ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਿਊ ਆਟੋ ਵਰਕਰ ਯੂਨੀਅਨ ਜਿਲਾ ਨਵਾਂਸ਼ਹਿਰ 5 ਅਪ੍ਰੈਲ ਨੂੰ ਸਵੇਰੇ 10 ਵਜੇ ਡਾਕਟਰ ਅੰਬੇਡਕਰ ਚੌਂਕ ਨਵਾਂਸ਼ਹਿਰ ਵਿਖੇ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਫੂਕੇਗੀ।ਆਟੋ ਵਰਕਰ ਯੂਨੀਅਨ ਦੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਆਟੋ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਬਛੌੜੀ ਨੇ ਦੱਸਿਆ ਕਿ ਅਮਰੀਕਾ ਬੈਠਾ ਪੰਨੂੰ ਡਾਕਟਰ ਅੰਬੇਡਕਰ ਅਤੇ ਸੰਵਿਧਾਨ ਵਿਰੁੱਧ ਕਾਰਵਾਈਆਂ ਕਰਵਾ ਕੇ ਭਾਜਪਾ-ਆਰ.ਐਸ.ਐਸ ਸਰਕਾਰ ਦੇ ਲੋਕ ਵਿਰੋਧੀ ਮਨਸੂਬੇ ਪੂਰੇ ਕਰਨ ਦੇ ਯਤਨਾਂ ‘ਚ ਹੈ।ਇਹ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਅਜਿਹੇ ਕਾਰੇ ਕਰਵਾਕੇ ਦਲਿਤਾਂ ਵਿੱਚ ਭੈਅ ਦਾ ਮਹੌਲ ਬਣਾਕੇ ਉਹਨਾਂ ਨੂੰ ਆਪਣੇ ਨੇੜੇ ਖਿੱਚਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਮੁੰਡਿਆਂ ਨਾਲ ਗੜਬੜ ਕਰਵਾਈ ਗਈ।ਫਿਰ ਪੰਜਾਬ ਅੰਦਰ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਦੀ ਭੰਨਤੋੜ ਕੀਤੀ ਗਈ ਅਤੇ ਇਹਨਾਂ ਬੱਸਾਂ ਉੱਤੇ ਖਾਲਿਸਤਾਨ ਦੇ ਨਾਹਰੇ ਲਿਖੇ ਗਏ।ਪੁਨੀਤ ਬਛੌੜੀ ਨੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਪ੍ਰਸ਼ਾਸਨ ਕੋਲੋਂ ਸੰਵਿਧਾਨ ਅਤੇ ਡਾਕਟਰ ਬੀ. ਆਰ ਅੰਬੇਡਕਰ ਦੇ ਬੁੱਤਾਂ ਨਾਲ ਛੇੜਛਾੜ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj