ਪੰਜਾਬ ਸਕੂਲ ਸਿੱਖਿਆ ਵਿੱਚ ਨਵੀਂ ਰੂਹ ਫੂਕਣ ਵਾਲਾ ਸਿੱਖਿਆ ਸਕੱਤਰ – ਕ੍ਰਿਸ਼ਨ ਕੁਮਾਰ

ਕ੍ਰਿਸ਼ਨ ਕੁਮਾਰ

“ਸਿੱਖਿਆ ਵਿਭਾਗ ਪੰਜਾਬ ਵਿੱਚ ਕੰਮ ਦੇ ਸੱਭਿਆਚਾਰ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ”

(ਸਮਾਜ ਵੀਕਲੀ)- ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਕਿਸੇ ਵੀ ਦੇਸ਼ ਦੇ ਮਨੁੱਖੀ ਸਾਧਨਾਂ ਦੇ ਵਿਕਾਸ ਵਿੱਚ ਹਿੱਸਾ ਪਾਉਂਦਿਆਂ ਉਸ ਦੇਸ਼ ਦੀ ਸੰਸਾਰ ਪੱਧਰ ਤੇ ਵਿਕਾਸਕਾਰੀ ਤਸਵੀਰ ਖਿੱਚਣ ਦਾ ਸਬੱਬ ਬਣਦੀਆ ਹਨ।ਚੰਗੀ ਸਿੱਖਿਆ ਪ੍ਰਣਾਲੀ ਜਾਂ ਨੀਤੀਆਂ ਯੋਗ ਤੇ ਤਜਰਬੇਕਾਰ ਪ੍ਰਸਾਸਕ ਦੀ ਹੋਂਦ ਨਾਲ ਹੀ ਆਪਣੇ ਉਸਾਰੂ ਤੇ ਸਾਰਥਕ ਸਿੱਟਿਆ ਨੂੰ ਅੰਜਾਮ ਦਿੰਦੀਆਂ ਹਨ।ਸਿੱਖਿਆ ਵਿਭਾਗ ਪੰਜਾਬ ਦੇ ਹਜਾਰਾਂ ਸਕੂਲਾਂ ਵਿੱਚ ਗਰੀਬਾਂ, ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਤੋਂ ਇਲਾਵਾ ਆਰਥਿਕ ਪੱਖੌਂ ਕਮਜੋਰ ਉੱਚ ਸ਼ੇ੍ਰਣੀਆ ਦੇ ਮੁੰਡੇ-ਕੁੜੀਆਂ ਹੀ ਪੜ੍ਹਦੇ ਹਨ।

ਨਿੱਜੀ ਸਕੂਲ਼ਾਂ ਦੇ ਖੁੰਬਾਂ ਵਾਂਗ ਹੋਏ ਪਸਾਰੇ ਸਦਕਾ ਸਰਕਾਰੀ ਸਕੂਲ਼ਾਂ ਦੇ ਦਾਖਲੇ ਨੂੰ ਕਾਫੀ ਢਾਹ ਲੱਗੀ। ਸਿੱਖਿਆ ਦੇ ਡਿੱਗਦੇ ਮਿਆਰ, ਅਧਿਆਪਕਾਂ, ਮੁਲਾਜਮਾਂ ਅਤੇ ਅਫਸਰਾਂ ਵਿੱਚ ਅਲੋਪ ਹੋ ਰਹੇ ਕੰਮ ਦੇ ਸੱਭਿਆਚਾਰ ਨੂੰ ਵਾਚਦਿਆਂ ਇਸ ਮਹਿਕਮੇ ਦੀ ਵਾਗਡੋਰ ਇਮਾਨਦਾਰ, ਮਿਹਨਤੀ, ਦ੍ਰਿੜ ਇਰਾਦੇ ਵਾਲੇ, ਨਿਡਰ, ਪਰਪੱਕ, ਤਜਰਬੇਕਾਰ, ਦੂਰ ਅੰਦੇਸ਼, ਸਿੱਖਿਆ ਸੁਧਾਰਾਂ ਦੇ ਹਾਮੀ, ਪੰਜਾਬ ਦੇ ਸਿੱਖਿਆ ਪੱਧਰ ਨੂੰ ਪਹਿਲੇ ਸਥਾਨ ਤੇ ਲਿਜਾਣ ਅਤੇ ਗਰੀਬਾਂ- ਮਜਲੂਮਾਂ, ਨਿਆਸਰਿਆਂ ਤੇ ਲਾਚਾਰ ੇ ਬੱਚਿਆਂ ਨੂੰ ਉੱਚ ਅਹੁਦਿਆਂ ਤੇ ਵੇਖਣ ਦੇ ਸੁਫਨੇ ਸੰਜੋਈ ਬੈਠੇ ਸੀਨੀਅਰ ਆਈ.ਏ.ਐੱਸ ਅਧਿਕਾਰੀ ਸ਼੍ਰੀ ਕ੍ਰ੍ਰਿਸ਼ਨ ਕੁਮਾਰ ਦੇ ਹੱਥ ਫੜਾਈ ਗਈ।

ਸਿੱਖਿਆ ਜਾਂ ਵਿੱਦਿੱਆ ਦੇ ਦਾਨ ਨੂੰ “ਸੇਵਾ ਸੰਕਲਪ” ਦੇ ਨਜਰੀਏ ਨਾਲ ਵੇਖਣ ਵਾਲੇ ਇਸ ਸਿੱਖਿਆ ਸਕੱਤਰ ਨੇ ਆਪਣੇ ਆਪ ਨੂੰ ਡੀ. ਸੀ, ਉੱਚ ਅਧਿਕਾਰੀ ਜਾਂ ਏ.ਸੀ ਦਫਤਰਾਂ ਵਿੱਚ ਬੈਠ ਕੇ ਫਾਈਲਾਂ ਤੇ ਹਸਤਾਖਰ ਕਰਨ ਵਾਲਾ ਅਧਿਕਾਰੀ ਨਾ ਸਮਝਦਿਆਂ “ਇੱਕ ਸੇਵਾਦਾਰ” ਵਜੋਂ ਵਿਚਰਨ ਨੂੰ ਤਰਜੀਹ ਦਿੱਤੀ। ਦੇਰ ਰਾਤ ਤੱਕ ਆਪਣੇ ਦਫਤਰੀ ਕੰਮਾਂ ਕਾਜਾਂ ਵਿੱਚ ਮਸ਼ਰੂਫ ਰਹਿਣ ਦੀ ਆਦਤ, ਪੰਜਾਬ ਭਰ ਦੇ ਦੂਰ ਦੁਰਾਡੇ ਦੇ ਸਕੂਲਾਂ ਵਿੱਚ ਦੌਰੇ, ਵੱਖ ਵੱਖ ਜਿਲ੍ਹਿਆ ਵਿੱਚ ਲੜੀਵਾਰ ਮੀਟਿੰਗਾਂ ਆਦਿ ਤੋਂ ਵਿਭਾਗ ਦਾ ਹਰੇਕ ਮੁਲਾਜਮ ਹੀ ਨਹੀਂ ਬੱਚਾ ਬੱਚਾ ਵੀ ਜਾਣੂ ਹੈ।

ਸਿੱਖਿਆ ਸਕੱਤਰ ਨੇ ਸਾਕਾਰਤਮਕ ਪਹੁੰਚ , ਕੀਮਤੀ ਸਮੇਂ ਨੂੰ ਮਹਿਕਮੇ ਅਤੇ ਸਮਾਜ ਦੇ ਹਿੱਤਾਂ ਵਿੱਚ ਅਰਪਣ ਕਰਨ ਦੀ ਮਿਸਾਲ ਆਪਣੇ ਆਪ ਤੋਂ ਸ਼ੁਰੂ ਕੀਤੀ। ਉਹ ਅਧਿਆਪਕ ਅਤੇ ਵਿਦਿਆਰਥੀਆਂ ਦੇ ਹਿੱਤਾਂ ਵਾਸਤੇ ਬੇਝਿਜਕ ਫੈਸਲੇ ਲੈਂਦਾ ਸੀ, ਵਿਦਿਆਰਥੀਆਂ ਦੀ ਭਲਾਈ ਤੇ ਅਧਿਆਪਕਾਂ ਦੀ ਚੰਗੀ ਕਾਰਗੁਜਾਰੀ ਵਾਸਤੇ ਉਸਨੇ ਪੰਜਾਬ ਭਰ ਦੇ ਇਕੱਲੇ ਇਕੱਲੇ ਪ੍ਰਿੰਸੀਪਲ, ਹੈੱਡਮਾਸਟਰ, ਹੈੱਡ ਟੀਚਰ ਅਤੇ ਵਿਦਿਆਰਥੀ ਨਾਲ ਆਪਣਾ ਨਾਤਾ ਜੋੜ੍ਹ ਲਿਆ।

ਅਧਿਆਪਕਾਂ ਨੂੰ ਦਰਪੇਸ਼ ਆਰਥਿਕ ਤੇ ਦਫਤਰੀ ਸਮੱਸਿਆਵਾਂ ਜਿਵੇਂ ਤਨਖਾਹਾਂ, ਬਕਾਇਆਂ, ਚਾਰ ਸਾਲਾ ਤਰੱਕੀਆਂ, ਪਰਖ ਸਮੇਂ, ਪ੍ਰੀਖਿਆ ਮੰਨਜੂਰੀਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਮਨਸੂਬੇ ਨਾਲ ਇੰਨਂ੍ਹਾਂ ਦੀਆਂ ਮੰਨਜੂਰੀ ਪਾਵਰਾਂ ਡੀ.ਡੀ.ਓਜ ਨੂੰ ਦਿੱਤੀਆਂ ਤਾਂ ਅਧਿਆਪਕਾਂ ਵਿੱਚ ਫੈਲੀ ਖੁਸ਼ੀ ਦੀ ਲਹਿਰ ਨੂੰ ਬਿਆਨ ਕਰਨਾ ਅਸੰਭਵ ਸੀ।

ਸਿੱਖਿਆ ਸਕੱਤਰ ਨੇ ਆਪਣੇ ਉਪਰਾਲਿਆਂ ਰਾਹੀਂ ਵਿਭਾਗ ਵਿੱਚ ਹੈੱਡ ਟੀਚਰ , ਲਾਇਬ੍ਰੇਰੀਅਨਜ ਅਤੇ ਪ੍ਰਿੰਸੀਪਲਾਂ ਤੱਕ ਸਿੱਧੀ ਭਰਤੀ ਕਰਵਾਈ ਜਿਸ ਨਾਲ ਨਵੇਂ ਮੁੰਡੇ ਕੁੜੀਆਂ ਨੂੰ ਛੋਟੀ ਉਮਰੇ ਵੱਡੇ ਅਹੁਦਿਆਂ ਦੀ ਜੁੰਮੇਵਾਰੀ ਨਿਭਾਉਣ ਦੇ ਅਵਸਰ ਮਿਲੇ। ਅਧਿਆਪਕਾ ਦੀਆਂ ਹਰੇਕ ਵਰਗ ਦੀਆਂ ਰੁਕੀਆਂ ਤਰੱਕੀਆਂ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਕ੍ਰਿਸ਼ਨ ਕੁਮਾਰ ਨੇ ਵਿਦਿਆਰਥੀਆ ਦੀ ਪੜ੍ਹਾਈ ਵਿੱਚ ਗੁਣਾਤਮਕ ਸੁਧਾਰ ਲਿਆਉਣ ਹਿੱਤ “ਪੜੋ ਪੰਜਾਬ, ਪੜ੍ਹਾਓ ਪੰਜਾਬ”, ਖੇਡਾਂ ਵਿੱਚ ਰੁਚੀਆਂ ਅਤੇ ਹਿੱਸੇਦਾਰੀ ਵਧਾਉਣ ਵਾਸਤੇ “ਖੇਡੋ ਪੰਜਾਬ, ਖਿਡਾਓ ਪੰਜਾਬ” ਦੇ ਪ੍ਰੋਜੈਕਟ ਚਲਾਏ ਅਤੇ ਸਾਰੇ ਪੰਜਾਬ ਦੇ ਜਿਲ੍ਹਿਆਂ, ਬਲਾਕਾਂ ਅਤੇ ਸੈਂਟਰ ਸਕੂਲ਼ਾਂ ਨੂੰ ਗੁਤਾਮਕ ਸੁਧਾਰਾਂ ਤੇ ਰੁਚੀਆ ਦੇ ਹਾਮੀ ਅਧਿਆਪਕਾਂ ਦੇ ਸਪੁਰਦ ਕੀਤਾ ਅਤੇ ਜਿਲਾ੍ਹ ਤੇ ਸਟੇਟ ਪੱਧਰ ਤੇ ਉਨਂ੍ਹਾਂ ਵਿੱਚ ਕੰਮਾਂ ਦੀ ਵੰਡ ਕਰਕੇ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਚਲਾਉਣ ਦੀ ਉਦਾਰਹਣ ਪੈਦਾ ਕੀਤੀ।ਦਫਤਰਾਂ ਦੇ ਸੁਖ ਭੋਗ ਰਹੀ ਅਫਸਰਸ਼ਾਹੀ ਨੂੰ ਸਿੱਖਿਆ ਵਿੱਚ ਵਿਸ਼ੇਸ਼ ਸੁਧਾਰ ਲਿਆਉਣ ਹਿੱਤ “ਸ਼ਤ ਪ੍ਰਤੀਸ਼ਤ”ਨਤੀਜੇ ਲਿਆਉਣ ਦੇ ਪਾਬੰਦ ਕੀਤਾ।ਪੰਜਾਬ ਭਰ ਦੇ ਬੱਚਿਆਂ ਦੇ ਸਿੱਖਣ ਪੱਧਰਾਂ ਵਿੱਚ ਸੁਧਾਰ ਕਰਦਿਆਂ ਇਕੱਲੇ ਇਕੱਲੇ ਬੱਚੇ ਦੀ ਕਾਰਗੁਜਾਰੀ ਦੇ ਡੈਟਿਆਂ ਨੂੰ ਇਕੱਤਰ ਕੀਤਾ।ਸਰਕਾਰੀ ਸਕੂਲਾਂ ਦੇ ਖੁੱਸੇ ਵਕਾਰ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਦਾਖਲਿਆਂ ਵਿੱਚ ਅਥਾਹ ਵਾਧਾ ਕਰਨ ਲਈ “ਈਚ ਵਨ , ਬਰਿੰਗ ਵਨ” ਦੀ ਪ੍ਰੇਰਨਾ, ਹੱਲਾਸ਼ੇਰੀ ਅਤੇ ਉਤਸ਼ਾਹ ਅੀਧਆਪਕਾਂ ਵਿੱਚ ਭਰਿਆ।ਇਸ ਨਾਲ ਨਿੱਜੀ ਸਕੂਲਾਂ ਦਾ ਮਾਫੀਆ ਬੂਖਲਾਹਟ ਵਿੱਚ ਆ ਗਿਆ ਪਰ ਕ੍ਰਿਸ਼ਨ ਕੁਮਾਰ ਤਾਂ ਆਪਣੀ ਲਗਨ ਤੇ ਦ੍ਰਿੜਤਾ ਨਾਲ ਨਿਡਰ ਹੋਕੇ “ਸੁਧਾਰਵਾਦੀ ਉਪਰਾਲਿਆਂ” ਵਿੱਚ ਮਗਨ ਰਿਹਾ।

