ਮਨਫ਼ੀ

ਇਕਬਾਲ ਸਿੰਘ

(ਸਮਾਜ ਵੀਕਲੀ)

ਤਨ ਦਾ ਮੌਸਮ ਮਿਲਿਆ ਕਾਗਜ਼ੀ ਫੁੱਲ ਜਿਹਾ,
ਤਨ ਦੇ ਬਾਗ ਬਗੀਚੇ ‘ ਚੋਂ ਖ਼ੁਸ਼ਬੋ ਮਨਫ਼ੀ ਹੈ।
ਮਨ ਦੇ ਹਾਣ ਦੇ ਮੌਸਮ ਲਈ ਮੈਂ ਤੜਫ਼ ਰਿਹਾ,
ਪੱਥਰਾਂ ਦੇ ਜਿਸਮਾਂ ਵਿੱਚ ਭਾਵਨਾ ਮਨਫ਼ੀ ਹੈ।
ਗਲੈਮਰ ਭਰੀ ਦੁਨੀਆਂ ਦੇ ਚੋਜ਼ ਮੈਂ ਵੇਖ ਰਿਹਾ,
ਸੂਰਤ ਅੱਗ ਦੀ ਲਾਟ ਪਰ ਸੀਰਤ ਮਨਫ਼ੀ ਹੈ।
ਪਲ ਪਲ ਸਿਸਕਦੇ ਅਹਿਸਾਸਾਂ ਨੂੰ ਵੇਖ ਰਿਹਾ,
ਰਿਸ਼ਤਿਆਂ ਵਿੱਚ ਕੋਮਲ ਜਜ਼ਬਾਤ ਮਨਫ਼ੀ ਹੈ।
ਡਾਲਰਾਂ ਦੀ ਰੇਸ ਵਿੱਚ ਮੈਂ ਉੱਚਾ ਉੱਡ ਰਿਹਾ,
ਕੋਹਲੂ ਦਾ ਬੈਲ ਬਣਿਆਂ ਆਰਾਮ ਮਨਫ਼ੀ ਹੈ।
ਜੋ ਨਾਲ ਨਹੀਂ ਜਾਣਾ ਓਸ ਨੂੰ ਜੱਫੇ ਮਾਰ ਰਿਹਾ,
ਸੁੱਚੇ ਪਿਆਰ ਦੀ ਸੋਚ ਮਨ ‘ ਚੋਂ ਮਨਫ਼ੀ ਹੈ।
ਸੁੱਚੇ ਦਿਲ ਨੂੰ ਛੱਡ ਕੌਡੀਆਂ ਪਿੱਛੇ ਦੌੜ ਰਿਹਾ,
ਦੌਲਤ ਸ਼ੋਹਰਤ ਪੂਰੀ ਪਰ ਪਿਆਰ ਮਨਫ਼ੀ ਹੈ।
ਤੇਰੇ ਸੁੱਚੇ ਰੂਹ ਦੇ ਇਸ਼ਕ ਤੋਂ ਅਣਜਾਣ ਰਿਹਾ,
ਜੀਅ ਅਗਨ ਵਾਂਗ ਤਪਦਾ, ਸ਼ਾਂਤੀ ਮਨਫ਼ੀ ਹੈ।
ਸੁਪਨਿਆਂ ਵਿੱਚ ਘੁੱਟ ਗਲਵਕੜੀ ਪਾ ਰਿਹਾ,
ਸੂਖਮ ‘ ਚ ਤੂੰ ਮੇਰੀ ਅਸਥੂਲ ‘ ਚ ਮਨਫ਼ੀ ਹੈ।
ਅੱਜ ਤੇਰੇ ਸੁੱਚੇ ਪਿਆਰ ਲਈ ਮੈਂ ਤਰਸ ਰਿਹਾ,
ਲਗਦੈ ਤੇਰੀਆਂ ਸੋਚਾਂ ‘ ਚ ਇਕਬਾਲ ਮਨਫ਼ੀ ਹੈ।

( ਇਕਬਾਲ ਸਿੰਘ ਪੁੜੈਣ 8872897500 )

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਕਰੋਨਾ ਰੋਕੂ ਟੀਕਾਕਰਨ ਵਾਲੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ: ਕੋਵਿੰਦ
Next articleਬਜਟ ਸੈਸ਼ਨ ’ਚ ਗੂੰਜਣਗੇ ਕਿਸਾਨਾਂ ਤੇ ਪੈਗਾਸਸ ਦੇ ਮੁੱਦੇ