ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਚਿੰਤਾਂ ਵਧਾਈ

(ਸਮਾਜਵੀਕਲੀ)-ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਪੂਰੀਆ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਹੈ।ਅਜਿਹਾ ਨਹੀ ਹੈ ਕਿ ਦੁਨੀਆਂ ਅਤੇ ਸਾਡੇ ਦੇਸ਼ ਤੋਂ ਕੋਰੋਨਾ ਖਤਮ ਹੋ ਗਿਆ ਹੈ।ਸੱਭ ਕੁਝ ਮੌਜੂਦ ਹੋਣ ਦੇ ਬਾਵਜੂਦ,ਕੋਰੋਨਾ ਬੇਅਸਰ ਅਤੇ ਮਾਮੂਲੀ ਰਿਹਾ।ਸਾਡੇ ਦੇਸ਼ ਵਿੱਚ ਰੋਜ਼ਾਨਾਂ ਕੋਰਨਾ ਦੇ 10,000 ਤੋਂ ਵੀ ਘੱਟ ਮਾਮਲੇ ਦਰਜ ਹੋ ਰਹੇ ਹਨ,ਅਤੇ ਜੇਕਰ ਕੋਰੋਨਾ ਦੀ ਔਸਤ ਇਕ ਫੀਸਦੀ ਤੋਂ ਘੱਟ ਹੈ ਤਾਂ ਵਾਇਰਸ ਕਾਬੂ ਵਿੱਚ ਹੈ।ਅਜਿਹਾ ਵਿਸ਼ਵ ਸਿਹਤ ਸੰਗਠਨ ਦਾ ਘੋਸਿ਼ਤ ਕੀਤਾ ਹੋਇਆ ਹੈ।ਹਰ ਕਦਮ ਇਸ ਲਈ ਦੇਖ ਦੇਖ ਕੇ ਧਰ ਰਹੇ ਹਾਂ ਕਿ ਦੱਖਣ ਅਫਰੀਕਾ, ਹਾਂਗਕਾਂਗ, ਸਿੰਘਾਪੁਰ,ਇਜਰਾਇਲ,ਬੇਤਸਵਾਨਾ ਵਰਗੇ ਦੇਸ਼ਾਂ ਵਿੱਚ ਕੋਰੋਨਾ ਦੀ ਇੱਕ ਹੋਰ ਨਵੀ ਨਸਲ ਸਾਹਮਣੇ ਆਈ ਹੈ।ਇਸ ਵਾਇਰਸ ਦਾ ਨਵਾਂ ਰੂਪ ਇਸ ਮਹੀਨੇ (ਨਵੰਬਰ)ਸੱਭ ਤੋਂ ਪਹਿਲਾਂ ਦੱਖਣ ਅਫਰੀਕਾ ਵਿੱਚ ਪਾਇਆ ਗਿਆ ਹੈ,ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੂੰ ਸੂਚਿਤ ਕੀਤਾ ਗਿਆ ਸੀ।ਵਿਸ਼ਵ ਸਿਹਤ ਸੰਗਠਨ ਨੇ ਫਿਰ 24 ਨਵੰਬਰ ਨੂੰ ਦੱਖਣ ਅਫਰੀਕਾ ਵਿੱਚ ਨਵੇ ਵਾਇਰਸ ਹੋਣ ਨਾਲ ਇਕ ਨਵੇ ਰੂਪ ਵਿੱਚ ਪੁਸ਼ਟੀ ਕੀਤੀ ਅਤੇ ਇਸ ਨੂੰ ਬਿਆਨ ਰਾਹੀ ਜਾਰੀ ਕੀਤਾ ਗਿਆ।

ਵਰਲਡ ਹੈਲਥ ਆਰਗੇਨਾਇਜ਼ੇਸ਼ਨ ਨੇ ਪਿੱਛਲੇ ਹਫਤੇ ਕੋਰੋਨਾ ਵਾਇਰਸ ਦੇ ਇਸ ਨਵੇ ਰੂਪ ਨੂੰ ਚਿੰਤਾਂ ਦਾ ਵਿਸ਼ਾਂ ਦੱਸਿਆ ਹੈ ਅਤੇ ਇਸ ਦਾ ਨਾਮ ਓਮਿਕਰੋਨ ਰੱਖਿਆ ਗਿਆ ਹੈ।ਇਹ ਡੈਲਟਾ ਕਿਸਮ ਦੇ ਕੋਰੋਨਾ ਨਾਲੋ ਸੱਤ ਗੁਣਾਂ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਦੇ 45 ਵੱਖ-ਵੱਖ ਰੂਪ ਸਾਹਮਣੇ ਆਏ ਹਨ।ਇਸ ਲਈ ਚਿੰਤਾਂਜਨਕ ਸਥਿਤੀ ਬਣਨਾ ਸੁਭਾਵਿਕ ਹੈ।ਇਸ ਵਾਇਰਸ ਨਾਲ ਸਾਡੇ ਸਰੀਰ ਦੇ ਸੈਲਾਂ ਨਾਲ ਸੰਪਰਕ ਬਣਾਉਣ ਵਾਲੇ ਹਿੱਸੇ ਦੀ ਗੱਲ ਕਰੀਏ ਤਾਂ ਇਸ ਵਿੱਚ 10 ਮਿਊਟਸ਼ਨ ਹੋਏ ਹਨ।ਜਦ ਕਿ ਇਸ ਵਾਇਰਸ ਨੇ ਦੁਵਾਰਾ ਤੋਂ ਦੁਨੀਆਂ ਭਰ ਵਿੱਚ ਤਬਾਹੀ ਮਚਾਈ ਹੋਈ ਹੈ।ਸਕੈਫੋਲਡ ਡੈਲਟਾ ਵੇਰੀਐਂਟ ਵਿੱਚ ਦੋ ਪਰਿਵਰਤਨ ਹੋਏ ਹਨ।ਫਿਲਹਾਲ ਭਾਰਤ ਇਸ ਵਾਇਰਸ ਤੋਂ ਬੇਸੱਕ ਕੂਹਾਂ ਦੂਰ ਹੈ ਕਿਉਕਿ ਪਿੱਛਲੇ 550 ਦਿਨਾ ਤੋਂ ਇਸ ਵਾਇਰਸ ਦੇ ਅੰਕੜੇ ਬਹੁਤ ਘੱਟ ਹਨ।ਪਰ ਇਹ ਇੱਕ ਅਜਿਹਾ ਵਾਇਰਸ ਹੈ ਜਿਸ ਲਈ ਭੂਗੋਲਿਕ ਹੱਦਾਂ ਦੀ ਕੋਈ ਪਾਬੰਧੀ ਨਹੀ ਹੈ।ਜੋ ਕਿ ਕਿਸੇ ਵੇਲੇ ਵੀ ਭਾਰਤ ਵਿਚ ਆ ਸਕਦਾ ਹੈ।

ਕੋਰੋਨਾ ਵਾਇਰਸ ਦੇ ਇਸ ਨਵੇ ਰੂਪ ਦੀ ਘੋਸ਼ਣਾ ਹੋਣ ਤੋਂ ਬਾਅਦ,ਮੌਜੂਦਾ ਸਰਕਾਰ ਨੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਨਿਗਰਾਨੀ ਅਤੇ ਜਾਂਚ,ਬਦੋਬਸਤ ਅਤੇ ਟੀਕਾਕਰਨ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਨਿਰਦੇਸ਼ ਦਿੱਤੇ ਹਨ,ਤਾਂ ਜੋ ਵਾਇਰਸ ਨੂੰ ਗੰਭੀਰਤਾ ਨਾਲ ਸਹੀ ਸਮੇ੍ਹਂ ਸਿਰ ਕਾਬੂ ਕੀਤਾ ਜਾ ਸਕੇ।ਮਹਾਂਰਾਸ਼ਟਰ ਅਤੇ ਗੁਜਰਾਤ ਨੇ ਕੁਆਰੰਟੀਨ ਵਰਗੀਆਂ ਕੁਝ ਵਾਧੂ ਪਾਬੰਧੀਆਂ ਅਤੇ ਸਾਵਧਾਨੀਆਂ ਦਾ ਐਲਾਨ ਕੀਤਾ ਹੈ।ਨਿਊਯਾਰਕ,ਅਮਰੀਕਾ ਵਿੱਚ ਐਮਰਜੈਸੀ ਦੀ ਸਥਿਤੀ ਦਾ ਐਲਾਨ ਕਰਨਾ ਪਿਆ।ਲੱਗਭਗ 20 ਦੇਸ਼ਾਂ ਨੇ ਅਫਰੀਕਾ ਤੋਂ ਆਉਣ ਵਾਲੀਆਂ ਉਡਾਣਾ ‘ਤੇ ਪਾਬੰਧੀ ਲਗਾ ਦਿੱਤੀ ਹੈ।ਕੁਝ ਦੇਸ਼ਾਂ ਨੇ ਤਾਂ ਯਾਤਰਾ ਪਾਬੰਧੀਆਂ ਵੀ ਲਾਗੂ ਕਰ ਦਿੱਤੀਆਂ ਹਨ।
ਮਾਹਿਰਾਂ ਅਨੁਸਾਰ ਓਮੀਕਰੋਨ ਨਾਮ ਦੇ ਇਸ ਨਵੇਂ ਵੇਰੀਐਂਟ ਦੇ ਬਾਰੇ ਉਪਲਬਧ ਜਾਣਕਾਰੀ ਬਹੁਤ ਤਰ੍ਹਾਂ ਦੀਆਂ ਸੰਭਾਵਨਾ ਨੂੰ ਦਰਸਾਉਦੀ ਹੈ,ਪਰ ਕਿਸੇ ਠੋਸ ਸਿੱਟੇ ਤੇ ਪਹੰੁਚਣ ਦੇ ਲਈ ਇੰਨਾਂ ਨੂੰ ਵਿਗਿਆਨਕ ਆਧਾਰ ‘ਤੇ ਪਰਖਣ ਦੀ ਲੋੜ ਹੈ।ਦੱਸਿਆ ਜਾ ਰਿਹਾ ਹੈ ਕਿ ਓਮੀਕਰੋਨ ਦੇ 30 ਤੋਂ ਜਿਆਦਾ ਮਿਊਟੇਸ਼ਨ ਹੋ ਚੁੱਕੇ ਹਨ।ਇਹ ਪਰਿਵਰਤਣ ਜਾਂ ਤਬਦੀਲੀਆਂ ਵਾਇਰਸ ਦੇ ਸਪਾਇਕ ਪ੍ਰੌਟੀਨ ਖੇਤਰ ਵਿੱਚ ਆਈਆਂ ਹਨ।ਮਾਹਿਰਾਂ ਦੇ ਅਨੁਸਾਰ,ਸਪਾਇਕ ਪ੍ਰੌਟੀਨ ਦੇ ਖੇਤਰ ਵਿੱਚ ਇੱਕ ਪਰਿਵਰਤਣ ਦੇ ਕਾਰਨ,ਉਹ ਰੂਪ ਅਜਿਹੀ ਸਮਰੱਥਾ ਪੈਦਾ ਕਰ ਸਕਦਾ ਹੈ ਜਿਸ ਵਿੱਚ ਇਹ ਪ੍ਰਤੀਰੋਧਕ ਸ਼ਕਤੀ ਤੋਂ ਬਚ ਸਕਦਾ ਹੈ।ਮਤਲਬ ਕਿ ਇਹ ਹੋ ਸਕਦਾ ਹੈ ਕਿ ਵੈਕਸੀਨ ਜਾਂ ਕਿਸੇ ਹੋਰ ਕਾਰਨ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਦਾ ਵਾਇਰਸ ਪੈਦਾ ਹੋ ਗਿਆ ਹੋਵੇ।ਇਸ ਦਾ ਕਾਰਨ ਕਿ ਕੋਈ ਅਸਰ ਨਹੀ ਹੰੁਦਾ।ਦਿਲੀ ਏਮਜ਼ ਦੇ ਮੁੱਖੀ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿੱਚ,ਦੁਨੀਆਂ ਦੇ ਸਾਰੇ ਕੋਵਿਡ ਟੀਕਿਆਂ ਦੀ ਸਮੀਖਿਆ ਕਰਨੀ ਪਵੇਗੀ,ਕਿਉਕਿ ਜਿ਼ਆਦਾਤਰ ਟੀਕੇ ਸਪਾਈਕ ਪ੍ਰੌਟੀਨ ਦੇ ਵਿਰੁੱਧ ਐਟੀਬਾਡੀਜ਼ ਵਿਕਸਤ ਕਰਦੇ ਹਨ, ਅਤੇ ਇਸ ਆਧਾਰ ‘ਤੇ ਇਹ ਟੀਕਾ ਕੰਮ ਕਰਦਾ ਹੈ।

ਦੇਸ਼ ਵਿੱਚ 121 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।ਲੱਗਭਗ 350 ਮਿਲੀਅਨ ਲੋਕਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਪਤ ਕਰ ਲਈਆਂ ਹਨ,ਪਰ ਇਹ ਚਿੰਤਾਂ ਹੈ ਕਿ 54 ਫੀਸਦੀ ਨਾਬਾਲਗਾਂ ਨੂੰ ਅਜੇ ਵੀ ਟੀਕਾਕਰਨ ਦੀ ਜਰੂਰਤ ਹੈ।ਅਸੀ ਦਸੰਬਰ ਤੱਕ ਟੀਕਾ ਕਰਨ ਵਿੱਚ ਬਹੁਤ ਪਿੱਛੇ ਹਾਂ।ਅਕਤੂਬਰ ਦਾ ਮਹੀਨਾ ਹੋਣ ਦਾ ਭਰੋਸਾ ਦੇ ਕੇ ਵੀ ਬੱਚਿਆਂ ਦਾ ਟੀਕਾਕਰਨ ਸ਼ੁਰੂ ਨਹੀ ਹੋਇਆ ਹੈ।ਮੌਜੂਦਾ ਸਰਕਾਰ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਓਮੀਕਰੋਨਾ ਦੇ ਨਵੇ ਰੂਪ ਦੇ ਵਿਰੁਧ ਚੌਕਸ ਰਹਿਣ ਦੀ ਅਪੀਲ ਕੀਤੀ ਹੈ।