ਸਾਰੇ ਹੀ ਮਜਮੂਨਾਂ ਵਿੱਚ ਸੁਧਾਰਵਾਦੀ ਪ੍ਰਵ੍ਰਿਤੀ ਸਦਕਾ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵਿੱਚ ਅਚੰਭਿਤ ਵਾਧਾ ਹੀ ਨਹੀਂ ਹੋਇਆ ਬਲਕਿ ਵਿਸ਼ੇਸ਼ ਉਪਲਬਧੀਆਂ ਤੇ ਵਧੀਆ ਸੇਵਾਵਾਂ ਵਾਲੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰਾਂ ਰਾਹੀਂ ਸਲਾਹੁਣ ਦੀ ਪ੍ਰਵ੍ਰਿਤੀ ਸ਼ੁਰੂ ਕੀਤੀ।ਮੌਜੂਦਾ ਸਮਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਅੰਗਰੇਜੀ ਵਿਸ਼ੇ ਦੀਆਂ ਪੜ੍ਹਨ,ਸੁਨਣ,ਲਿਖਣ ਅਤੇ ਬੋਲਣ ਦੀਆਂ ਨਿਪੁੰਨਤਾਵਾਂ ਪੈਦਾ ਕਰਨ ਦੇ ਮਨੋਰਥ ਨਾਲ ਸਾਰੇ ਸਕੂਲਾਂ ਵਿੱਚ “ਇੰਗਲਿਸ਼ ਬੂਸਟਰ ਕਲੱਬ” ਗਠਿਤ ਕੀਤੇ।ਲਾਇਬ੍ਰੇਰੀਆਂ ਨਾਲ ਜੁੜਨ ਤੇ ਪਸਤਕਾ ਦੇ ਪ੍ਰੇਮੀ ਪੈਦਾ ਕਰਨ ਵਾਸਤੇ “ਕਿਤਾਬਾਂ ਦੇ ਲੰਗਰ” ਲਗਾਉਣ ਨੂੰ ਪਹਿਲ ਦਿੱਤੀ ਅਤੇ “ਪਾਠਕ ਕਲੱਬ”ਉਸਾਰਨ ਤੇ ਜੋਰ ਦਿੰਦਿਆਂ ਸਾਹਿਤਕ, ਸੱਭਿਆਚਾਰਕ ਰੁਚੀਆਂ ਵਾਲੇ ਅਧਿਆਪਕਾਂ ਨੂੰ ਵਿਭਾਗ, ਸਮਾਜ ਅਤੇ ਲੋਕਾਂ ਵਾਸਤੇ ਉਸਾਰੂ ਸਾਹਿਤ ਉਪਜਣ ਦੀ ਪ੍ਰੇਰਣਾ ਵੀ ਇਸੇ ਸਿੱਖਿਆ ਸਕੱਤਰ ਨੇ ਹੀ ਦਿੱਤੀ।ਸਾਰੇ ਵਿਸ਼ਿਆਂ ਦੇ ਬਾਲ ਮੇਲਿਆਂ ਦੇ ਆਯੋਜਨ ,ਵਿਦਿਆਰਥੀਆਂ ਅਧਿਆਪਕਾਂ ਦੇ ਪ੍ਰਤਿਭਾ ਖੋਜ ਮੁਕਾਬਲੇ ਕ੍ਰਿਸ਼ਨ ਕੁਮਾਰ ਜੀ ਦੀ ਦੂਰ ਅੰਦੇਸ਼ੀ ਪਹੁੰਚ ਦੇ ਨਤੀਜੇ ਹਨ।ਸਿੱਖਿਆ ਵਿਭਾਗ ਦਾ ਸਾਰਾ ਕੰਮ- ਕਾਜ ਡਿਜੀਟਲ ਅਤੇੇ ਆਨ ਲਾਈਨ ਕਰਨ ਦੀਆਂ ਲੀਹਾਂ ਪਾਈਆਾ।

ਸਕੂਲਾਂ ਦੀ ਦਿੱਖ ਸੁਧਾਰਨ ਅਤੇ ਲੋੜੀਂਦਾ ਢਾਂਚਾ ਮੁਹੱਈਆ ਕਰਨ ਦੇ ਮਨੋਰਥ ਨਾਲ “ਸਮਾਰਟ ਸਕੂਲ ਮੁਹਿੰਮ” ਵਿੱਚ ਅਹਿਮ ਰੋਲ ਅਦਾ ਕੀਤਾ ਅਤੇ ਕੇਂਦਰ ਸਰਕਰ ਤੋਂ ਹਰੇਕ ਸਕੂਲ ਵਾਸਤੇ ਚੋਖੀਆਂ ਗਰਾਂਟਾਂ ਰਿਲੀਜ ਕਰਵਾਈਆਂ।ਸਰਕਾਰੀ ਸਕੂਲਾਂ ਦੇ ਗੁਣਾਤਮਕ ਸੁਧਾਰਾਂ,ਸੁੰਦਰ ਤੇ ਆਕਰਸ਼ਕ ਇਮਾਰਤਾਂ,ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ,ਅਧਿਆਪਕਾਂ,ਅਫਸਰਾਂ ਤੇ ਮੁਲਾਜਮਾਂ ਵਿੱਚ “ਕੰੰਮ ਸੱਭਿਆਚਾਰ” ਨੂੰ ਗਤੀਸ਼ੀਲ ਕਰਨਾ ਕ੍ਰਿਸ਼ਨ ਕੁਮਾਰ ਦੀ ਵਿਭਾਗ ਨੂੰ ਸ਼ਲਾਘਾਯੋਗ ਦੇਣ ਹੈ।ਉਹ ਇਕੱਲਾ ਤੁਰਿਆ ਉਸਨੂੰ ਵੇਖਕੇ ਸਰਕਾਰੀ ਸਕੂਲ਼ਾਂ ਵਿੱਚ ਪੜ੍ਹਦੇ ਹਜਾਰਾਂ ਗਰੀਬਾਂ,ਦਲਿਤਾਂ,ਪਛੜਿਆਂ ਦੇ ਬੱਚਿਆਂ ਦੀ ਵੇਦਨਾ ਨੂੰ ਸਮਝਣ ਵਾਲੇ ਹਜਾਰਾਂ ਅਧਿਆਪਕਾਂ ਦਾ ਕਾਫਲਾ ਵੀ ਉਸ ਨਾਲ ਹੋ ਤੁਰਿਆ।

ਸਿੱਖਿਆ ਸਕੱਤਰ ਦੀ ਮਹਿਕਮੇ ਵਿੱਚ ਵਿਸ਼ੇਸ਼ ਹੋਂਦ ਅਤੇ ਨਿਵੇਕਲਾ ਕਰ ਸਕਣ ਦੇ ਜਜਬੇ ਸਦਕਾ ਕਰੋਨਾ ਕਾਲ ਦੌਰਾਨ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿੱਦਿਆ ਪ੍ਰਾਪਤੀ ਤੋਂ ਵਾਂਝੇ ਨਾ ਰਹੇ।ਅਧਿਆਪਕਾਂ ਨਾਲ ਜੂਮ ਮੀਟਿੰਗਾਂ ਰਾਹੀਂ ਨਿਰੰਤਰ ਰਾਬਤਾ ਅਤੇ ਉਨ੍ਹਾਂ ਦਾ ਮਨੋਬਲ ਬਣਾਈ ਰੱਖਿਆ।

ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ ਬਦਲੀਆਂ ੋਿੲੱਕ ਅਹਿਮ ਤੇ ਔਖਾ ਕਾਰਜ ਹੈ ਜੋਕਿ ਮੰਤਰੀਆਂ,ਵਿਧਾਇਕਾਂ ਜਾਂ ਭ੍ਰਿਸ਼ਟਾਚਾਰ ਤੋਂ ਬਿਨ੍ਹਾਂ ਨੇਪਰੇ ਨਹੀਂ ਚੜ੍ਹਦਾ ਸੀ ਪਰ ਕ੍ਰਿਸ਼ਨ ਕੁਮਾਰ ਜੀ ਨੇ ਬਦਲੀਆਂ ਦੀ ਅਜਿਹੀ ਨੀਤੀ ਅਤੇ ਸਾਫਟਵੇਅਰ ਤਿਆਰ ਕਰਵਾਇਆ ਕਿ ਹਰੇਕ ਯੋਗ ਅਧਿਆਪਕ ਦੀ ਬਦਲੀ ਕੀਤੀ ਗਈ।ਇਸਤੋਂ ਇਲਾਵਾ ਅਨੇਕਾਂ ਹੀ ਵਿਦਿਆਰਥੀ ਕੇਂਦਰਿਤ,ਸਿੱਖਿਆ ਸੁਧਾਰ ਪੱਖੀ ਅਤੇ ਸਾਕਾਰਤਮਕ ਕਾਰਜਾਂ ਦੀ ਅਜਿਹੀ ਲਾਈਨ ਖਿੱਚੀ ਜੋ ਪਹਿਲਾਂ ਕੋਈ ਨਹੀਂ ਖਿੱਚ ਸਕਿਆ ਤੇ ਸ਼ਾਇਦ ਹੀ ਹੁਣ ਕੋਈ ਹੋਰ ਅਧਿਕਾਰੀ ਅਜਿਹਾ ਕਰ ਸਕੇ।

ਵਿਦਿਆਰਥੀਆਂ,ਅਧਿਆਪਕਾਂ ਤੇ ਆਮ ਲੋਕਾਂ ਦੀ ਭਲਾਈ ਵਾਸਤੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸ਼੍ਰੀ ਕ੍ਰਿਸ਼ਨ ਕੁਮਾਰ ਵਿਰੋਧੀ ਧਿਰਾਂ ਦੀ ਆਲੋਚਨਾ ਤੋਂ ਬਚ ਨਾ ਸਕੇ।ਸਿੱਖਿਆ ਸਕੱਤਰ ਨੂੰ “ਅੰਕੜਿਆਂ ਦਾ ਜਾਦੂਗਰ” ਆਖਿਆ ਗਿਆ।ਕਿਓ ਜੋ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਵਿੱਚ ਸਾਰਾ ਮਹਿਕਮਾ ਕਿਅ੍ਰਾਸ਼ੀਲ ਸੀ ਤਾਂ ਜੋਕਿ ਸਿੱਖਿਆ ਪੱਧਰਾਂ ਵਿੱਚ ਪੰਜਾਬ ਦਾ ਮੋਹਰੀ ਸਥਾਨ ਬਣਿਆ ਰਹੇ ਪਰ ਇਸਦੀ ਤਿਆਰੀ ਅਤੇ ਅੰਕੜਿਆਂ ਦੇ ਕੰਮਾਂ ਨੂੰ ਕੁਝ ਅਧਿਆਪਕ ਨਾਕਾਰਤਾਮਕ ਨਜਰੀਏ ਨਾਲ ਵੇਖਣ ਲੱਗੇ।

ਇਸ ਤੋਂ ਇਲਾਵਾ ਵਿਰੋਧੀ ਸੁਰਾਂ ਦੇ ਹਾਮੀਆਂ ਦਾ ਦ੍ਰਿਸ਼ਟੀਕੋਣ ਇਹੀ ਸੀ ਕਿ ਅਜਿਹੇ ਅਫਸਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਸਰਕਾਰਾਂ ਦੇ “ਕਲ-ਪੁਰਜੇ” ਵਜੋਂ ਕੰਮ ਕਰਦੇ ਹਨ।ਸਿੱਖਿਆ ਸਕੱਤਰ ਜਾਂ ਸਰਕਾਰਾਂ ਦੇ “ਸਮਾਰਟ ਸਕੂਲ ਸੰਕਲਪ” ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਵਜੋਂ ਵਾਚਿਆ ਗਿਆ।ਸਾਮਰਾਜੀ ਵਿੱਤੀ ਕੰਪਨੀਆਂ ਦੀਆਂ ਵੱਖ ਵੱਖ ਵਿਉੱਤਾਂ ਨੂੰ ਪ੍ਰੋਜੈਕਟਾਂ ਤਹਿਤ ਸਿੱਖਿਆ ਖੇਤਰ ਵਿੱਚ ਸ਼ਾਮਲ ਕਰਨਾ, ਸਰਕਾਰੀ ਸਕੂਲ਼ਾਂ ਦੇ ਪੱਧਰ ਨੂੰ ਪ੍ਰਾਈਵੇਟ ਸਕੂਲਾਂ ਤੋਂ ਉੱਚਾ ਚੁੱਕਣ ਨੂੰ ਇੱਕ ਭਰਮ ਜਾਲ ਗਰਦਾਨਣਾ,ਅਧਿਆਪਕਾਂ ਦੇ ਮਾਨਸਿਕ ਸ਼ੋਸਣ ਰਾਹੀਂ ਉੰਨਂ੍ਹਾਂ ਦੀ ਰੱਤ ਨਿਚੋੜਨ ਦੀ ਪਹੁੰਚ ਲਾਗੂ ਕਰਨਾ, ਮੌਜੂਦਾ ਸਰਕਾਰਾਂ ਦੁਆਰਾ ਸਾਮਰਾਜੀ ਤੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਦੀ “ਜੀ ਹਜੂਰੀ’ ਅਤੇ ਵਿਸ਼ਵ ਸੰਸਥਾਵਾਂ ਤੋਂ ਕਰਜੇ ਵਸੂਲਣੇ ਅਤੇ ਸਰਕਾਰਾਂ ਦੀ ਸਰਪ੍ਰਸਤੀ ਵਿੱਚ ਸਾਮਰਾਜਵਾਦ ਨੂੰ ਹੁੰਗਾਰਾ ਦੇਣ ਵਿੱਚ ਅਜਿਹੇ ਅਫਸਰਾਂ ਦੀ ਵਿਸ਼ੇਸ਼ ਭੂਮਿਕਾ ਨਿਭਾਉਣ ਸਦਕਾ ਸਿੱਖਿਆ ਸਕੱਤਰ ਵਿਰੋਧੀ ਧਿਰਾਂ ਦੇ ਦਬਾਅ ਨੂੰ ਮੰਨਦਿਆ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਹਰ ਪੱਖੋਂ ਨਵੀਂ ਰੂਹ ਫੂਕਣ ਵਾਲੇ ਸ੍ਰੀ ਕ੍ਰਿਸਨ ਕੁਮਾਰ ਜੀ ਨੂੰ ਪਿਛਲੇ ਦਿਨੀਂ ਸਿੱਖਿਆ ਵਿਭਾਗ ਦੇ ਕਾਰਜ ਭਾਰ ਤੋਂ ਮੁਕਤ ਕੀਤਾ ਗਿਆ।

ਪੱਖ ਜਾਂ ਵਿਪੱਖ ਤੋਂ ਨਿਰਲੇਪ ਹੁੰਦਿਆਂ ਸਿੱਖਿਆ ਸਕੱਤਰ ਦਾ ਆਪਣੀ ਡਿਊਟੀ ਪ੍ਰਤੀ ਸੇਵਾ, ਸਿਦਕ, ਸਮਰਪਣ, ਨਿਵੇਕਲਾ ਅੰਦਾਜ, ਦਲਿਤਾਂ, ਗਰੀਬਾਂ ਅਤੇ ਪਛੜੇ ਬੱਚਿਆਂ ਪ੍ਰਤੀ ਅਥਾਹ ਪਿਆਰ ਤੇ ਹਮਦਰਦੀ ਪੂਰਨ ਰਵੱਈਆ ਮਨ ਨੂੰ ਖੂਬ ਟੁੰਬਦਾ ਹੈ।

ਸਰਕਾਰਾਂ ਦੇ ਮਨਸੇ ਭਾਵੇਂ ਕੁਝ ਵੀ ਹੋਣ ਅਜਿਹੇ ਅਧਿਕਾਰੀ ਜਿੱਥੇ ਵੀ ਜਾਣਗੇ , ਆਪਣੇ ਨੇਕ ਤੇ ਵਿਲੱਖਣ ਕਾਰਜਾਂ ਰਾਹੀਂ, ਵਿਰੋਧੀ ਸੁਰਾਂ ਦੇ ਬਾਵਜੂਦ ਆਪਣੀ ਨਿਵੇਕਲੀ ਪਛਾਣ ਬਣਾਉਂਦੇ ਰਹਿਣਗੇ।

ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106

Previous articleIndia’s Frontline Health Workers Marginalised
Next articleदुनिया की पहली मलेरिया वैक्सीन अत्यंत महत्वपूर्ण पर रोग उन्मूलन के लिए काफ़ी नहीं