(ਸਮਾਜ ਵੀਕਲੀ)
ਕੋਈ ਗੱਲ ਨਹੀਂ…..
ਜੇ ਮੇਰੇ ਕੋਲ਼ ਹਨੇਰਾ ਹੈ।
ਤੂੰ ਆਪਣੀ ਸ਼ਮਾਂ,
ਜਗਾ ਕੇ ਰੱਖ।
ਕੋਈ ਗੱਲ ਨਹੀਂ …….
ਜੇ ਮੇਰੇ ਕੋਲ਼ ਕੋਈ ਨਹੀਂ,
ਤੂੰ ਆਪਣਾ ਰਾਂਝਾ,
ਮਨਾ ਕੇ ਰੱਖ।
ਕੋਈ ਗੱਲ ਨਹੀਂ……
ਜੇ ਮੇਰਾ ਪੇਟ ਖ਼ਾਲੀ ਹੈ,
ਤੂੰ ਆਪਣੀ ਥਾਲ਼ੀ,
ਸਜਾ ਕੇ ਰੱਖ ।
ਕੋਈ ਗੱਲ ਨਹੀਂ…..
ਜੇ ਮਸਲਾ ਹੀ ਮੇਰਾ ਹੈ,
ਤੂੰ ਆਪਣਾ ਨਾਮ,
ਬਚਾ ਕੇ ਰੱਖ।
ਕੋਈ ਗੱਲ ਨਹੀਂ…..
ਜੇ ਅੱਗ ਮੈਨੂੰ ਹੀ ਲੱਗੀ ਹੈ।
ਤੂੰ ਆਪਣਾ ਬੱਸ ਪੱਲੂ,
ਹਟਾ ਕੇ ਰੱਖ।
ਕੋਈ ਗੱਲ ਨਹੀਂ,
ਜੇ ਤੇਰਾ ਜ਼ਿਕਰ ਨਹੀਂ ਕੀਤਾ,
ਤੂੰ ਆਪਣੇ ਅੰਦਰ ਦੀ ਗੱਲ,
ਦਬਾ ਕੇ ਰੱਖ।
ਕੋਈ ਗੱਲ ਨਹੀਂ……
ਜੇ ਸੂਰਜ ਦੂਰ ਤੈਥੋਂ ਹੈ,
ਤੂੰ ਆਪਣੇ ਮਨ ਦਾ ਦੀਵਾ,
ਜਗਾ ਕੇ ਰੱਖ।
ਕੋਈ ਗੱਲ ਨਹੀਂ……
ਜੇ ਹੀਰੇ ਨਹੀਂ ਮਿਲ਼ਦੇ,
ਹੰਝੂ ਖਾਰਿਆਂ ਦਾ ਹਾਰ,
ਬਣਾ ਕੇ ਰੱਖ।
ਕੋਈ ਗੱਲ ਨਹੀਂ……
ਜੇ ਇੰਤਜ਼ਾਰ ਨਹੀਂ ਤੇਰਾ,
ਤੂੰ ਆਪਣੀ ਮਹਿਫ਼ਿਲ,
ਭਖਾ ਕੇ ਰੱਖ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly