(ਸਮਾਜ ਵੀਕਲੀ)
ਮੋਦੀ ਸਾਹਿਬ ਨੇ ਨਵੀਂ ਪਾਰਲੀਮੈਂਟ ਬਣਾਈ,
ਵਿਰੋਧੀਆਂ ਵਿੱਚ ਮੱਚ ਗਈ ਹਾਲ ਦੁਹਾਈ।
ਪੁਰਾਣੀ ਬਿਲਡਿੰਗ ਨੂੰ ਕੀ ਹੋਇਆ ਸੀ,
ਜ਼ਰੂਰ ਵਿੱਚ ਹੋਣਾ ਹਿੱਸਾ-ਪੱਤੀ ਵਧਾਈ।
ਹੁਣ ਤਾਂ ਵਿਧੀ ਦਾ ਵਿਧਾਨ ਹੀ ਐਸਾ ਹੋ ਗਿਆ,
ਭਜਾਈ ਚੱਲ ਘੋੜਾ ਕਦੇ ਤਾਂ ਪਿੰਡ ਆਊਗਾ।
ਹੱਫ ਹੱਫ ਕੇ ਮਰ ਜਾਣਾ ਵਿਰੋਧੀ ਧਿਰ ਨੇ,
ਫਿਰ ਚਾਲਾ ਆਪਣੇ ਆਪ ਲੋਟ ਆਊਗਾ।
ਭੂਚਾਲ ਆਉਣੇ ਸ਼ੁਰੂ ਹੋ ਗਏ, ਬਦਲੇਗੀ ਹਵਾ,
ਸਦੀਆਂ ਬਾਅਦ ਆਇਆ ਬੀਜੇਪੀ ਦਾ ਜ਼ਮਾਨਾ।
ਖੱਟੀਆਂ ਖੱਟ ਲੈਣ ਦਿਓ,ਖੱਟਰ ਵਰਗਿਆਂ ਨੂੰ,
ਤੂਰ ਤੂੰ ਖਾਹਮਖਾਹ ਬਣਾਈ ਜਾਵੇ ਅਫਸਾਨਾ?
ਕੋਈ ਨਹੀਂ ਤੈਨੂੰ ਵੀ ਦੇਖਾਂਗੇ ਦਿੱਲੀ ਬਾਰਡਰ ਤੇ!
ਤੈਥੋਂ ਵੀ ਰੁੱਖੀ-ਮਿੱਸੀ ਖਾਧੀ ਨ੍ਹੀਂ ਜਾਂਦੀ ।
ਬੈਠਾ ਖਾਈ ਜਾਨੈ,ਹਰ ਚੀਜ਼ ਮਿਲਦੀ ਆਰਡਰ ਤੇ,
ਸਾਡੀ ਹਿਮਾਇਤ ਦੀ ਵੀ ਲੋੜ ਪੈਣੀ, ਕੱਲਿਆਂ ਖੀਰ ਖਾਧੀ ਨ੍ਹੀਂ ਜਾਂਦੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly