ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਞੂਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖ਼ਮੀ ਦੀ ਪ੍ਧਾਨਗੀ ਹੇਠ ਡਾ.ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਹੋਈ ਜਿਸ ਵਿੱਚ ਡਾ.ਕਮਲਜੀਤ ਸਿੰਘ ਟਿੱਬਾ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਾਮਲ ਹੋਏ .
ਸਭ ਤੋਂ ਪਹਿਲਾਂ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਲੇਖਕ ਸੁਖਮਿੰਦਰ ਰਾਮਪੁਰੀ , ਜਗਦੀਸ਼ ਘਈ , ਕਲਾਕਾਰ ਮਨਜੀਤ ਰਾਹੀ ਅਤੇ ਸ਼ਹੀਦ ਕਿਸਾਨ ਬੀਬੀਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ . ਇੱਕ ਵੱਖਰੇ ਮਤੇ ਰਾਹੀਂ ਸਰਕਾਰ ਵੱਲੋਂ ਜਿਲਾ੍ ਅਦਾਲਤਾਂ ਪੰਜਾਬੀ ਅਨੁਵਾਦਕ ਭਰਤੀ ਕਰ ਕੇ ਦੇਣ ਅਤੇ ਪੰਜਾਬੀ ਭਾਸ਼ਾ ਐਕਟ ਨੂੰ ਬਣਦੀਆਂ ਤਰਮੀਮਾਂ ਸਹਿਤ ਅਮਲੀ ਰੂਪ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਗਈ .
ਮੁੱਖ ਮਹਿਮਾਨ ਪਿ੍ੰਸੀਪਲ ਟਿੱਬਾ ਨੇ ਆਪਣੀ ਨਵ-ਪ੍ਕਾਸ਼ਿਤ ਪੁਸਤਕ “ਸਿੱਖੀ ਦਾ ਇਨਕਲਾਬੀ ਫਲਸਫਾ – ਜਪੁਜੀ ” ਦੇ ਹਵਾਲੇ ਨਾਲ਼ ਆਖਿਆ ਕਿ ਸਿੱਖੀ ਅਤੇ ਸ਼ੀ੍ ਗੁਰੂ ਗ੍ੰਥ ਸਾਹਿਬ ਦਾ ਮੁੱਖ ਆਧਾਰ ਜਪੁਜੀ ਸਾਹਿਬ ਹੀ ਹੈ ਅਤੇ ਸ਼ੀ੍ ਗੁਰੂ ਨਾਨਕ ਦੇਵ ਜੀ ਦੀ ਕਹਿਣੀ ਤੇ ਕਰਨੀ ਨੂੰ ਮੇਲ ਕੇ ਵੇਖਣ ਦੀ ਲੋੜ ਹੈ , ਇਸ ਕਿਤਾਬ ਵਿੱਚ ਵੀ ਉਹਨਾਂ ਨੇ ਜਪੁਜੀ ਸਾਹਿਬ ਦੇ ਸ਼ਬਦੀ ਅਰਥਾਂ ਨਾਲ਼ੋਂ ਭਾਵ ਅਰਥਾਂ ਨੂੰ ਸਮਝਣ ਉੱਪਰ ਜਿਆਦਾ ਜ਼ੋਰ ਦਿੱਤਾ ਹੈ .
ਰਚਨਾਵਾਂ ਦੇ ਦੌਰ ਵਿੱਚ ਸਰਵ ਸ਼ੀ੍ ਗੁਰਤੇਜ ਮੱਲੂਮਾਜਰਾ , ਗੁਰਮੀਤ ਸੋਹੀ , ਅਮਰ ਗਰਗ , ਚਰਨਜੀਤ ਮੀਮਸਾ , ਪਰਮਜੀਤ ਦਰਦੀ , ਮੰਗਲ ਬਾਵਾ , ਸੰਜੇ ਲਹਿਰੀ , ਮਹਿੰਦਰ ਜੀਤ , ਲਖਵਿੰਦਰ ਖੁਰਾਣਾ , ਮੀਤ ਸਕਰੌਦੀ , ਨਰਿੰਦਰ ਸਿੰਘ , ਸੁਖਵਿੰਦਰ ਲੋਟੇ , ਮੂਲ ਚੰਦ ਸ਼ਰਮਾ , ਕਰਮ ਸਿੰਘ ਜ਼ਖ਼ਮੀ , ਮਨਦੀਪ ਹਥਨ , ਸੁਰਜੀਤ ਰਾਜੋਮਾਜਰਾ , ਗੁਰਦਿਆਲ ਨਿਰਮਾਣ ਅਤੇ ਜਗਦੇਵ ਸ਼ਰਮਾ ਨੇ ਅਾਪੋ ਆਪਣੀਆਂ ਸੱਜਰੀਆਂ ਤੇ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ .
ਅੰਤ ਵਿੱਚ ਸਭਾ ਦੇ ਸਰਪ੍ਸਤ ਪਿ੍ੰਸੀਪਲ ਕਿਰਪਾਲ ਸਿੰਘ ਜਵੰਧਾ ਨੇ ਮਹਿਮਾਨਾਂ ਅਤੇ ਸਥਾਨਿਕ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਭਾ ਅਤੇ ਡਾ.ਟਿੱਬਾ ਦੇ ਕਾਰਜ ਦੀ ਭਰਭੂਰ ਸ਼ਲਾਘਾ ਕੀਤੀ .
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly