(ਸਮਾਜ ਵੀਕਲੀ): ਅੱਜ ਮਿਤੀ 20 ਮਈ ਦਿਨ ਸ਼ਨੀਵਾਰ ਨੂੰ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਨਿਰਦੇਸ਼ਾ ਅਨੁਸਾਰ ਜਿਲਾ ਯੂਥ ਅਫ਼ਸਰ ਸ਼੍ਰੀ ਰਾਹੁਲ ਸੈਣੀ ਦੀ ਅਗਵਾਈ ਵਿੱਚ ਵਰਖਾ ਪਾਣੀ ਦੀ ਸੰਭਾਲ ਪ੍ਰੋਗਰਾਮ ਤਹਿਤ ਭਗਤ ਰਵਿਦਾਸ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਵਿਖੇ ਮੁੱਖ ਅਧਿਆਪਕ ਜੀ ਅਤੇ ਸਮੂਹ ਸਟਾਫ ਦੇ ਸਹਿਯੋਗ ਦੇ ਨਾਲ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਤਰਕਸ਼ੀਲ ਕਲੱਬ ਮੂਨਕ ਦੇ ਸਹਿਯੋਗ ਨਾਲ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋ ਦੇ ਸੰਬੰਧ ਵਿੱਚ ਬੱਚਿਆ ਦੇ ਪੇਂਟਿੰਗ ਅਤੇ ਡਰਾਇੰਗ ਮੁਕਾਬਲੇ ਅਤੇ ਨਾਲ ਹੀ ਸਲੋਗਨ ਮੁਕਾਬਲੇ ਅਤੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਤਿਨੋਂ ਹੀ ਮੁਕਾਬਲਿਆ ਵਿੱਚੋ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਅਤੇ ਨਾਲ ਹੀ ਪਾਣੀ ਅਤੇ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ । ਇਸ ਦੌਰਾਨ ਨਹਿਰੂ ਯੁਵਾ ਵਲੰਟੀਅਰ ਕਰਮਜੀਤ ਸਿੰਘ ਤੇ ਸਾਰੇ ਹੀ ਸਟਾਫ ਮੈਂਬਰ ਅਤੇ ਬੱਚਿਆ ਦਾ ਪੂਰਨ ਤੌਰ ਤੇ ਸਹਿਯੋਗ ਰਿਹਾ । ਧੰਨਵਾਦ ਸਹਿਤ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly