(ਸਮਾਜ ਵੀਕਲੀ)
ਦੇਖੀ ਜਾਨੇ ਆਂ ਤਰਸੀਆਂ ਅੱਖੀਆਂ ਨਾਲ,
ਕੀ ਅੱਜ ਕੁਛ ਹੋਵੇਗਾ ਪੰਜਾਬ ਵਿੱਚ ਨਵਾਂ।
ਸਭ ਕੁਛ ਬਦਲ ਗਿਆ, ਪੰਜਾਬ ਵੀ ਬਦਲੇਗਾ,
ਕਦੇ ਤਾਂ ਬਦਲੇਗਾ ਇਹ ਬਦਲੇਗਾ ਜਰੂਰ।
ਜਿਹੜੇ ਮਾਰ ਝੱਲੀ ਜਾਂਦੇ ਇਮਾਨਦਾਰ ਹੋਣ ਤੇ,
ਕਦੇ ਤਾਂ ਉਨ੍ਹਾਂ ਦਾ ਮੁੱਲ ਪਵੇਗਾ, ਪਵੇਗਾ ਜਰੂਰ।
ਜਦ ਮੁੱਲ ਪੈਣਾ ਓਹ ਇਮਾਨਦਾਰੀ ਜੱਗ ਉੱਤੇ,
ਰਹੇਗੀ ਕਿ ਨਾ ਰਹੇਗੀ, ਇਹ ਸੋਚ ਕੇ ਮਜ਼ਬੂਰ,
ਇੱਕ ਪੈਸੇ ਵਾਲਾ ਸ਼ਰੇਆਮ ਧੱਕਾ ਕਰੀ ਜਾਂਦਾ,
ਕਦੋਂ ਇਨਸਾਫ਼ ਮਿਲੇਗਾ ਧੱਕਾ ਸਹਿਣ ਵਾਲਿਆਂ ਨੂੰ।
ਇਹੀ ਆਸ ਲਈ ਬੈਠੇ ਨਵਾਂ ਪੰਜਾਬ ਸਿਰਜਿਆ,
ਸਿਰਜੇਗਾ ਜਰੂਰ, ਬੇਦੋਸ਼ਿਆਂ ਨਾਲ ਧੱਕਾ ਘਟੇਗਾ ਜਰੂਰ,
ਕੋਈ ਪੈਸੇ ਵਾਲਾ ਰਸਤੇ ਬੰਦ ਕਰੀ ਜਾਵੇ ਕਦੋਂ ਹਟੇਗਾ,
ਚਾਰ ਪੈਸੇ ਦੇ ਦਿੰਦਾ ਰਿਸ਼ਵਤਾਂ ਦੀ ਮਠਿਆਈ ਦਿੰਦਾ।
ਉਹ ਕਦੋਂ ਹਟੇਗਾ, ਲਗਦਾ ਤਾਂ ਹੈ ਹੁਣ ਹਟੇਗਾ ਜਰੂਰ,
ਪੰਜਾਬ ਨਵਾਂ ਸਿਰਜਿਆ ਜਾ ਰਿਹਾ ਧੱਕਾ ਘਟੇਗਾ ਜਰੂਰ।
ਬੇਕਸੂਰੇ ਫਸ ਜਾਂਦੇ, ਬੋਲਦੇ ਓਹ ਕੁਝ ਨਾ ਬੋਲਣਗੇ ਨਹੀਂ,
ਸਾਰੀ ਉਮਰ ਦੀ ਕਮਾਈ ਇੱਜਤ ਰੋਲਣਗੇ ਨਹੀਂ।
ਕੋਈ ਨਜਾਇਜ ਉਸਾਰੀ ਕਰ ਲੈਂਦਾ ਕਿਤੇ ਵੀ ਤੇ ਕਦੇ ਵੀ,
ਸਰਕਾਰੀ ਜਗ੍ਹਾ ਤੇ ਕਬਜ਼ਾ ਕਰ ਲੈਂਦਾ ਕਿਤੇ ਵੀ ਕਦੇ ਵੀ।
ਲਗਦਾ ਨਵੇਂ ਪੰਜਾਬ ‘ਚ ਹਟੇਗਾ, ਹਟੇਗਾ ਜਰੂਰ,
ਧਰਮਿੰਦਰ ਨੂੰ ਬਹੁਤ ਨੇ ਆਸਾਂ, ਬੂਰ ਪਵੇਗਾ ਜਰੂਰ।
ਜੇ ਇਹ ਬੂਰ ਪੈ ਜਾਂਦਾ ਬਹੁਤ ਚੰਗਾ ਹੋਵੇਗਾ ਜਰੂਰ,
ਜੇ ਕਿਤੇ ਨਾ ਪਿਆ ਧਰਮਿੰਦਰ ਬਦਲੇਗਾ ਜਰੂਰ।