HOME ਨੇਪਾਲ ਦੀ 6812 ਮੀਟਰ ਉੱਚੀ ਚੋਟੀ ਮਾਉਂਟ ਅਮਾ ਦਾਬਲਮ ਫਤਿਹ ਕਰਨ ਵਾਲ...

ਨੇਪਾਲ ਦੀ 6812 ਮੀਟਰ ਉੱਚੀ ਚੋਟੀ ਮਾਉਂਟ ਅਮਾ ਦਾਬਲਮ ਫਤਿਹ ਕਰਨ ਵਾਲ ਪੰਜਾਬਣ ਸੁਖਬੀਰ ਕੌਰ ਬੱਲ ਦਾ ਕੀਤਾ ਸਨਮਾਨ

1

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਪੰਜਾਬ ਦੀ ਧੀ ਸੁਖਬੀਰ ਕੌਰ ਬੱਲ ਪਟਿਆਲਾ ਜਿਲੇ ਦੇ ਪਿੰਡ ਚਹਿਲ ਦੀ ਰਹਿਣ ਵਾਲੀ ਨੇ ਮਾਊਂਟ ਅਮਾ ਦਾਬਲਮ ਨੇਪਾਲ ਦੀ ਪਹਾੜੀ ਚੋਟੀ ਜਿਸ ਦੀ ਉਚਾਈ 6812 ਮੀਟਰ ਹੈ। ਉਸ ਨੂੰ ਫਤਿਹ ਕਰਕੇ ਸਾਰੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਚੋਟੀ ਤੇ ਪਹੁੰਚ ਕੇ ਉਸਨੇ ਆਪਣੀ ਚੁੰਨੀ ਲਹਿਰਾ ਕੇ ਆਉਣ ਵਾਲੀ ਪੀੜੀ ਵਿੱਚ ਵੀ ਜੋਸ਼ ਭਰਿਆ। ਇੱਕ ਨਿੱਕੇ ਜਿਹੇ ਸੱਦੇ ਤੇ ਉਹ ਅੱਜ ਵਿਸ਼ੇਸ਼ ਤੌਰ ਤੇ ਹੁਸ਼ਿਆਰਪੁਰ ਪਹੁੰਚੀ। ਹੁਸ਼ਿਆਰਪੁਰ ਦੇ ਵਾਸੀ ਸਰਦਾਰ ਗੁਰਚਰਨ ਸਿੰਘ ਜੀ ਵੀ ਮਾਉਂਟ ਐਵਰੈਸਟ ਬੇਸ ਕੈਂਪ ਫਤਿਹ ਕਰਕੇ ਪਿਛਲੇ ਮਹੀਨੇ ਹੀ ਦੇਸ਼ ਪਰਤੇ ਹਨ। ਸਰਦਾਰ ਗੁਰਚਰਨ ਸਿੰਘ, ਤਲਵਿੰਦਰ ਚੰਡੀਗੜ੍ਹ ਤੇ ਹਰਦੀਪ ਜੌਹਲ ਦੀ ਅਗਵਾਈ ਵਿੱਚ ਹੋਟਲ ਰੋਇਲ ਪਲਾਜਾ ਚਿੰਤਪੁਰਨੀ ਰੋਡ ਉੱਪਰ ਇਸ ਧੀ ਦਾ ਸਨਮਾਨ ਕਰਨ ਦੇ ਲਈ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਸੀ। ਸੁਖਬੀਰ ਕੌਰ ਬੱਲ ਨੇ ਆਪਣੀ ਸਾਰੀ ਯਾਤਰਾ ਨੂੰ ਇੱਕ ਇੱਕ ਕਰਕੇ ਹਰ ਕੈਂਪ ਬਾਰੇ ਬਰੀਕੀ ਨਾਲ ਹੁਸ਼ਿਆਰਪੁਰ ਦੇ ਟਰੈਕਰਾਂ ਨੂੰ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਆਪਣੇ ਸੌਖੇ ਅਤੇ ਔਖੇ ਪੱਲ ਵੀ ਸ਼ੇਅਰ ਕੀਤੇ। ਉਹਨਾਂ ਦੀ ਯਾਤਰ ਵਾਰੇ ਸਾਰੇ ਮੈਂਬਰਾਂ ਨੇ ਬੜੀ ਗੰਭੀਰਤਾ ਨਾਲ ਸੁਣਿਆ ਉਨਾਂ ਨੇ ਹੁਸ਼ਿਆਰਪੁਰ ਦੇ ਸਾਰੇ ਟਰੈਕਰਾਂ ਦੇ ਮਨਾਂ ਵਿੱਚ ਕਾਫੀ ਜੋਸ਼ ਭਰਿਆ ਉਸ ਤੋਂ ਬਾਅਦ ਗੁਰਚਰਨ ਸਿੰਘ ਨੇ ਵੀ ਆਪਣਾ ਬੇਸ ਕੈਂਪ ਦਾ ਅਨੂਭਵ ਵੀ ਸ਼ੇਅਰ ਕੀਤਾ। ਸਾਰੇ ਟਰੈਕਰਾਂ ਨੇ ਉਨਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ। ਇਸ ਮੌਕੇ ਹਾਈਕ ਐਂਡ ਟਰੈਕ ਕਲੱਬ ਤੋਂ ਜਤਿੰਦਰ ਸੈਣੀ, ਜਸਪ੍ਰੀਤ, ਦਵਿੰਦਰ ਸਿੰਘ, ਵਿਕਰਾਲ ਸਿੰਘ, ਬਲਜੀਤ ਸਿੰਘ, ਰੋਬਿਨ, ਭਲਵੀ, ਹਰਜਿੰਦਰ ਸਿੰਘ, ਸੰਜੀਵ ਸੈਣੀ, ਡਾਕਟਰ ਜਸਵੰਤ ਸਿੰਘ, ਜਸਵਿੰਦਰ ਜੱਸੀ ਅਤੇ ਬਲਰਾਜ ਸਿੰਘ ਚੌਹਾਨ ਇੰਟਰਨੈਸ਼ਨਲ ਸਾਈਕਲਿਸਟ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਾਵਿ-ਸੰਗ੍ਰਹਿ ਕੂੰਜ ਉਡਾਰੀ ਬਾਰੇ ਵਿਚਾਰ
Next articleਜ਼ਿਲ੍ਹਾ ਚੋਣ ਅਫ਼ਸਰ ਵਲੋਂ ਈ.ਵੀ.ਐਮ. ਵੇਅਰਹਾਊਸ ਦੀ ਮਾਸਿਕ ਪੜਤਾਲ, ਲਾਗ ਬੁੱਕ, ਐਂਟਰੀ ਰਜਿਸਟਰ ਕੀਤੇ ਚੈੱਕ