ਨਹਿਰੂ ਯੁਵਾ ਕੇਂਦਰ ਦੁਆਰਾ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੜੋਸ ਯੁਵਾ ਸੰਸਦ ਕਰਵਾਈ ਗਈ

(ਸਮਾਜ ਵੀਕਲੀ)-ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਜਿਲਾ ਯੂਥ ਅਫਸਰ ਸ. ਸਰਬਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਿਤੀ ਸੰਗਰੂਰ 1ਅਪਰੈਲ, (ਰਮੇਸ਼ਵਰ ਸਿੰਘ) ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਵਿਖੇ ਪੜੋਸ ਯੁਵਾ ਸੰਸਦ ਦੇ ਸੰਬੰਧ ਵਿੱਚ ਇੱਕ ਪਰੋਗਰਾਮ ਕਰਵਾਇਆ ਗਿਆ। ਇਸ ਪਰੋਗਰਾਮ ਦੀ ਸੁਰੂਆਤ ਕਾਲਜ ਦੇ ਪ੍ਰਿੰਸੀਪਲ ਸ. ਸੁਖਬੀਰ ਸਿੰਘ ਜੀ ਨੇ ਨੌਜਵਾਨ ਚੇਤਨਾ ਦੇ ਸੰਬੰਧ ਵਿੱਚ ਆਪਣੇ ਪ੍ਰੋੜ ਵਿਚਾਰਾਂ ਨਾਲ ਕੀਤੀ। ਇਸ ਪ੍ਰੋਗਰਾਮ ਵਿੱਚ ਕਈ ਪ੍ਰੋਫੈਸਰ ਸਾਹਿਬਾਨਾਂ ਨੇ ਵਿਸ਼ੇ ਨਾਲ ਸੰਬੰਧਿਤ ਆਪਣੇ ਕੀਮਤੀ ਵਿਚਾਰ ਸਰੋਤਿਆਂ ਅੱਗੇ ਪੇਸ਼ ਕੀਤੇ, ਜਿਸ ਵਿੱਚ ਮੈਡਮ ਮੀਨਾਕਸ਼ੀ ਜੀ ਨੇ ਨੌਜਵਾਨਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਬਾਰੇ, ਮੈਡਮ ਕਮਲੇਸ਼ ਜੀ ਨੇ ਯੁਵਾ ਸ਼ਕਤੀ ਅਤੇ ਸ਼ੋਸਲ ਮੀਡੀਆ, ਮੈਡਮ ਮਨਦੀਪ ਕੌਰ ਜੀ ਨੇ ਅਨੁਸ਼ਾਸ਼ਨ ਅਤੇ ਨੈਤਿਕ ਮੁੱਲਾਂ ਅਤੇ ਮੈਡਮ ਰੇਖਾ ਰਾਣੀ ਜੀ ਦੁਆਰਾ ਨੌਜਵਾਨ ਜਾਗਰੂਕਤਾ ਜਿਹੇ ਵਿਸ਼ਿਆਂ ਉੱਤੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀ ਨੌਜਵਾਨੀ ਨੂੰ ਪ੍ਰੇਰਿਤ ਕਰਨ ਲਈ ਇੱਕ ਬਾਕਮਾਲ ਨਾਟਕ ‘ਦਮ ਤੋੜਦੇ ਰਿਸ਼ਤੇ’ ਖੇਡਿਆ ਗਿਆ। ਨਾਟਕ ਤੋਂ ਬਾਅਦ ਤਾੜੀਆਂ ਦੀ ਗੂੰਜ ਤੋਂ ਸਾਫ ਪਤਾ ਚੱਲ ਰਿਹਾ ਸੀ ਕਿ ਇਸ ਪ੍ਰੋਗਰਾਮ ਦਾ ਟੀਚਾ ਜਰੂਰ ਪੂਰਾ ਹੋ ਰਿਹਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਜਿਲ੍ਹਾ ਯੁਵਾ ਅਫਸਰ ਸ. ਸਰਬਜੀਤ ਸਿੰਘ ਜੀ ਦੁਆਰਾ ਨੌਜਵਾਨਾਂ ਨੂੰ ਜੀਵਨ ਵਿੱਚ ਨਵੇਂ ਟੀਚੇ ਮਿੱਥ ਕੇ, ਉਨ੍ਹਾਂ ਤੇ ਵਚਨਬੱਧਤਾ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਾਸ਼ਣ ਦੇਣ ਵਾਲੇ ਸਾਰੇ ਪ੍ਰੋਫੈਸਰ ਸਾਹਿਬਾਨਾਂ ਅਤੇ ਨਾਟਕ ਖੇਡਣ ਵਾਲੀ ਟੀਮ ਦਾ ਸਨਮਾਨ ਚਿੰਨ੍ਹ ਦੇ ਕੇ ਮਾਨ ਸਨਮਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪਹੁੰਚੇ ਸਭ ਵਿਅਕਤੀਆਂ ਲਈ ਖਾਣ-ਪੀਣ ਦਾ ਖਾਸ਼ ਪ੍ਰਬੰਧ ਕੀਤਾ ਗਿਆ। ਇਹ ਪ੍ਰੋਗਰਾਮ ਸਫਲਤਾਪੂਰਵਕ ਹੋਇਆ ਅਤੇ ਸਮਾਜਿਕ ਵਿਕਾਸ ਲਈ ਇਹੇ ਜਿਹੇ ਪ੍ਰੋਗਰਾਮ ਜਰੂਰ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਇੱਕ ਚੰਗੇ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਹੋ ਸਕੇ…

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਦਾਸਪੁਰ: ਨਿੱਜੀ ਸਕੂਲ ’ਚ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ; ਪਰਿਵਾਰ ਨੇ ਸਮਰਥਕਾਂ ਸਣੇ ਜੀਟੀ ਰੋਡ ’ਤੇ ਧਰਨਾ ਦਿੱਤਾ
Next articleਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਪਰਿਪੇਖ ਤੇ ਮੌਜੂਦਾ ਚੁਣੌਤੀਆਂ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