ਸਰਦ ਰੁੱਤ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀ ਮਹਾਂਮਾਰੀ ਦੇ ਚੁਨੌਤੀਪੂਰਨ ਸਮ੍ਹੇਂ ਦੌਰਾਨ ਕੋਵਿਡ ਵੈਕਸੀਨ ਦੀਆਂ 100 ਕਰੋੜ ਤੋਂ ਵੱਧ ਖੁਰਾਕਾਂ ਦੇ ਚੁੱਕੇ ਹਾਂ।ਹੁਣ ਅਸੀ 150 ਕਰੋੜ ਖੁਰਾਕਾਂ ਵੱਲ ਧਿਆਨ ਦੇਣ ਵੱਲ ਵੱਧ ਰਹੇ ਹਾਂ।ਅਜਿਹੀ ਸਥਿਤੀ ਵਿੱਚ,ਸਾਨੂੰ ਕੋਰੋਨਾ ਵਾਇਰਸ ਦੇ ਨਵੇ ਰੂਪ ਨੂੰ ਲੈ ਕੇ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਪਿੱਛਲੇ ਕੁਝ ਸਮ੍ਹੇਂ ਤੋਂ ਦੇਸ਼ ‘ਚ ਕੋਰੋਨਾ ਵਾਇਰਸ ਦੇ ਮੱਠੇ ਪੈ ਜਾਣ ਨਾਲ ਟੀਕਾਂਕਰਨ ਦੀ ਰਫਤਾਰ ਵੀ ਠੰਢੀ ਪੈ ਗਈ ਹੈ।ਬੁਸਟਰ ਡੋਜ਼ ਇਸ ਵੇਲੇ ਇਕ ਸੁਪਨਾ ਹੀ ਹੈ।ਇਸ ਤੇ ਅਜੇ ਫੈਸਲਾ ਹੋਣਾ ਬਾਕੀ ਹੈ।ਵਿਸ਼ਵ ਸਿਹਤ ਸੰਗਠਨ ਦੇ ਮੁੱਖੀ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਮੰਨਣਾ ਹੈ ਕਿ ਕੋਈ ਵੀ ਰੂਪ ਕੋਵਿਡ ਵੈਕਸੀਨ ਨੂੰ ਪੂਰੀ ਤਰ੍ਹਾਂ ਬੇਕਾਰ ਨਹੀ ਕਰ ਸਕਦਾ।ਮੀਡੀਆ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਕਿਹਾ ਹੈ ਕਿ ਅਜਿਹਾ ਕੋਈ ਵੀ ਰੂਪ ਨਹੀ ਹੈ ਜਿਸ ਨਾਲ ਟੀਕਾ ਬੇਸਰ ਹੋ ਜਾਵੇ।ਉਨਾਂ ਅੱਗੇ ਇਹ ਵੀ ਕਿਹਾ ਹੈ ਕਿ ਜਦੋਂ ਡੈਲਟਾ ਵੇਰੀਐਟ ਆਇਆ ਤਾਂ ਇਹ ਡਰ ਸੀ ਕਿ ਇਹ ਵੈਕਸੀਨ ਨੂੰ ਪੂਰੀ ਤਰ੍ਹਾਂ ਬੇਕਾਰ ਕਰ ਦੇਵੇਗਾ,ਪਰ ਅਜਿਹਾ ਨਹੀ ਹੋਇਆ।ਐਸਟ੍ਰਾਜੇਨਕਾ,ਮਾਡਰਨਾ,ਨੋਵਾਵੈਕਸ ਅਤੇ ਫਾਈਜ਼ਰ ਸਮੇਤ ਡਰੱਗਜ ਕੰਪਨੀਆ ਨੇ ਕਿਹਾ ਹੈ ਕਿ ਉਹ ਆਪਣਿਆ ਟੀਕਿਆ ਨੂੰ ਓਮੀਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਨਾਲ ਮੁਕਾਬਲਾ ਕਰਨ ਦੇ ਲਈ ਅਨੁਕੂਲ ਬਣਾਉਣ ਦੀ ਕੋਸਿ਼ਸ਼ ਕਰ ਰਹੀਆਂ ਹਨ,ਅਤੇ ਇਹ ਟੀਕੇ 100 ਦਿਨਾਂ ਵਿੱਚ ਤਿਆਰ ਹੋ ਜਾਣ ਦੀ ਉਮੀਦ ਹੈ।ਤੇਜ਼ੀ ਨਾਲ ਫੈਲ ਰਹੇ ਓਮੀਕਰੋਨ ਨੂੰ ਭਾਰਤ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ,ਕੇਂਦਰ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾਂ ਨਿਰਦੇਸ਼ ਜ਼ਾਰੀ ਕੀਤੇ ਹਨ।ਇਹ ਦਿਸ਼ਾਂ ਨਿਰਦੇਸ਼ ਦਸੰਬਰ ਤੋਂ ਲਾਗੂ ਹੋ ਜਾਣਗੇ।ਦਿਸ਼ਾਂ ਨਿਰਦੇਸ਼ਾਂ ਦੇ ਅਨੁਸਾਰ,ਸਾਰੇ ਦੇਸ਼ ਦੇ ਲੋਕਾਂ ਨੂੰ ਭਾਰਤ ਵਿੱਚ ਆਉਣ ਤੋਂ ਪਹਿਲਾਂ ਆਨਲਾਇਨ ਹਵਾਈ ਸੁਵਿਧਾ ਪੋਰਟਲ ‘ਤੇ ਆਪਣੀ 14 ਦਿਨਾਂ ਦੀ ਯਾਤਰਾ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਭਰਨੀ ਹੋਵੇਗੀ।ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਟ ਨੂੰ ਲੈ ਕੇ ਸੰਭਾਵਿਤ ਖਤਰੇ ਦੇ ਮਦੇਨਜ਼ਰ ਦੇਸ਼ ਦੇ ਸੱਭ ਤੋਂ ਵੱਡੇ ਰਾਜ ਉਤਰ ਪ੍ਰਦੇਸ ਦੀ ਸਰਕਾਰ ਨੇ ਲਖਨਊ ਸਮੇਤ ਸਾਰੇ ਜਿਲ੍ਹਿਆ ਵਿੱਚ ਇਸ ਨਵੇ ਵੇਰੀਐਟ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।ਨਿਗਰਾਨ ਕਮੇਟੀਆਂ,ਸਿਹਤ ਵਿਭਾਗ ਟੀਮਾਂ,ਜਿਲਾ ਮਜਿਸਟਰੇਟ ਅਤੇ ਹੋਰ ਅਧਿਕਾਰੀਆਂ ਨੇ ਜਮੀਨੀ ਪੱਧਰ ‘ਤੇ ਅਗਵਾਈ ਕੀਤੀ ਹੈ।ਉਤਰ ਪ੍ਰਦੇਸ ਦੇ ਨਾਲ ਨਾਲ ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਨਵੇ ਵੇਰੀਐਟ ਨੂੰ ਲੈ ਕੇ ਚੌਕਸ ਹੋ ਗਈਆਂ ਹਨ।
ਜੇਕਰ ਇਹ ਵਾਇਰਸ ਸਿੰਘਾਪੁਰ,ਹਾਂਗਕਾਂਗ ਅਤੇ ਮਰੀਸ਼ਸ਼ ਵਿੱਚ ਪਾਇਆ ਗਿਆ ਹੈ ਤਾਂ ਭਾਰਤ ਦੀ ਨਵੀ ਨਸਲ ਲਈ ਕੋਈ ਬਹੁਤਾ ਦੂਰ ਨਹੀ ਹੈ,ਹਾਲਾਂਕਿ ਇਸ ਨਵੇ ਵਾਇਰਸ ਦੇ ਖੋਜ਼ ਹੋਣੀ ਅਜੇ ਬਾਕੀ ਹੈ,ਕਿ ਓਮੀਕਰੋਨ ਕਿੰਨਾਂ ਕੁ ਘਾਤਕ ਹੈ।

ਪੇਸ਼ਕ਼ਸ਼:- ਅਮਰਜੀਤ ਚੰਦਰ

9417600014

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਲ੍ਹੜਪੁਣਾ
Next articleਸਦਾ ਜੋ ਮੇਰੇ ਕੋਲੋਂ