ਜੰਮੂ ਹਵਾਈ ਅੱਡੇ ’ਤੇ ਬਣੇਗਾ ਨਵਾਂ ਟਰਮੀਨਲ

ਜੰਮੂ (ਸਮਾਜ ਵੀਕਲੀ): ਜੰਮੂ ਕਸ਼ਮੀਰ ਪ੍ਰਸ਼ਾਸਨ ਜਲਦੀ ਹੀ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੂੰ 122 ਏਕੜ ਜ਼ਮੀਨ ਦੇਵੇਗਾ। ਇਸ ’ਤੇ ਜੰਮੂ ਹਵਾਈ ਅੱਡੇ ਦਾ ਨਵਾਂ ਟਰਮੀਨਲ ਉਸਾਰਿਆ ਜਾਵੇਗਾ। ਇਹ ਟਰਮੀਨਲ 25,000 ਸਕੁਏਅਰ ਕਿਲੋਮੀਟਰ ਵਿਚ ਹੋਵੇਗਾ। ਡੀਵਿਜ਼ਨਲ ਕਮਿਸ਼ਨਰ ਰਾਘਵ ਲੰਗਰ ਨੇ ਦੱਸਿਆ ਕਿ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। 974 ਕਨਾਲ ਜ਼ਮੀਨ ਦੀ ਸ਼ਨਾਖ਼ਤ ਹੋ ਚੁੱਕੀ ਹੈ। ਜੰਮੂ ਹਵਾਈ ਅੱਡੇ ਉਤੇ ਰਨਵੇਅ ਵਧਾਇਆ ਗਿਆ ਹੈ। ਇਸ ਨਾਲ ਯਾਤਰੀਆਂ ਤੇ ਏਅਰਲਾਈਨਾਂ ਨੂੰ ਵੱਡੀ ਰਾਹਤ ਮਿਲੇਗੀ। ਜ਼ਮੀਨ ਡਿਪਟੀ ਕਮਿਸ਼ਨਰ ਏਏਆਈ ਨੂੰ ਸੌਂਪਣਗੇ। ਨਗਰੋਟਾ ਵਿਚ ਕੁਝ ਵਿਭਾਗਾਂ ਨੂੰ ਪਹਿਲਾਂ ਹੀ ਜ਼ਮੀਨ ਅਲਾਟ ਹੋ ਚੁੱਕੀ ਹੈ। ਇਨ੍ਹਾਂ ਦੀ ਜ਼ਮੀਨ ਏਏਆਈ ਨੂੰ ਦਿੱਤੀ ਜਾਵੇਗੀ। ਦਿੱਲੀ-ਕਟੜਾ ਐਕਸਪ੍ਰੈੱਸਵੇਅ ਦੀ ਉਸਾਰੀ ਵੀ ਜ਼ੋਰਾਂ ਉਤੇ ਹੈ। ਐਕਸਪ੍ਰੈੱਸਵੇਅ ਦਿੱਲੀ ਤੋਂ ਕਟੜਾ ਤੱਕ ਬਣੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦੇ ਰਾਜ ਵਿੱਚ ਕਿਸਾਨਾਂ ਦੀ ਹਾਲਤ ਤਰਸਯੋਗ: ਅਖਿਲੇਸ਼
Next articleਦੇਸ਼ਧ੍ਰੋਹ ਤੇ ਯੂਏਪੀਏ ਦੇ ਦੋਸ਼ਾਂ ਹੇਠ ਘਿਰੇ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਰੱਦ