂ ਥਾਂ ਲਾਈਏ
ਨਵੀਂ ਸੋਚ ਦੇ ਸਿਹਰਾ ਸਜਾਈਏ
ਏਕਤਾ ਦੇ ਝੰਡੇ ਝੁਲਾਈਏ
ਪਿਆਰ ਵਾਲਾ ਕੋਈ ਦੀਵਾ ਜਗਾਈਏ
ਹੰਕਾਰ ਦੇ ਰਾਵਨ ਨੂੰ ਅੱਗ ਅਸੀਂ ਲਾਈਏ
ਆਉ ਮਨ ਵਿਚੋਂ ਮੈਲ ਮਿਟਾਈਏ
ਜਾਤ ਪਾਤ ਤੋਂ ਉਪਰ ਉਠੀਏ
ਇੱਕ ਦੂਜੇ ਦਾ ਨਾ ਗਲਾ ਘੁਟੀਏ
ਜ਼ੁਲਮ ਦੇਖ ਅੱਖਾਂ ਬੰਦ ਨਾ ਕਰੀਏ
ਰਲ ਮਿਲ ਇੱਕ ਦੂਜੇ ਨਾਲ ਖੜੀਏ
ਧੀਆਂ ਨੂੰ ਆਪਾਂ ਪੜ੍ਹਾਈਏ
ਮਾਂ ਬੋਲੀ ਨੂੰ ਅੰਬਰਾਂ ਤਾਂਈ ਪਹੁੰਚਾਈਏ
ਨਵਾਂ ਸਾਲ ਆਉ ਨਵੀਂ ਸੋਚ ਨਾਲ ਮਨਾਈਏ
ਜੇ ਗਾਉਣਾ ਹੈ ਤਾਂ ਦਮਨ ਲਿਖ ਚੰਗਾ ਗਾਈਏ
ਕਦੇ ਨਾ ਰਾਹੇ ਮਾੜੇ ਜਾਈਏ
ਉਸ ਦਾਤੇ ਨੂੰ ਕਦੇ ਨਾ ਭੁਲਾਈਏ।
ਮਿਲਦਾ ਨਹੀਂ ਜਨਮ ਦੁਬਾਰਾ
ਕੰਮ ਕੋਈ ਚੰਗਾ ਕਰ ਕੇ ਜਾਈਏ
ਕਰੇਂਗਾ ਜੋ ਉਹ ਭਰਨਾ ਪੈਣਾ
ਨਾ ਕਦੇ ਕੋਈ ਕੰਮ ਮਾੜਾ ਕਰੀਏ
ਹਰ ਇੱਕ ਸਾਹ ਉਸ ਦੀ ਮਰਜੀ ਨਾਲ ਹੀ ਆਉਣਾ
ਕਿਉਂ ਨਾ ਫੇਰ ਦਮਨ ਉਹਦੇ ਕੋਲੋਂ ਡਰੀਏ
ਨਾਮ ਸਿਮਰਨ ਜਪਿਆ ਕਦੇ ਵਿਅਰਥ ਨਹੀਂ ਜਾਂਦਾ
ਹਰ ਪਲ ਉਸ ਦਾ ਨਾਮ ਵੇ ਲਈਏ
ਗੁਰਾਂ ਨੇ ਦਿੱਤੀ ਹੈ ਤੈਨੂੰ ਦਾਤ
ਕਦੇ ਨਾ ਕੇਸ ਕਟਾਈਏ
ਸਿਰ ਦਾ ਇਹ ਤਾਜ ਵੇ ਸਜਣਾ
ਹਰ ਦਿਨ ਅਸੀ ਦਸਤਾਰ ਸਜਾਈਏ
ਜਿੰਨ੍ਹਾ ਸਾਡਾ ਮਾਨ ਵਧਾਇਆ
ਗੁਰੂ ਬਾਜਾਂ ਵਾਲੇ ਨੂੰ ਸੀਸ ਝੁਕਾਈਏ
‌ਗੁਰੂ ਗੋਬਿੰਦ ਸਿੰਘ ਨੂੰ ਸੀਸ ਝੁੱਕਾਈਏ

ਦਮਨ ਸਿੰਘ ਬਠਿੰਡਾ

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਆਜ਼ਾਦੀ ਬੋਲਦੀ
Next articleਵੀਰ ਬਾਲ ਦਿਵਸ ਨੂੰ ਕੌਮੀ ਪੱਧਰ ’ਤੇ ਮਨਾਉਣਾ ਪ੍ਰਧਾਨ ਮੰਤਰੀ ਮੋਦੀ ਦਾ ਸਲਾਘਾਯੋਗ ਕਦਮ-ਮਾਸਟਰ ਵਿਨੋਦ ਕੁਮਾਰ