ਨਵ-ਯੁਗ

(ਸਮਾਜ ਵੀਕਲੀ)

ਸਤਯੁੱਗ ਤੋਂ ਬਾਅਦ ਚਾਰ ਯੁੱਗ ਲੰਘ ਚੱਲੇ,
ਲੱਗਦੈ ਨਵੇਂ ਯੁੱਗ ਦੀ ਹੋ ਰਹੀ ਤਿਆਰੀ।
ਹਰ ਕਾਰਜ ਵਿੱਚ, ਜੀਵਾਂ ਵਿੱਚ ਆ ਗਈ ਕਾਹਲੀ,
ਵਾਤਾਵਰਨ ਦੀ ਵੀ ਹੋ ਗਈ ਦਿਖ ਨਿਆਰੀ।

ਵੱਡੇ ਸੰਯੁਕਤ ਪਰਿਵਾਰਾਂ ਤੋਂ ਇਕਹਿਰੇ ਪਰਿਵਾਰ ਹੋਏ,
ਹਰ ਕੋਈ ਕੱਲਾ ਕੱਲਾ ਰਹਿਣਾ ਲੋਚੇ।
ਆਪੋ-ਧਾਪੀ ਪੈ ਗਈ ਦੁਨੀਆ ਵਿੱਚ,
ਕੋਈ ਕਿਸੇ ਦੇ ਦੁੱਖ ਦਰਦ ਬਾਰੇ ਨਾ ਸੋਚੇ।

ਸੰਸਾਰ ਪੱਧਰ ਤੇ ਰਾਜਸੀ ਆਗੂਆਂ ਧੜੇ ਬਣਾ ਕੇ ,
ਧਮਕੀਆਂ ਦੇ ਕੇ ਫ਼ੂਕਣ ਦਾ ਲਾਇਆ ਅਖਾੜਾ।
ਅਮਨ-ਪਸੰਦ ਲੋਕਾਂ ਦੀ ਪੇਸ਼ ਜਾਣ ਨੀਂ ਦਿੰਦੇ,
ਕੁਦਰਤ -ਬਾਹਰੇ ਹੋਕੇ ਪਾਈ ਰੱਖਣ ਪੁਆੜਾ।

ਕੁਦਰਤ ਵੀ ਐਨੀ ਬੇਇਨਸਾਫ਼ ਹੋ ਨਹੀਂ ਸਕਦੀ,
ਪਲੜਾ ਚੰਗੇਰੀ ਸੋਚ ਦਾ ਰੱਖੂ ਭਾਰੀ,
ਕਰਕੇ ਹੰਕਾਰੀਆਂ ਦਾ ਸਫ਼ਾਇਆ।
ਭਾਰਤ ਦੀ ਸਨਾਤਨੀ ਸੋਚ ਨੇ ਕਰਨੀ ਰਹਿਨੁਮਾਈ ,
ਆਪਸੀ ਸੰਵਾਦ ਰਾਹੀਂ ਹਰ ਮਸਲਾ ਜਾਣਾ ਸੁਲਝਾਇਆ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਕਲਮਾਂ ਦਾ ਕਾਫ਼ਲਾ”
Next articleਕਵਿਤਾ