(ਸਮਾਜ ਵੀਕਲੀ)
1 ਨਵੰਬਰ 1966 ਨੂੰ ਨਵਾ ਪੰਜਾਬ ਹੋਂਦ ਵਿੱਚ ਸੀ ਆਇਆ
ਮਾਂ ਬੋਲੀ ਖਾਤਿਰ ਪੰਜਾਬ ਨੇ ਆਪਣਾ ਵਿਸ਼ਾਲ ਰਕਬਾ ਭੋਰ ਭੋਰ ਗਵਾਇਆ।
ਹਿੰਦੀ ਬੋਲਣ ਵਾਲਿਆਂ ਦਾ ਸੂਬਾ ਹਰਿਆਣਾ ਆਪਣੇ ਵਿੱਚੋਂ ਵੰਡਾਇਆ
ਸ਼ਾਹ ਕਮਿਸ਼ਨ ਦੀ ਸਿਫਾਰਿਸ਼ ਨੇ ਹਿਮਾਚਲ ਵੀ ਸਾਥੋਂ ਹਥਿਆਇਆ।
ਸੰਨ 1960 ਵਿੱਚ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬਾ ਮੋਰਚਾ ਲਾਇਆ
ਬੇਸ਼ੱਕ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਮੋਰਚੇ ਦਾ ਵਿਰੋਧ ਜਤਾਇਆ ।
12 ਜੂਨ 1960 ਨੂੰ ਦਿੱਲੀ ਜਲੂਸ ਤੇ ਕੇਂਦਰ ਸਰਕਾਰ ਨੇ ਤੱਸ਼ਦਦ ਢਾਇਆ
43 ਸਿੰਘਾਂ ਨੇ ਮੋਰਚੇ ਦੀ ਇਬਾਰਤ ਲਈ ਆਪਣੇ ਰੱਤ ਦਾ ਤਿਲਕ ਲਾਇਆ।।
60000 ਪੰਜਾਬੀਆਂ ਨੇ ਪੰਜਾਬ ਖਾਤਿਰ ਜੇਲ੍ਹ ਨੂੰ ਘਰ ਬਣਾਇਆ
ਕੇਂਦਰ ਵਾਲਿਆਂ ਲੱਖਾਂ ਦਾ ਜੁਰਮਾਨਾ ਦਲੇਰ ਪੰਜਾਬੀਆਂ ਤੋਂ ਤਰਵਾਇਆ।।
1964 ਵਿੱਚ ਕੈਰੋ ਸਾਹਿਬ ਦੇ ਇੰਤਕਾਲ ਨੇ ਵਿਰੋਧ ਵਾਲਾ ਰੋੜਾ ਮੁਕਾਇਆ।।
3 ਸਤੰਬਰ 1966 ਵਿੱਚ ਪੰਜਾਬ ਪੁਨਰਗਠਨ ਐਕਟ ਸੀ ਆਇਆ
ਫੇਰ ਰਾਸ਼ਟਰਪਤੀ ਦੀ ਮੰਨਜੂਰੀ ਨਾਲ ਅਧੂਰਾ ਪੰਜਾਬੀ ਸੂਬਾ ਬਣਾਇਆ।।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਜਦੋ ਸੀ ਹਟਾਇਆ
ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਇਸੇ ਦੀ ਖਾਤਿਰ ਬਲੀਦਾਨ ਪਾਇਆ।।
ਐਸ ਪੀ ਨੇ ਕਵਿਤਾ ਰਾਹੀ ਆਪਣੇ ਅਧੂਰੇ ਸੂਬੇ ਦਾ ਦਰਦ ਸੁਣਾਇਆ
ਮਾਂ ਬੋਲੀ ਤੇ ਮਾਂ ਖਿੱਤੇ ਦੇ ਅਸਲ ਪੁੱਤਰ ਹੋਣ ਦਾ ਫਰਜ ਨਿਭਾਇਆ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।