HOME ਨਵੀਂ ਕਿਤਾਬ ਬਹੁਤ ਜ਼ਲਦ

ਨਵੀਂ ਕਿਤਾਬ ਬਹੁਤ ਜ਼ਲਦ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬਹੁਜਨ ਧਾਰਾ ਦੇ ਲੇਖਕਾਂ ਵਿੱਚ ਦਰਸ਼ਨ ਸਿੰਘ ਬਾਜਵਾ ਦਾ ਨਾਮ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ। ਉਹਨਾਂ ਵੱਲੋਂ ਅੰਬੇਡਕਰੀ ਧਾਰਾ ਦੇ ਪ੍ਰਸਾਰ ਵਜੋਂ ਇੱਕ ਛੋਟੇ ਜਿਹੇ ਕਸਬੇ ‘ਚੋਂ ਕਾਫ਼ੀ ਲੰਬੇ ਅਰਸੇ ਤੋਂ “ਅੰਬੇਡਕਰੀ ਦੀਪ” ਨਾਂਅ ਦਾ ਮਾਸਿਕ ਪੇਪਰ ਕੱਢਿਆ ਜਾ ਰਿਹਾ ਹੈ ਜੋ ਕਿ ਅੰਬੇਡਕਰੀ ਸਾਹਿਤ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ। ਇਸ ਦੇ ਇਲਾਵਾ ਉਹ ਹੁਣ ਤੱਕ ਕਈ ਪੁਸਤਕਾਂ ਵੀ ਬਹੁਜਨ ਸਮਾਜ ਦੀ ਝੋਲ਼ੀ ਵਿੱਚ ਪਾ ਚੁੱਕੇ ਹਨ। ਇਹਨਾਂ ਵਿੱਚੋਂ “ਭਗਵੇਂ ਗੇਡ ਦਾ ਇਤਿਹਾਸ”, “ਮਨੂੰ ਸਿਤੀ ਅਤੇ ਸੰਵਿਧਾਨ ਦਾ ਸਾਰ”, “ਰਿਜ਼ਰਵੇਸ਼ਨ ਕੀ ਤੇ ਕਿਉਂ?” ਆਦਿ ਦਾ ਨਾਮ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ। ਪਿਛਲੇ ਸਮੇਂ ਉਹਨਾਂ ਨੇ “ਸੰਖੇਪ ਜੀਵਨੀ ਬਾਬਾ ਸਾਹਿਬ ਅੰਬੇਡਕਰ” ਲਿਖ ਕੇ ਵਿਦਿਆਰਥੀਆਂ ਨੂੰ ਆਪਣੇ ਪੁਰਖਿਆਂ ਦੇ ਜੀਵਨ ਸੰਘਰਸ਼ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੂਜੀ ਕੋਸ਼ਿਸ਼ ਵਿੱਚ ਉਹ “ਸੰਖੇਪ ਜੀਵਨੀ ਮਹਾਤਮਾ ਜੋਤੀ ਰਾਓ ਫੂਲੇ” ਆਪਣੇ ਪਾਠਕਾਂ ਦੀ ਝੋਲੀ ਪਾ ਰਹੇ ਹਨ। ਇਹ ਦੋਵੇਂ ਪੁਸਤਕਾਂ ਇਹਨਾਂ ਮਹਾਂਪੁਰਖਿਆਂ ਦੇ ਜੀਵਨ ਸੰਘਰਸ਼ ਬਾਰੇ ਮੁਢਲੀ ਜਾਣਕਾਰੀ ਮੁਹੱਈਆ ਕਰਦੀਆਂ ਹਨ। ਇਸ ਪੁਸਤਕ ਦੇ ਛਪਣ ‘ਤੇ ਅਸੀਂ ਦਰਸ਼ਨ ਸਿੰਘ ਬਾਜਵਾ ਨੂੰ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਹੀ ਲਿਖਦੇ ਰਹਿਣ ਦੀ ਕਾਮਨਾ ਕਰਦੇ ਹਾਂ ਅਤੇ ਅਸੀਂ ਆਪਣੇ ਪਾਠਕਾਂ ਨੂੰ ਬੇਨਤੀ ਵੀ ਕਰਾਂਗੇ ਕਿ ਉਹ ਇਹਨਾਂ ਪੁਸਤਕਾਂ ਨੂੰ ਜ਼ਰੂਰ ਪੜ੍ਹਨ ਤਾਂ ਕਿ ਆਪਣੇ ਇਹਿਤਾਸ ਦੀ ਸਹੀ ਜਾਣਕਾਰੀ ਹੋਵੇ|
ਕਰਮ ਸਿੰਘ ਮਹਿਮੀ

ਅਗਲੇ ਹਫ਼ਤੇ ਇਹ ਕਿਤਾਬ ਛਪਕੇ ਆ ਜਾਵੇਗੀ ਜੀਂ
ਦਰਸ਼ਨ ਸਿੰਘ ਬਾਜਵਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਣੀ ਕੌਰ ਫਰਵਾਹੀ ਅੱਜ ਆਮ ਆਦਮੀ ਪਾਰਟੀ ਛੱਡ ਕੇ ਬਸਪਾ ਵਿੱਚ ਸ਼ਾਮਲ ਹੋਈ –ਕਰੀਮਪੁਰੀ
Next articleਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜਾ ਮਨਾਇਆ