ਪੁਰਾਣੇ ਦਿਨਾਂ ਨੂੰ ਕੀਤਾ ਯਾਦ ਨੌਜਵਾਨਾਂ ਨੂੰ ਪੁਲਿਸ ਵਿੱਚ ਭਰਤੀ ਕਰਾਉਂਦੇ ਰਹੇ ਕੋਚ ਦਿੜਬਾ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 23 ਜੁਲਾਈ (ਹਰਜਿੰਦਰ ਪਾਲ ਛਾਬੜਾ) -ਪਿਛਲੇ ਦਿਨੀਂ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝਦਿਆਂ ਸਦੀਵੀਂ ਵਿਛੋੜਾ ਦੇ ਗਏ ਅੰਤਰਰਾਸ਼ਟਰੀ ਕਬੱਡੀ ਕੋਚ ਸ੍ ਗੁਰਮੇਲ ਸਿੰਘ ਦਿੜ੍ਹਬਾ ਦੀ ਮੌਤ ਨਾਲ ਦੁਨੀਆਂ ਭਰ ਦੇ ਕਬੱਡੀ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ।ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪੁਰ ਅਤੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਸੱਤਾ ਮੁਠੱਡਾ ਨੇ ਉਨ੍ਹਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਮੌਕੇ ਨੇਕਾ ਮੈਰੀਪੁਰ ਨੇ ਦੱਸਿਆ ਕਿ ਕੋਚ ਦਿੜਬਾ ਦਾ ਕਬੱਡੀ ਜਗਤ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਸੈਂਕੜੇ ਨੌਜਵਾਨਾਂ ਨੂੰ ਰੁਜਗਾਰ ਤੇ ਲਾਇਆ ਹੈ। ਪੰਜਾਬ ਵਿੱਚ ਜਿਸ ਸਮੇਂ ਉਹ ਖੇਡਦੇ ਸਨ ਤਾਂ ਕੋਚ ਗੁਰਮੇਲ ਸਿੰਘ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਭਰਤੀ ਕਰਵਾਇਆ। ਉਹ ਸਾਰੀ ਜ਼ਿੰਦਗੀ ਖਿਡਾਰੀਆਂ ਦੇ ਹੱਕਾਂ ਦੀ ਲੜਾਈ ਲੜਦੇ ਰਹੇ। ਮਾਲਵਾ ਖਿੱਤੇ ਵਿੱਚ ਉਨ੍ਹਾਂ ਅਨੇਕਾਂ ਖਿਡਾਰੀ ਕਬੱਡੀ ਨੂੰ ਤਿਆਰ ਕਰਕੇ ਦਿੱਤੇ। ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਕਬੱਡੀ ਵਿੱਚ ਉਨ੍ਹਾਂ ਦੀ ਪਕੜ ਬਹੁਤ ਮਜਬੂਤ ਸੀ।
ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਗੁਰਮੇਲ ਸਿੰਘ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।ਇਸ ਮੌਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸੱਤਾ ਮੁਠੱਡਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਦਿੜਬਾ ਕੱਪ ਨਾਲ ਜੁੜੇ ਹੋਏ ਹਨ। ਕੋਚ ਸਾਬ ਬਹੁਤ ਮਿਹਨਤੀ ਵਿਅਕਤੀ ਸਨ। ਐਨੇ ਵੱਡੇ ਟੂਰਨਾਮੈਂਟ ਦੇ ਪ੍ਰਧਾਨ ਹੁੰਦਿਆਂ ਵੀ ਉਹ ਇੱਕ ਸਾਧਾਰਣ ਵਰਕਰ ਵਾਂਗ ਭੱਜੇ ਫਿਰਦੇ ਸਨ। ਉਨ੍ਹਾਂ ਦੀ ਇਮਾਨਦਾਰੀ ਕਰਕੇ ਹੀ ਦਿੜਬਾ ਕੱਪ ਦਾ ਦੁਨੀਆਂ ਵਿੱਚ ਨਾਮ ਬਣਿਆ। ਉਨ੍ਹਾਂ ਕਰਨ ਘੁਮਾਣ ਤੇ ਸਮੁੱਚੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਪੂਰਾ ਸਾਥ ਦੇਣ ਦੀ ਗੱਲ ਆਖੀ।ਇਸ ਮੌਕੇ ਪ੍ਧਾਨ ਹਸਪਾਲ ਸਿੰਘ ਸੀਰਾ ਸੰਮੀਪੁਰ, ਪਾਲਾ ਸਹੋਤਾ, ਪ੍ਸਿੱਧ ਬੁਲਾਰੇ ਭਿੰਦਾ ਮੁਠੱਡਾ, ਸੁੱਖਾ ਚੱਕਾਂ ਵਾਲਾ, ਬਾਗੀ ਅਟਵਾਲ, ਕੁਲਵਿੰਦਰ ਸਿੰਘ ਸਹੋਤਾ, ਗੀਤਾ ਬਾਜਵਾ, ਪਾਲਾ ਬਾਜਵਾ, ਕਬੱਡੀ ਖਿਡਾਰੀ ਮੰਗਾ ਮਿੱਠਾਪੁਰ, ਸੁਖਵੀਰ ਦੁਸਾਂਝ, ਸੋਢੀ ਮੁਠੱਡਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly