ਲਾਪ੍ਰਵਾਹੀ: ਸ਼ਹੀਦ ਸੁਖਦੇਵ ਦੇ ਜੱਦੀ ਘਰ ’ਚ ਕੁੱਤਾ ਬੰਦ ਕੀਤਾ

ਲੁਧਿਆਣਾ (ਸਮਾਜ ਵੀਕਲੀ):  ਇੱਥੇ ਨੌਘਰਾ ਮੁਹੱਲਾ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ’ਚ ਪੁਰਾਤੱਤ ਵਿਭਾਗ ਦਾ ਮੁਲਾਜ਼ਮ ਰਾਤ ਨੂੰ ਕੁੱਤਾ ਬੰਦ ਕਰ ਕੇ ਚਲਾ ਗਿਆ। ਕੁੱਤਾ ਅੰਦਰ ਹੋਣ ਦਾ ਪਤਾ ਲੱਗਦੇ ਹੀ ਸ਼ਹੀਦ ਸੁਖਦੇਵ ਥਾਪਰ ਦੇ ਵਾਰਿਸ ਤੇ ਸ਼ਹੀਦ ਸੁਖਦੇਵ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਅਸ਼ੋਕ ਥਾਪਰ ਮੌਕੇ ’ਤੇ ਪੁੱਜੇ। ਉਨ੍ਹਾਂ ਇਸ ਬਾਰੇ ਮੁਲਾਜ਼ਮ ਨੂੰ ਫੋਨ ’ਤੇ ਜਾਣਕਾਰੀ ਦਿੱਤੀ ਤੇ ਉਸ ਨੂੰ ਆ ਕੇ ਜਿੰਦਰਾ ਖੋਲ੍ਹਣ ਲਈ ਆਖਿਆ ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਘਰ ਅੰਦਰ ਬੰਦ ਕੁੱਤੇ ਨੇ ਪੁਰਾਣੀਆਂ ਕੁਰਸੀਆਂ ਤੇ ਦਰਵਾਜ਼ਿਆਂ ’ਤੇ ਦੰਦ ਮਾਰ ਦਿੱਤੇ। ਕੁੱਤੇ ਨੇ ਅੰਦਰ ਪਏ ਹੋਰ ਸਾਮਾਨ ਨੂੰ ਵੀ ਨੁਕਸਾਨ ਪਹੁੰਚਾਇਆ। ਮੰਗਲਵਾਰ ਸਵੇਰੇ ਮੁਲਾਜ਼ਮ ਆਇਆ ਤਾਂ ਜਿੰਦਰਾ ਖੋਲ੍ਹਣ ’ਤੇ ਕੁੱਤਾ ਬਾਹਰ ਨਿਕਲਿਆ। ਅੰਦਰ ਸਾਰਾ ਸਾਮਾਨ ਖਿੱਲਰਿਆ ਦੇਖ ਕੇ ਸੁਖਦੇਵ ਥਾਪਰ ਦੇ ਵਾਰਿਸ ਗੁੱਸੇ ’ਚ ਆ ਗਏ ਤੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਡਿਊਟੀ ’ਤੇ ਤਾਇਨਾਤ ਕਰਮੀ ਦੀ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ। ਸ੍ਰੀ ਅਸ਼ੋਕ ਥਾਪਰ ਨੇ ਕਿਹਾ ਕਿ ਵਿਭਾਗ ਦੇ ਮੁਲਾਜ਼ਮ ਦੀ ਲਾਪ੍ਰਵਾਹੀ ਕਾਰਨ ਪੁਰਾਤਨ ਸਾਮਾਨ ਦਾ ਨੁਕਸਾਨ ਹੋਇਆ ਹੈ। ਵਿਭਾਗ ਦੇ ਨਾਲ-ਨਾਲ ਮੁਲਾਜ਼ਮ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਤਰੇਈ ਮਾਂ ਵੱਲੋਂ ਨੌਂ ਸਾਲਾ ਬੱਚੀ ’ਤੇ ਗਰਮ ਚਿਮਟੇ ਨਾਲ ਤਸ਼ੱਦਦ
Next articleਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਾਵਾਂ ਦੀ ਸੰਭਾਲ ਦੇ ਨਿਰਦੇਸ਼