(ਸਮਾਜ ਵੀਕਲੀ)
ਆਓ ਨਵੀਂ ਸਹਿਤ ਸਭਾ ਇੱਕ ਹੋਰ ਬਣਾਈਏ
ਆਪਾਂ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਮਾਈਏ
ਸੁਣਦਾ ਨਾ ਚੰਗੀ ਤਰ੍ਹਾਂ ਸਾਡੀ ਗੱਲ ਹੁਣ ਪ੍ਰਧਾਨ ਹੈ
ਕਰਦਾ ਫਿਰਦਾ ਉਹ ਆਪਣਿਆਂ ਦਾ ਸਨਮਾਨ ਹੈ
ਜੋ ਉਹ ਚਾਹੁੰਦਾ ਨਹੀਂ ਉਹ ਅਸੀਂ ਚਾਹੀਏ
ਆਓ ਨਵੀਂ ਸਾਹਿਤ ਸਭਾ ਆਪਾਂ ਇੱਕ ਬਣਾਈਏ
ਪੈਸੇ ਵਾਲਾ ਬੰਦਾ ਸੀ ਪ੍ਰਧਾਨ ਅਸੀਂ ਬਣਾਤਾ
ਪੈਸੇ ਵਾਲੇ ਨੇ ਹੁਕਮ ਪੈਸੇ ਵਾਲਾ ਸੀ ਸੁਣਾਤਾ
ਪੈਸਾ ਤੋਂ ਬਿਨਾਂ ਕੋਈ ਸਹਿਤਕ ਬਾਤ ਪਾਈਏ
ਆਓ ਨਵੀਂ ਸਾਹਿਤ ਸਭਾ ਆਪਾਂ ਇਕ ਬਣਾਈਏ
ਸਾਹਿਤ ਸਭਾ ਦੇ ਪ੍ਰਧਾਨ ਦੀ ਨਾ ਹੀ ਕੋਈ ਕਿਤਾਬ ਹੈ
ਨਾ ਕੋਈ ਸਾਹਿਤਕ ਦੇਣ ਨਾ ਕੋਈ ਸਾਹਿਤ ਹਿਸਾਬ ਹੈ
ਕਿਵੇਂ ਫਿਰ ਸਹਿਤ ਸਭਾ ਦੀ ਸਾਂਝੀ ਕਿਤਾਬ ਛਪਾਈਏ
ਆਓ ਨਵੀਂ ਸਾਹਿਤ ਸਭਾ ਆਪਾਂ ਇਕ ਬਣਾਈਏ
ਕਈ ਸਾਹਿਤ ਸਭਾਵੀਂਆਂ ਸ਼ਬਦ ਪੰਜਾਬੀ ਲਾਹ ਦਿੱਤਾ
ਲੱਗਦਾ ਪੰਜਾਬੀ ਦੇ ਵੈਰੀ ਨੇ ਇਹਨਾਂ ਨੂੰ ਸਲਾਹ ਦਿੱਤਾ
ਰਲ਼ ਮਿਲ਼ ਆਓ ਮਾਂ ਬੋਲੀ ਪੰਜਾਬੀ ਦੀ ਸੁੱਖ ਮਨਾਈਏ
ਆਓ ਨਵੀਂ ਸਾਹਿਤ ਸਭਾ ਇੱਕ ਹੋਰ ਬਣਾਈਏ
ਆਪਣੇ ਹੀ ਮੁੱਖ ਮਹਿਮਾਨ ਆਪਣੇ ਪਰਚੇ ਪੜਨਗੇ
ਕਿਸੇ ਨੂੰ ਨਹੀਂ ਟਾਈਮ ਦੇਣਾ ਆਪੇ ਹੀ ਸੜਨਗੇ
ਖੁਸ਼ ਨਹੀਂ ਕੋਈ ਹੋਣ ਦੇਣਾ ਝੂਠਾ ਜਿਹਾ ਹਸਾਈਏ
ਆਓ ਨਵੀਂ ਸਾਹਿਤ ਸਭਾ ਆਪਾਂ ਇਕ ਬਣਾਈਏ
ਸਰਪ੍ਰਸਤ ਨੂੰ ਖੁਸ਼ ਰੱਖੋ ਖੁਸ਼ ਮੈਂਬਰ ਨਾਲ ਦੇ
ਇਹੋ ਜਿਹੀਆਂ ਸਾਹਿਤ ਸਭਾਵਾਂ ਵਿੱਚੋਂ ਕੀ ਭਾਲਦੇ
ਹਰ ਮੀਟਿੰਗ ਤੋਂ ਬਾਅਦ ਜਾ ਗਲਾਸੀ ਖੜਕਾਈਏ
ਆਓ ਨਵੀਂ ਸਹਿਤ ਸਭਾ ਆਪਾਂ ਇਕ ਬਣਾਈਏ
ਕਦੇ ਵੀ ਨਾ ਘਟੀਆ ਕੰਮ ਬੱਬੀ ਇਹ ਕਰੂਗਾ
ਪੰਜਾਬੀ ਲਈ ਜਿਉਦਾਂ ਤੇ ਪੰਜਾਬੀ ਲਈ ਹੀ ਮਰੂਗਾ
ਆਓ ਸਹਿਤਕਾਰੋ ਅਜਿਹੇ ਪ੍ਰਧਾਨਾਂ ਨੂੰ ਭਜਾਈਏ
ਆਓ ਆਪਾਂ ਇਕ ਨਵੀਂ ਸਹਿਤ ਸਭਾ ਬਣਾਈਏ
ਬਲਬੀਰ ਸਿੰਘ ਬੱਬੀ


